
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
1. ਨਹੀਂ ਤੋੜੀ ਜਾ ਰਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ, Fact Check ਰਿਪੋਰਟ
Fact Check Fake News viral regarding chote sahibzades martyrdom spot
ਸੋਸ਼ਲ ਮੀਡੀਆ 'ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸਦੇ ਮੁਤਾਬਕ ਕਾਰ ਸੇਵਾ ਕਰਨ ਵਾਲੇ ਕੁਝ ਬਾਬੇ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਪਵਿੱਤਰ ਅਸਥਾਨ ਸਹੀਦੀ ਕੰਧ ਤੋੜਨ ਜਾ ਰਹੇ ਹਨ। ਦਾਅਵਾ ਇਹ ਤਕ ਕੀਤਾ ਜਾ ਰਿਹਾ ਹੈ ਕਿ ਛੋਟੇ ਸਾਹਿਬਜਾਦਿਆਂ ਵਾਲੀ ਕੰਧ ਵਾਲੀ ਜਗ੍ਹਾ ਖਾਲੀ ਵੀ ਕਰਵਾ ਲਈ ਗਈ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ ਨੂੰ ਤੋੜੇ ਜਾਣ ਦਾ ਵਾਇਰਲ ਹੋ ਰਿਹਾ ਦਾਅਵਾ ਸਰਾਸਰ ਫਰਜ਼ੀ ਹੈ। ਇਸ ਦਾਅਵੇ ਦਾ SGPC ਵੱਲੋਂ ਆਪ ਖੰਡਨ ਕੀਤਾ ਗਿਆ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. Fact Check: ਗਾਜ਼ਾ ਵਿਖੇ ਹਸਪਤਾਲ ਧਮਾਕੇ ਨੂੰ ਲੈ ਕੇ ਵਾਇਰਲ ਇਹ ਤਸਵੀਰਾਂ ਪੁਰਾਣੀਆਂ ਹਨ
Fact Check Old images peddled as recent linked with Gaza Hospital Blast
18 ਅਕਤੂਬਰ 2023 ਦੀ ਚੜਦੀ ਸਵੇਰ ਨੂੰ ਗਾਜ਼ਾ ਪੱਟੀ ਦੇ ਇੱਕ ਹਸਪਤਾਲ ਵਿਚ ਜ਼ਬਰਦਸਤ ਧਮਾਕੇ 'ਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ। ਗਾਜ਼ਾ ਦੇ ਸਿਹਤ ਵਿਭਾਗ ਦਾ ਦਾਅਵਾ ਕਿ ਹਮਲਾ ਇਜ਼ਰਾਈਲ ਨੇ ਕੀਤਾ ਹੈ ਤੇ ਇਸ 'ਚ ਲਗਭਗ 500 ਲੋਕ ਮਾਰੇ ਗਏ ਹਨ। ਹਾਲਾਂਕਿ, ਇਜ਼ਰਾਇਲ ਵੱਲੋਂ ਇਸ ਇਲਜ਼ਾਮ ਨੂੰ ਖਾਰਿਜ਼ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਹਮਲਾ ਹਮਾਸ ਵੱਲੋਂ ਆਪਣੇ ਹੀ ਗਾਜ਼ਾ ਦੇ ਹਸਪਤਾਲ 'ਤੇ ਕੀਤਾ ਗਿਆ।
ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਮਾਮਲੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰ ਗਿਆ। ਇਸੇ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਕੁਝ ਪੁਰਾਣੀ ਤਸਵੀਰਾਂ ਵੀ ਵਾਇਰਲ ਹੋਈਆਂ। ਇਸੇ ਲੜੀ 'ਚ ਮਾਮਲੇ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋਇਆ ਜਿਸਦੇ ਵਿਚ 3 ਤਸਵੀਰਾਂ ਸ਼ਾਮਲ ਸਨ।
* ਪਹਿਲੀ ਤਸਵੀਰ ਵਿਚ ਇੱਕ ਚੈਂਬਰ ਅੰਦਰ ਲਾਸ਼ਾਂ ਨੂੰ ਵੇਖਿਆ ਜਾ ਸਕਦਾ ਸੀ।
* ਦੂਜੀ ਤਸਵੀਰ ਵਿਚ ਇੱਕ ਵਿਅਕਤੀ ਨੂੰ ਸਟਰੈਚਰ 'ਤੇ ਲੈ ਕੇ ਜਾਇਆ ਜਾ ਰਿਹਾ ਸੀ।
* ਤੀਜੀ ਤਸਵੀਰ ਵਿਚ ਛੋਟੇ ਬੱਚਿਆਂ ਦੇ ਦੇਹ ਵੇਖੇ ਜਾ ਸਕਦੇ ਸਨ।
ਦਾਅਵਾ ਕੀਤਾ ਗਿਆ ਕਿ ਇਹ ਤਸਵੀਰਾਂ ਗਾਜ਼ਾ ਵਿਖੇ ਹਸਪਤਾਲ ਧਮਾਕੇ ਨਾਲ ਸਬੰਧਿਤ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਸੀ। ਇਨ੍ਹਾਂ ਤਿੰਨ ਤਸਵੀਰਾਂ ਵਿਚੋਂ ਵਾਇਰਲ 2 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਸਨ ਜਿਨ੍ਹਾਂ ਦਾ ਗਾਜ਼ਾ ਵਿਖੇ ਹਸਪਤਾਲ ਵਿਚ ਹੋਏ ਧਮਾਕੇ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. 17 ਭਾਰਤੀਆਂ ਨੂੰ ਹਮਾਸ ਨੇ ਕੀਤਾ ਅਗਵਾ?
List of 17 Indian Nationals kidnapped by Hamas? Fact Check Report
ਲੋਕਾਂ ਦੇ ਨਾਂਅ ਦੀ ਇੱਕ ਸੂਚੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ "ਇਸਰਾਈਲ ਵਿਚ ਸ਼ਨੀਵਾਰ ਨੂੰ 17 ਭਾਰਤੀਆਂ ਨੂੰ ਹਮਾਸ ਦੁਆਰਾ ਅਗਵਾ ਕਰ ਲਿਆ ਗਿਆ ਤੇ ਇਹਨਾਂ ਵਿੱਚੋਂ 10 ਨੂੰ ਮਾਰ ਦਿੱਤਾ ਗਿਆ ਹੈ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਸੀ। ਇਹ ਸੂਚੀ ਉਨ੍ਹਾਂ ਨੇਪਾਲੀ ਨਾਗਰਿਕਾਂ ਦੀ ਸੀ ਜੋ ਹਾਲੀਆ ਚੱਲ ਰਹੇ ਫਿਲਿਸਤਿਨ-ਇਜ਼ਰਾਈਲ ਸੰਘਰਸ਼ ਵਿਚ ਮਾਰੇ ਗਏ ਸਨ ਜਾਂ ਲਾਪਤਾ ਹੋ ਗਏ ਸਨ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. ਫਲਿਸਤੀਨੀ ਕਰ ਰਹੇ ਜ਼ਖਮੀ ਹੋਣ ਦਾ ਦਿਖਾਵਾ?
Fact Check Video of Movie shoot makeup viral with fake claim
ਇਸ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਔਰਤ ਕੁਝ ਲੋਕਾਂ 'ਤੇ ਮੇਕਅੱਪ ਕਰ ਉਨ੍ਹਾਂ ਨੂੰ ਜ਼ਖਮੀ ਬਣਾ ਰਹੀ ਹੈ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਫਿਲਿਸਤਿਨ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕ ਫਰਜ਼ੀ ਜਖਮੀ ਬਣ ਕੇ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਇੱਕ ਫਿਲਮ ਦੇ ਸ਼ੂਟ ਦਾ ਹਿੱਸਾ ਸੀ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਸਗੋਂ 2017 ਦਾ ਸੀ। ਇਸ ਵੀਡੀਓ ਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. Fact Check: ਸੁਖਪਾਲ ਖਹਿਰਾ 'ਤੇ CM ਭਗਵੰਤ ਮਾਨ ਦਾ ਵਾਇਰਲ ਹੋ ਰਿਹਾ ਪੁਰਾਣਾ ਵੀਡੀਓ
Fact Check Old video of Sukhpal Khaira joining AAP viral as recent
ਸੋਸ਼ਲ ਮੀਡੀਆ ‘ਤੇ ਨਸ਼ਾ ਤਸਕਰੀ ਮਾਮਲੇ 'ਚ ਕਥਿਤ ਨਾਮਜ਼ਦ ਕਾਂਗਰੇਸ ਆਗੂ ਸੁਖਪਾਲ ਖਹਿਰਾ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਦੋਵੇਂ ਆਗੂਆਂ ਨੂੰ ਕੱਠੇ ਵੇਖਿਆ ਜਾ ਸਕਦਾ ਸੀ। ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰ ਰਹੇ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸੀ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।
Fact Check Section