Fact Check: ਖਾਣਾ ਵਰਤਾ ਰਹੇ ਅਖਿਲੇਸ਼ ਯਾਦਵ ਦੀ ਪੁਰਾਣੀ ਤਸਵੀਰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
Published : Oct 21, 2021, 7:36 pm IST
Updated : Oct 21, 2021, 7:36 pm IST
SHARE ARTICLE
Fact Check Old image of Akhilesh Yadav giving food viral with misleading claim
Fact Check Old image of Akhilesh Yadav giving food viral with misleading claim

ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਰਹਿੰਦੀਆਂ ਹੌਂਸਲਾ ਨਿਊਟ੍ਰੀਸ਼ਨ ਸਕੀਮ ਨੂੰ ਲੌਂਚ ਕੀਤਾ ਸੀ

RSFC (Team Mohali)- ਸੋਸ਼ਲ ਮੀਡੀਆ 'ਤੇ ਅਖਿਲੇਸ਼ ਯਾਦਵ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਨ੍ਹਾਂ ਨੂੰ ਬੂਟ ਪਾ ਕੇ ਜ਼ਮੀਨ 'ਤੇ ਬੈਠੇ ਲੋਕਾਂ ਨੂੰ ਖਾਣਾ ਵਰਤਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਾਲੀਆ ਨਵਰਾਤ੍ਰ ਦੌਰਾਨ ਦੀ ਹੈ ਜਦੋਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਧੀਆਂ ਨੂੰ ਬੂਟ ਪਾ ਕੇ ਖਾਣਾ ਵਰਤਾਇਆ। ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਅਖਿਲੇਸ਼ ਯਾਦਵ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਰਹਿੰਦੀਆਂ ਹੌਂਸਲਾ ਨਿਊਟ੍ਰੀਸ਼ਨ ਸਕੀਮ ਨੂੰ ਲੌਂਚ ਕੀਤਾ ਸੀ ਅਤੇ ਇਸ ਦੌਰਾਨ ਖਾਣਾ ਵਰਤਾਉਂਦੇ ਸਮੇਂ ਉਨ੍ਹਾਂ ਨੇ ਬੂਟ ਪਾ ਰੱਖੇ ਸੀ। ਵਾਇਰਲ ਤਸਵੀਰ ਦਾ ਹਾਲੀਆ ਨਵਰਾਤ੍ਰ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Deepak Patel" ਨੇ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "नवरात्रि मे जुता पहन कर कन्या को भोजन कराते अखिलेश यादव!! भावी मुख्यमंत्री उत्तर प्रदेश अब बताओ मित्रों इनकी सोच कितनी उची हैं"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਇਹ ਤਸਵੀਰ ਅਖਿਲੇਸ਼ ਯਾਦਵ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਮਿਲੀ। ਇਸ ਤਸਵੀਰ ਨੂੰ ਉਨ੍ਹਾਂ ਨੇ 15 ਜੁਲਾਈ 2016 ਨੂੰ ਸ਼ੇਅਰ ਕੀਤਾ ਸੀ ਅਤੇ ਡਿਸਕ੍ਰਿਪਸ਼ਨ ਦਿੱਤਾ ਸੀ, "Launched Hausala Nutrition Scheme, which will provide hot nutritious meals to pregnant women & malnourished children"

ਟਵੀਟ ਅਨੁਸਾਰ ਇਹ ਤਸਵੀਰ ਹੌਂਸਲਾ ਨਿਊਟ੍ਰੀਸ਼ਨ ਸਕੀਮ ਨੂੰ ਲੌਂਚ ਕਰਨ ਸਮੇਂ ਦੀ ਹੈ। ਇਸ ਸਕੀਮ ਦਾ ਮੁਖ ਮਕਸਦ ਲੋੜਵੰਦ ਲੋਕਾਂ ਖਾਸਕਰ ਕੁਪੋਸ਼ਿਤ ਬੱਚੇ ਅਤੇ ਪ੍ਰੈਗਨੈਂਟ ਔਰਤਾਂ ਨੂੰ ਪੋਸ਼ਟਿਕ ਖਾਣਾ ਮੁਹਈਆ ਕਰਵਾਉਣਾ ਹੈ।

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਸਾਨੂੰ ਇਸ ਤਸਵੀਰ ਨੂੰ ਲੈ ਕੇ ਪਤ੍ਰਿਕਾ ਦੀ ਖਬਰ ਵੀ ਮਿਲੀ ਜਿਸਦੇ ਵਿਚ ਅਖਿਲੇਸ਼ ਦੇ ਬੂਟ ਪਾ ਕੇ ਖਾਣਾ ਪਰੋਸਣ ਵਾਲੇ ਸੁਭਾਅ ਨੂੰ ਗਲਤ ਦੱਸਿਆ ਗਿਆ। ਖਬਰ ਅਨੁਸਾਰ ਇਸ ਵਰਤਾਰੇ ਦੀ ਲੋਕਾਂ ਨੇ ਨਿੰਦਾ ਵੀ ਕੀਤੀ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Patrika

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਰਹਿੰਦੀਆਂ ਹੌਂਸਲਾ ਨਿਊਟ੍ਰੀਸ਼ਨ ਸਕੀਮ ਨੂੰ ਲੌਂਚ ਕੀਤਾ ਸੀ ਅਤੇ ਇਸ ਦੌਰਾਨ ਖਾਣਾ ਵਰਤਾਉਂਦੇ ਸਮੇਂ ਉਨ੍ਹਾਂ ਨੇ ਬੂਟ ਪਾ ਰੱਖੇ ਸੀ। ਵਾਇਰਲ ਤਸਵੀਰ ਦਾ ਹਾਲੀਆ ਨਵਰਾਤ੍ਰ ਨਾਲ ਕੋਈ ਸਬੰਧ ਨਹੀਂ ਹੈ।

Claim- Akhilesh Yadav Providing Food To Girls In Navaratri With Wearing Shoes
Claimed By- FB User Deepak Patel
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement