Fact Check: BJP ਦਾ ਪੋਸਟਰ ਪਾੜ ਰਹੀ ਮਹਿਲਾ ਦਾ ਇਹ ਵੀਡੀਓ ਪੁਰਾਣਾ ਅਤੇ ਗੁਜਰਾਤ ਦਾ ਨਹੀਂ ਬੰਗਲੁਰੂ ਦਾ ਹੈ
Published : Nov 21, 2022, 3:06 pm IST
Updated : Nov 21, 2022, 3:07 pm IST
SHARE ARTICLE
Fact Check Old video of congress worker tearing apart BJP flex shared in the name of Gujarat Elections
Fact Check Old video of congress worker tearing apart BJP flex shared in the name of Gujarat Elections

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਗੁਜਰਾਤ ਦਾ ਨਹੀਂ ਬਲਕਿ ਬੰਗਲੁਰੂ ਦਾ ਹੈ ਜਿਥੇ ਕਾਂਗਰੇਸ ਵਰਕਰ ਨੇ ਭਾਜਪਾ ਦਾ ਪੋਸਟਰ ਪਾੜ ਦਿੱਤਾ ਸੀ। 

21 November, Mohali (Team RSFC)- ਗੁਜਰਾਤ ਚੋਣਾਂ 2022 ਦੇ ਜ਼ੋਰ ਸ਼ੋਰ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਮਹਿਲਾ ਨੂੰ ਭਾਜਪਾ ਦੇ ਪੋਸਟਰ ਨੂੰ ਪਾੜਦੀ ਨਜ਼ਰ ਆ ਰਹੀ ਹੈ। ਹੁਣ ਇਸ ਵੀਡੀਓ ਨੂੰ ਗੁਜਰਾਤ ਦਾ ਦੱਸਕੇ ਵਾਇਰਲ ਕਰਦਿਆਂ ਭਾਜਪਾ 'ਤੇ ਤੰਜ਼ ਕੱਸਿਆ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਗੁਜਰਾਤ ਦਾ ਨਹੀਂ ਬਲਕਿ ਬੰਗਲੁਰੂ ਦਾ ਹੈ ਜਿਥੇ ਕਾਂਗਰੇਸ ਵਰਕਰ ਨੇ ਭਾਜਪਾ ਦਾ ਪੋਸਟਰ ਪਾੜ ਦਿੱਤਾ ਸੀ। 

ਵਾਇਰਲ ਪੋਸਟ

ਫੇਸਬੁੱਕ ਪੇਜ "Khabar Punjab Di" ਨੇ 18 ਨਵੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਲਓ ਜੀ ਗੁਜਰਾਤ ਚ ਵੋਟਾਂ ਤੋਂ ਪਹਿਲਾਂ ਹੀ ਨਤੀਜੇ ਆਉਣੇ ਹੋਏ ਸ਼ੁਰੂ"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ Google Lens ਜ਼ਰੀਏ ਇਸ ਬੋਰਡ 'ਤੇ ਲਿਖੀ ਭਾਸ਼ਾ ਨੂੰ ਟਰਾਂਸਲੇਟ ਕਰਨ ਦੀ ਕੋਸ਼ਿਸ ਕੀਤੀ। ਦੱਸ ਦਈਏ ਸਾਨੂੰ ਇਥੋਂ ਪਤਾ ਚਲਿਆ ਕਿ ਬੋਰਡ 'ਤੇ ਕੰਨੜ ਭਾਸ਼ਾ ਲਿਖੀ ਹੋਈ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਇਸ ਵੀਡੀਓ ਦੀ ਭਾਲ ਸ਼ੁਰੂ ਕੀਤੀ। ਦੱਸ ਦਈਏ ਕਿ ਵਾਇਰਲ ਹੋ ਰਿਹਾ ਵੀਡੀਓ ਸਾਨੂੰ Pratidhvani.com ਨਾਂਅ ਦੇ ਫੇਸਬੁੱਕ ਤੋਂ 18 ਜੁਲਾਈ 2022 ਦਾ ਸ਼ੇਅਰ ਕੀਤਾ ਮਿਲਿਆ। ਪੇਜ ਨੇ ਵੀਡੀਓ ਸ਼ੇਅਰ ਕਰਦਿਆਂ ਕੰਨੜ ਭਾਸ਼ਾ ਵਿਚ ਕੈਪਸ਼ਨ ਲਿਖਿਆ ਸੀ। ਕੈਪਸ਼ਨ ਅਨੁਸਾਰ ਮਾਮਲਾ ਬੰਗਲੁਰੂ ਵਿਧਾਨ ਸਭਾ ਦਾ ਹੈ ਜਿਥੇ ਕਾਂਗਰੇਸ ਵਰਕਰ ਭਾਜਪਾ ਦਾ ਪੋਸਟਰ ਪਾੜ ਦਿੰਦੀ ਹੈ।

ਮਾਮਲੇ ਨੂੰ ਲੈ ਕੇ ਹੋਰ ਸਰਚ ਕਰਨ 'ਤੇ ਸਾਨੂੰ ਜੁਲਾਈ ਦੀਆਂ ਕਈ ਖਬਰਾਂ ਮਿਲੀਆਂ। ਖਬਰਾਂ ਅਨੁਸਾਰ ਮਾਮਲਾ ਬੰਗਲੁਰੂ ਵਿਧਾਨ ਸਭਾ ਦਾ ਹੈ ਜਿਥੇ ਭਾਜਪਾ ਲੀਡਰ CT ਰਵੀ ਦੇ ਜਨਮਦਿਨ ਮੌਕੇ ਕਾਂਗਰੇਸ ਵਰਕਰ ਭਾਜਪਾ ਦਾ ਫਲੈਕਸ ਬੋਰਡ ਪਾੜ ਦਿੰਦੀ ਹੈ। 

ਇਸ ਮਾਮਲੇ ਨੂੰ ਲੈ ਕੇ Times Now ਦੀ ਖਬਰ ਹੇਠਾਂ ਕਲਿਕ ਕਰ ਵੇਖੀ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਗੁਜਰਾਤ ਦਾ ਨਹੀਂ ਬਲਕਿ ਬੰਗਲੁਰੂ ਦਾ ਹੈ ਜਿਥੇ ਕਾਂਗਰੇਸ ਵਰਕਰ ਨੇ ਭਾਜਪਾ ਦਾ ਪੋਸਟਰ ਪਾੜ ਦਿੱਤਾ ਸੀ। 

Claim- Video of women tearing apart BJP Flex is from Gujarat and recent
Claimed By- FB Page Khabar Punjab Di
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement