
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ।
Claim
ਸੋਸ਼ਲ ਮੀਡੀਆ 'ਤੇ ਸਟੇਜ 'ਤੇ ਪੁਲਿਸ ਮੁਲਾਜ਼ਮਾਂ ਨੂੰ ਧਮਕਾਉਣ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕਰ ਸਵਾਲ ਚੁੱਕੇ ਜਾ ਰਹੇ ਹਨ।
ਫੇਸਬੁੱਕ ਅਕਾਊਂਟ "ਵਿਰਕ ਸਾਬ ਵਿਰਕ" ਨੇ 15 ਅਪ੍ਰੈਲ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਆਹ ਕਿਹੜਾ ਉਏ ਬੜੇ ਪਿਆਰ ਨਾਲ ਬੇਨਤੀ ਕਰ ਰਿਹਾ ਪੁਲਿਸ ਵਿਭਾਗ ਦੇ ਅਫਸਰਾਂ ਨੂੰ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਕਾਂਗਰਸ ਦੇ ਆਗੂ ਰਮਨਜੀਤ ਸਿੰਘ ਸਿੱਕੀ ਦਾ ਹੈ ਜਿਨ੍ਹਾਂ ਨੇ 2017 ਵਿਚ ਖਡੂਰ ਸਾਹਿਬ ਵਿਖੇ ਰੈਲੀ ਨੂੰ ਸੰਬੋਧਿਤ ਕਰਦਿਆਂ DSP ਨੂੰ ਧਮਕੀ ਦਿੱਤੀ ਸੀ ਅਤੇ ਕਾਂਗਰਸ ਵਰਕਰਾਂ ਦਾ ਖਿਆਲ ਰੱਖਣ ਦੀ ਨਸੀਹਤ ਦਿੱਤੀ ਸੀ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਵੀਡੀਓ 'ਤੇ ਆਏ ਕਮੈਂਟਾਂ ਨੂੰ ਪੜ੍ਹਿਆ। ਕਈ ਯੂਜ਼ਰਸ ਨੇ ਦੱਸਿਆ ਕਿ ਵਾਇਰਲ ਵੀਡੀਓ ਵਿਚ ਕਾਂਗਰਸ ਦੇ ਖਡੂਰ ਸਾਹਿਬ ਤੋਂ ਆਗੂ ਰਮਨਜੀਤ ਸਿੰਘ ਸਿੱਕੀ ਹਨ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕਰ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
"ਵਾਇਰਲ ਹੋ ਰਿਹਾ ਵੀਡੀਓ 2017 ਦਾ ਹੈ"
ABP ਸਾਂਝਾ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ 16 ਅਪ੍ਰੈਲ 2017 ਨੂੰ ਮਾਮਲੇ ਨੂੰ ਲੈ ਕੇ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "ਧਰਮਸੋਤ ਤੋਂ ਬਾਅਦ ਰਮਨਜੀਤ ਸਿੱਕੀ ਦੀ ਪੁਲਿਸ ਨੂੰ ਧਮਕੀ Now Ramanjit Singh Sikki threatens DSP"
ਜਾਣਕਾਰੀ ਅਨੁਸਾਰ ਮਾਮਲਾ 15 ਅਪ੍ਰੈਲ 2017 ਦਾ ਹੈ ਜਦੋਂ ਖਡੂਰ ਸਾਹਿਬ ਵਿਖੇ ਰੈਲੀ ਦਾ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਮਨਜੀਤ ਸਿੰਘ ਸਿੱਕੀ ਨੇ DSP ਨੂੰ ਧਮਕੀ ਦਿੱਤੀ ਸੀ ਅਤੇ ਕਾਂਗਰਸ ਵਰਕਰਾਂ ਦਾ ਖਿਆਲ ਰੱਖਣ ਦੀ ਨਸੀਹਤ ਦਿੱਤੀ ਸੀ।
ਇਸੇ ਤਰ੍ਹਾਂ ਸਾਨੂੰ ਸਰਚ ਦੌਰਾਨ ਮਾਮਲੇ ਨੂੰ ਲੈ ਕੇ PTC News ਦੀ 15 ਅਪ੍ਰੈਲ 2017 ਦੀ ਖਬਰ ਮਿਲੀ ਜਿਸਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਕਾਂਗਰਸ ਦੇ ਆਗੂ ਰਮਨਜੀਤ ਸਿੰਘ ਸਿੱਕੀ ਦਾ ਹੈ ਜਿਨ੍ਹਾਂ ਨੇ 2017 ਵਿਚ ਖਡੂਰ ਸਾਹਿਬ ਵਿਖੇ ਰੈਲੀ ਨੂੰ ਸੰਬੋਧਿਤ ਕਰਦਿਆਂ DSP ਨੂੰ ਧਮਕੀ ਦਿੱਤੀ ਸੀ ਅਤੇ ਕਾਂਗਰਸ ਵਰਕਰਾਂ ਦਾ ਖਿਆਲ ਰੱਖਣ ਦੀ ਨਸੀਹਤ ਦਿੱਤੀ ਸੀ।
Result- Misleading
Our Sources
Meta News Report Of ABP Sanjha Shared On 16 April 2017
Video report of PTC News Shared On 15 April 2017
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ