ਮੱਧ ਪ੍ਰਦੇਸ਼ ਘਟਨਾ ਦਾ ਜਾਤੀ ਪੱਖਪਾਤ ਨਾਲ ਕੋਈ ਲੈਣਾ-ਦੇਣਾ ਨਹੀਂ, ਦੋਵੇਂ ਪੱਖ ਇੱਕੋ ਪਰਿਵਾਰ ਦੇ ਹਨ, Fact Check ਰਿਪੋਰਟ
Published : Jul 23, 2024, 6:42 pm IST
Updated : Jul 23, 2024, 6:42 pm IST
SHARE ARTICLE
Fact Check No Casteism angle in MP Case both culprit and victims are from same caste
Fact Check No Casteism angle in MP Case both culprit and victims are from same caste

ਵਾਇਰਲ ਹੋ ਰਹੇ ਮਾਮਲੇ ਵਿਚ ਜਾਤੀ ਪੱਖਪਾਤ ਦਾ ਕੋਈ ਐਂਗਲ ਨਹੀਂ ਨਹੀਂ ਹੈ। ਪੀੜਤ ਤੇ ਆਰੋਪੀ ਪੱਖ ਇੱਕੋ ਪਰਿਵਾਰ ਦੇ ਹਨ।

Claim

ਪਿਛਲੇ ਦਿਨਾਂ ਸੋਸ਼ਲ ਮੀਡੀਆ 'ਤੇ ਇੱਕ ਰੂਹ ਕੰਬਾਊ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ 2 ਔਰਤਾਂ ਨੂੰ ਅੱਧਾ-ਅੱਧਾ ਜ਼ਮੀਨ ਅੰਦਰ ਲਾਲ ਰੇਤੇ ਵਿਚ ਦੱਬਿਆ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਆਪਣੇ ਖੇਤ ਵਿਚੋਂ ਬਣਾਈ ਜਾ ਰਹੀ ਸੜਕ ਨਿਰਮਾਣ ਦਾ ਵਿਰੋਧ ਕਰਨ 'ਤੇ 2 ਦਲਿਤ ਔਰਤਾਂ ਨੂੰ ਉੱਚ ਜਾਤੀ ਦੇ ਲੋਕਾਂ ਵੱਲੋਂ ਜ਼ਮੀਨ ਅੰਦਰ ਦੱਬ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ।

X ਅਕਾਊਂਟ Jaspinder Kaur Udhoke ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮੱਧ ਪ੍ਰਦੇਸ਼ ਦੇ ਰੀਵਾ 'ਚ ਦੋ ਦਲਿਤ ਔਰਤਾਂ ने ਜਦੋਂ ਆਪਣੇ ਖੇਤ 'ਚ ਸੜਕ ਬਣਾਉਣ ਦਾ ਵਿਰੋਧ ਕੀਤਾ ਤੇ ਉੱਚ ਜਾਤੀ ਦੇ ਗੁੰਡਿਆਂ ਨੇ ਉਹਨਾਂ ਨੂੰ ਜ਼ਮੀਨ 'ਚ ਦੱਬ ਦਿੱਤਾ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਮਾਮਲੇ ਵਿਚ ਜਾਤੀ ਪੱਖਪਾਤ ਦਾ ਕੋਈ ਐਂਗਲ ਨਹੀਂ ਨਹੀਂ ਹੈ। ਪੀੜਤ ਤੇ ਆਰੋਪੀ ਪੱਖ ਇੱਕੋ ਪਰਿਵਾਰ ਦੇ ਹਨ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਕੀਵਰਡ ਸਰਕਗ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ ਇਸ ਮਾਮਲੇ ਨੂੰ ਲੈ ਕੇ ਅਮਰ ਉਜਾਲਾ ਮੀਡੀਆ ਅਦਾਰੇ ਦੀ 21 ਜੁਲਾਈ 2024 ਦੀ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਖਬਰ ਨੂੰ ਸਾਂਝਾ ਕਰਦਿਆਂ ਸਿਰਲੇਖ ਲਿਖਿਆ ਗਿਆ, "MP News: रीवा में दो महिलाओं को जिंदा दफन करने की कोशिश, सड़क बनाने का विरोध कर रही थीं तो मुरम डालकर गाड़ा"

MP NewsMP News

ਖਬਰ ਵਿਚ ਰੇਵਾ ਦੇ SP ਵਿਵੇਕ ਸਿੰਘ ਦਾ ਬਿਆਨ ਅਪਲੋਡ ਕੀਤਾ ਗਿਆ ਸੀ। ਖਬਰ ਵਿਚ ਪ੍ਰਕਾਸ਼ਿਤ SP ਦੇ ਬਿਆਨ ਮੁਤਾਬਕ, "ਐਸਪੀ ਵਿਵੇਕ ਸਿੰਘ ਨੇ ਦੱਸਿਆ ਕਿ ਇਹ ਪਰਿਵਾਰਕ ਝਗੜਾ ਹੈ। ਇਸ ਮਾਮਲੇ ਵਿਚ ਪੁਲੀਸ ਨੇ ਡੰਪਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮੁਲਜ਼ਮ ਵਿਪਨ ਪਾਂਡੇ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਔਰਤਾਂ ਦਾ ਵੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ, ਜਿੱਥੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸ਼ਿਕਾਇਤਕਰਤਾ ਆਸ਼ਾ ਪਾਂਡੇ ਦੇ ਪਤੀ ਸੁਰੇਸ਼ ਪਾਂਡੇ (25 ਸਾਲ) ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਆਪਣੇ ਸਹੁਰੇ ਗੌਕਰਨ ਪਾਂਡੇ ਨਾਲ ਉਨ੍ਹਾਂ ਦੀ ਸਾਂਝੀ ਜ਼ਮੀਨ ਦੇ ਹੱਕ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਗੌਕਰਨ ਪਾਂਡੇ ਅਤੇ ਦਿਓਰ ਵਿਪਿਨ ਪਾਂਡੇ ਵਿਵਾਦਿਤ ਜ਼ਮੀਨ 'ਤੇ ਸੜਕ ਬਣਾਉਣ ਲਈ ਰੇਤੇ ਨੂੰ ਡੰਪਰ ਤੋਂ ਲੈ ਕੇ ਆਏ। ਜਿੱਥੇ ਆਸ਼ਾ ਪਾਂਡੇ ਨੇ ਆਪਣੀ ਭਰਜਾਈ ਮਮਤਾ ਪਾਂਡੇ ਨਾਲ ਮਿਲ ਕੇ ਡੰਪਰ ਗੱਡੀ ਨੰਬਰ ਐਮਪੀ 17 ਐਚਐਚ-3942 ਦੇ ਡਰਾਈਵਰ ਨੂੰ ਰੇਤਾ ਢਾਹੁਣ ਤੋਂ ਮਨ੍ਹਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਡੰਪਰ ਚਾਲਕ ਨੇ ਦੋਵਾਂ ਦੀ ਗੱਲ ਨਾ ਸੁਣੀ ਤਾਂ ਉਹ ਰੇਤੇ ਡਿੱਗਣ ਵਾਲੀ ਥਾਂ 'ਤੇ ਡੰਪਰ ਦੇ ਪਿੱਛੇ ਬੈਠਣ ਲੱਗੇ, ਇਸੇ ਦੌਰਾਨ ਅਚਾਨਕ ਡੰਪਰ ਚਾਲਕ ਨੇ ਰੇਤੇ ਨੂੰ ਤੇਜ਼ੀ ਨਾਲ ਹੇਠਾਂ ਉਤਾਰ ਦਿੱਤਾ। ਜਦੋਂ ਦੋਵੇਂ ਔਰਤਾਂ ਚਿੱਕੜ 'ਚ ਦੱਬਣ ਲੱਗੇ ਤਾਂ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।"

ਦੱਸ ਦਈਏ ਇਥੇ ਮੌਜੂਦ ਜਾਣਕਾਰੀ ਅਨੁਸਾਰ ਦੋਵੇਂ ਪੱਖ ਪਾਂਡੇ ਪਰਿਵਾਰ ਤੋਂ ਹਨ ਅਤੇ ਇਹ ਇੱਕ ਪਰਿਵਾਰਿਕ ਮਾਮਲਾ ਹੈ। 

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਸਾਂਝਾ ਸਪ੍ਸ਼ਟੀਰਕਨ ਮਿਲਿਆ। ਪੁਲਿਸ ਨੇ ਮਾਮਲੇ ਦੀ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਇਸਨੂੰ ਪਰਿਵਾਰਿਕ ਮਾਮਲਾ ਦੱਸਿਆ ਹੈ। 

ਦੱਸ ਦਈਏ ਮਾਮਲੇ ਦੀ ਹਾਲੀਆ ਅੱਪਡੇਟ ਅਨੁਸਾਰ ਪੁਲਿਸ ਨੇ ਜਾਣਕਾਰੀ ਸਾਂਝੀ ਕਰ ਦੱਸਿਆ ਹੈ ਕਿ ਆਰੋਪੀ ਵਿਪਿਨ ਪਾਂਡੇ, ਰਾਜੇਸ਼ ਸਿੰਘ, ਆਕਾਸ਼ ਪਾਂਡੇ ਤੇ ਡੰਪਰ ਚਾਲਕ ਪੁਲਿਸ ਦੀ ਗ੍ਰਿਫਤ ਵਿਚ ਹਨ ਅਤੇ ਕੁਝ ਆਰੋਪੀਆਂ ਦੀ ਭਾਲ ਜਾਰੀ ਹੈ।

ਹੇਠਾਂ ਤੁਸੀਂ SP ਰੇਵਾ ਵੱਲੋਂ ਸਾਂਝੀ ਵੀਡੀਓ ਬਾਈਟ ਤੇ ਟਵੀਟ ਕਲਿਕ ਕਰ ਵੇਖ ਸਕਦੇ ਹੋ।

ਦੱਸ ਦਈਏ ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਰੇਵਾ ਜਿਲ੍ਹੇ ਦੇ ਮਨਗਵਾਂ ਥਾਣਾ ਖੇਤਰ ਦੇ ਗੰਗੇਵ ਵਿਖੇ ਜੋਰੋਟ ਪਿੰਡ ਦੀ ਹੈ। ਇਸੇ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਗੰਗੇਵ ਥਾਣੇ ਗੱਲ ਕੀਤੀ। ਸਾਡੇ ਨਾਲ ਗੱਲ ਕਰਦਿਆਂ ਥਾਣੇ ਪ੍ਰਭਾਰੀ ਨੇ ਇਸ ਮਾਮਲੇ ਵਿਚ ਜਾਤੀ ਪੱਖਪਾਤ ਦੇ ਕੌਣ ਦਾ ਖੰਡਨ ਕੀਤਾ ਅਤੇ ਮਾਮਲੇ ਨੂੰ ਲੈ ਕੇ ਮੀਡੀਆ ਰਿਪੋਰਟਾਂ ਸਾਂਝੀ ਕੀਤੀਆਂ।

ਮਤਲਬ ਸਾਫ ਸੀ ਕਿ ਇਸ ਮਾਮਲੇ ਵਿਚ ਜਾਤੀ ਪੱਖਪਾਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਮਾਮਲੇ ਵਿਚ ਜਾਤੀ ਪੱਖਪਾਤ ਦਾ ਕੋਈ ਐਂਗਲ ਨਹੀਂ ਨਹੀਂ ਹੈ। ਪੀੜਤ ਤੇ ਆਰੋਪੀ ਪੱਖ ਇੱਕੋ ਪਰਿਵਾਰ ਦੇ ਹਨ।

Result: Misleading

Our Sources:

News Report Of Amar Ujala Published On 21 July 2024

Tweet Of SP Rewa Shared On 22 July 2024

Tweet Of SP Rewa Shared On 21 July 2024

Tweet Of SP Rewa Shared On 21 July 2024

Physical Verification Quote Over Call With Gangeo Police Station Officer 

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement