ਤੱਥ ਜਾਂਚ: ਵਾਇਰਲ ਤਸਵੀਰ ਦਾ ਯੋਗੀ ਅਦਿੱਤਿਆਨਾਥ ਦੀ ਕੇਰਲ ਯਾਤਰਾ ਨਾਲ ਨਹੀਂ ਹੈ ਕੋਈ ਸਬੰਧ
Published : Feb 23, 2021, 12:13 pm IST
Updated : Feb 23, 2021, 12:13 pm IST
SHARE ARTICLE
Fact check:The viral picture has nothing to do with Yogi Adityanath's visit to Kerala
Fact check:The viral picture has nothing to do with Yogi Adityanath's visit to Kerala

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 5 ਸਾਲ ਪੁਰਾਣੀ ਹੈ।

ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ)- 21 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕੇਰਲ ਦੇ ਕਾਸਰਗੋਡ ਵਿਚ ਆਯੋਜਿਤ ਭਾਜਪਾ ਦੀ ਵਿਜੈ ਯਾਤਰਾ ਵਿਚ ਸ਼ਾਮਲ ਹੋਏ ਸੀ। ਇਸੇ ਦੌਰਾਨ ਹੁਣ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਅਨੇਕਾਂ ਭਾਜਪਾ ਵਰਕਰਾਂ ਵੱਲੋਂ ਕਮਲ ਦੇ ਫੁੱਲ ਦਾ ਚਿੰਨ੍ਹ ਬਣਾ ਕੇ ਖੜ੍ਹੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚਿੰਨ੍ਹ ਯੋਗੀ ਅਦਿੱਤਿਆਨਾਥ ਦੇ ਕੇਰਲ ਦੇ ਕਾਸਰਗੋਡ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਉਹਨਾਂ ਦੇ ਸਵਾਗਤ ਲਈ ਬਣਾਇਆ ਗਿਆ ਸੀ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 5 ਸਾਲ ਪੁਰਾਣੀ ਹੈ। ਦਰਅਸਲ ਸਾਲ 2015 ਵਿਚ ਭਾਜਪਾ ਦੇ 35ਵੇਂ ਸਥਾਪਨਾ ਦਿਵਸ 'ਤੇ ਲੋਕਾਂ ਦੀ ਇਕ ਭੀੜ ਨੇ ਭਾਜਪਾ ਪਾਰਟੀ ਦਾ ਚਿੰਨ੍ਹ ਬਣਾਇਆ ਸੀ। 

ਵਾਇਰਲ ਪੋਸਟ 

ਭਾਜਪਾ ਦੇ ਨੇਤਾ ਮਨੀਸ਼ ਸਿੰਘ ਨੇ 21 ਫਰਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''वामपंथी अब कहीं नजर नहीं आएंगे क्योंकि कमल खिल रहा है! #KeralaWelcomesYogiJi''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ  

ਪੜਤਾਲ 

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ Yandex ਟੂਲ ਵਿਚ ਅਪਲੋਡ ਕਰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਸਰਚ ਦੌਰਾਨ livemint ਦੀ ਰਿਪੋਰਟ ਮਿਲੀ। ਇਹ ਰਿਪੋਰਟ 7 ਅ੍ਰਪੈਲ 2015 ਨੂੰ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਵਿਚ ਵਾਇਰਲ ਤਸਵੀਰ ਵੀ ਮੌਜੂਦ ਸੀ। ਤਸਵੀਰ ਹੇਠ ਕੈਪਸ਼ਨ ਲਿਖਿਆ ਹੋਇਆ ਸੀ, ''BJP workers made party’s huge symbol (lotus) during the BJP foundation day celebration in Ahmedabad on Monday. Photo: PTI''

(ਕੈਪਸ਼ਨ ਅਨੁਸਾਰ ਸੋਮਵਾਰ ਨੂੰ ਅਹਿਮਦਾਬਾਦ ਵਿਚ ਭਾਜਪਾ ਦੇ ਸਥਾਪਨਾ ਦਿਵਸ ਸਮਾਰੋਹ ਦੌਰਾਨ ਭਾਜਪਾ ਵਰਕਰਾਂ ਨੇ ਪਾਰਟੀ ਦਾ ਵਿਸ਼ਾਲ ਚਿੰਨ੍ਹ (ਕਮਲ) ਬਣਾਇਆ। ਫੋਟੋ: ਪੀ.ਟੀ.ਆਈ.)

Photo
 

ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਸਰਚ ਦੌਰਾਨ ਸਾਨੂੰ timesofindia ਦੀ ਵੀ ਰਿਪੋਰਟ ਮਿਲੀ। ਇਹ ਰਿਪੋਰਟ ਵੀ 7 ਅ੍ਰਪੈਲ 2015 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਉਕਤ ਤਸਵੀਰ ਹੇਠ ਜੋ ਕੈਪਸ਼ਨ ਦਿੱਤਾ ਗਿਆ ਸੀ ਉਸ ਅਨੁਸਾਰ ਵੀ ਭਾਜਪਾ ਦੇ ਵਰਕਰਾਂ ਨੇ ਅਹਿਮਦਾਬਾਦ ਵਿਚ ਭਾਜਪਾ ਦੇ ਫਾਊਡੇਸ਼ਨ ਵਾਲੇ ਦਿਨ ਪਾਰਟੀ ਦਾ ਵਿਸ਼ਾਲ ਚਿੰਨ੍ਹ ਬਣਾਇਆ ਸੀ।  

Photo
 

ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਯੂਟਿਊਬ 'ਤੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ
DD News ਦੇ ਯੂਟਿਊਬ ਪੇਜ਼ 'ਤੇ ਵੀਡੀਓ ਅਪਲੋਡ ਕੀਤਾ ਹੋਇਆ ਮਿਲਿਆ। ਇਹ ਵੀਡੀਓ 6 ਅ੍ਰਪੈਲ 2015 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''BJP celeberates its 35st foundation day''

ਵੀਡੀਓ ਅਨੁਸਾਰ ਭਾਜਪਾ ਦੇ 35 ਵੇਂ ਸਥਾਪਨਾ ਦਿਵਸ 'ਤੇ ਭਾਜਪਾ ਦੇ ਵਰਕਰਾਂ ਨੇ ਪਾਰਟੀ ਦਾ ਇਕ ਵਿਸ਼ਾਲ ਚਿੰਨ੍ਹ ਬਣਾਇਆ ਸੀ। ਇਸ ਵੀਡੀਓ ਵਿਚ ਵੀ ਵਾਇਰਲ ਤਸਵੀਰ ਮੌਜੂਦ ਸੀ। ਵਾਇਰਲ ਤਸਵੀਰ ਨੂੰ ਤੁਸੀਂ ਇਸ ਵੀਡੀਓ ਵਿਚ 1.53 ਸੈਕਿੰਡ 'ਤੇ ਦੇਖ ਸਕਦੇ ਹੋ। 

Photo

ਇਸ ਦੇ ਨਾਲ ਹੀ ਦੱਸ ਦਈਏ ਕਿ ਯੋਗੀ ਅਦਿੱਤਿਆਨਾਥ ਐਤਵਾਰ 21 ਫਰਵਰੀ ਨੂੰ ਕੇਰਲ ਦੇ ਕਾਸਰਗੋਡ ਵਿਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਲਈ ਭਾਰਤੀ ਜਨਤੀ ਪਾਰਟੀ ਦੀ ਵਿਜੈ ਯਾਤਰਾ ਵਿਚ ਸ਼ਾਮਿਲ ਹੋਏ ਸੀ ਅਤੇ ਇਸ ਦੌਰਾਨ ਉਹਨਾਂ ਨੇ ਜਨਸਭਾ ਨੂੰ ਵੀ ਸੰਬੋਧਿਤ ਕੀਤਾ ਸੀ। 
ਯੋਗੀ ਅਦਿੱਤਿਆਨਾਥ ਦੀ ਯਾਤਰਾ ਦੀਆਂ ਕੁੱਝ ਤਸਵੀਰਾਂ ਹੇਠਾਂ ਦੇਖੀਆਂ ਜਾ ਸਕਦੀਆਂ ਹਨ। 

 Yogi Adityanath at BJP's Vijaya Yatra in Kasaragod.Yogi Adityanath at BJP's Vijaya Yatra in Kasaragod.

 Yogi Adityanath at BJP's Vijaya Yatra in Kasaragod.Yogi Adityanath at BJP's Vijaya Yatra in Kasaragod.

 Yogi Adityanath at BJP's Vijaya Yatra in Kasaragod.Yogi Adityanath at BJP's Vijaya Yatra in Kasaragod.

ਨਤੀਜਾ - ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2015 ਦੀ ਹੈ ਜਦੋਂ ਭਾਜਪਾ ਦੇ 35ਵੇਂ ਸਥਾਪਨਾ ਦਿਵਸ ਮੌਕੇ ਭਾਜਪਾ ਦੇ ਵਰਕਰਾਂ ਨੇ ਪਾਰਟੀ ਦਾ ਇਕ ਵਿਸ਼ਾਲ ਚਿੰਨ੍ਹ ਬਣਾਇਆ ਸੀ। ਉਸੇ ਤਸਵੀਰ ਨੂੰ ਹੁਣ ਯੋਗੀ ਅਦਿੱਤਿਆਨਾਥ ਦੀ ਕੇਰਲ ਯਾਤਰਾ ਦੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

Claim: ਵਾਇਰਲ ਤਸਵੀਰ ਯੋਗੀ ਅਦਿੱਤਿਆਨਾਥ ਦੀ ਕੇਰਲ ਯਾਤਰਾ ਦੀ ਹੈ। 
Claimed By: ਭਾਜਪਾ ਦੇ ਨੇਤਾ ਮਨੀਸ਼ ਸਿੰਘ
Fact ChecK: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement