ਪਸ਼ੂਆਂ ਦੇ ਰੁੜ੍ਹਨ ਦਾ ਇਹ ਵੀਡੀਓ ਬੰਗਲਾਦੇਸ਼ ਹੜ੍ਹ ਨਾਲ ਸਬੰਧਿਤ ਨਹੀਂ ਹੈ, Fact Check ਰਿਪੋਰਟ
Published : Aug 23, 2024, 9:33 pm IST
Updated : Aug 24, 2024, 12:35 pm IST
SHARE ARTICLE
Fact Check Old Video Of Animals Washed Away In Floods In Mexico Viral As Recent In The Name Of Bangladesh
Fact Check Old Video Of Animals Washed Away In Floods In Mexico Viral As Recent In The Name Of Bangladesh

ਇਹ ਬੰਗਲਾਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਪੁਰਾਣਾ ਵੀਡੀਓ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ ਵਿਖੇ ਹਿੰਦੂਆਂ ਨਾਲ ਕੀਤੀ ਬਦਸਲੂਕੀ ਤੋਂ ਬਾਅਦ ਭਿਆਨਕ ਹੜ੍ਹ ਆ ਗਈ ਹੈ। ਇਸ ਵੀਡੀਓ ਵਿਚ ਕਈ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਵਿਚ ਰੁੜ੍ਹਦਿਆਂ ਵੇਖਿਆ ਜਾ ਸਕਦਾ ਹੈ।

X ਯੂਜ਼ਰ हम लोग We The People ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "बांग्लादेश पर दैवीय प्रतिशोध शुरू हुआ "सदी की सबसे भयावह बाढ़ ने इस रक्तपिपासु पंथ को तबाह कर दिया, यह हिंदुओं की पीड़ा का प्रमाण है। हिंदुओं पर अत्याचार बख्शे नहीं जाएंगे। बलात्कार, हत्या और मंदिर विध्वंस को भी गिना जाएगा।"  अभी और आना बाकी है। #FloodInBangladesh"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੰਗਲਾਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਪੁਰਾਣਾ ਵੀਡੀਓ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਇਹ ਵੀਡੀਓ 30 ਜੁਲਾਈ 2020 ਦੇ ਸਪੈਨਿਸ਼ ਭਾਸ਼ਾ ਦੇ ਆਰਟੀਕਲ ਵਿਚ ਪ੍ਰਕਾਸ਼ਿਤ ਮਿਲਿਆ। comosucedio.com ਨਾਂਅ ਦੀ ਵੈੱਬਸਾਈਟ ਨੇ ਵੀਡੀਓ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Zacualpan River overflows in Nayarit and drags cattle (ਗੂਗਲ ਅਨੁਵਾਦ)"

article

ਇਸ ਖਬਰ ਅਨੁਸਾਰ ਵੀਡੀਓ ਮੈਕਸੀਕੋ ਦਾ ਹੈ ਜਿਥੇ ਹਾਨਾ ਤੂਫ਼ਾਨ ਤੋਂ ਬਾਅਦ ਕਈ ਪਸ਼ੂ ਜਾਕੋਲਪਨ ਨਦੀ ਵਿਚ ਰੁੜ੍ਹ ਗਏ ਸੀ।

ਇਸ ਖਬਰ ਤੋਂ ਇਹ ਤਾਂ ਸਾਫ ਹੋਇਆ ਕਿ ਵੀਡੀਓ ਪੁਰਾਣਾ ਹੈ। ਹੋਰ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ ਸਮਾਨ ਜਾਣਕਾਰੀ ਨਾਲ Youtube 'ਤੇ 28 ਜੁਲਾਈ 2020 ਦਾ ਅਪਲੋਡ ਮਿਲਿਆ। ਇਸ ਅਨੁਸਾਰ ਵੀ ਵੀਡੀਓ ਮੈਕਸੀਕੋ ਦਾ ਹੈ ਜਿਥੇ ਹਾਨਾ ਤੂਫ਼ਾਨ ਤੋਂ ਬਾਅਦ ਕਈ ਪਸ਼ੂ ਜਾਕੋਲਪਨ ਨਦੀ ਵਿਚ ਰੁੜ੍ਹ ਗਏ ਸੀ।

Mxyt

ਮਤਲਬ ਸਾਫ ਸੀ ਕਿ ਵੀਡੀਓ ਬੰਗਲਾਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਹੈ।

ਦੱਸ ਦਈਏ ਕਿ ਸਾਲ 2021 ਵਿਚ ਇਹ ਵੀਡੀਓ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਨਾਂਅ ਤੋਂ ਵਾਇਰਲ ਹੋਇਆ ਸੀ ਜਿਸਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਕੀਤੀ ਸੀ। ਸਾਡੀ ਪਿਛਲੀ ਪੁਰਾਣੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੰਗਲਾਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਪੁਰਾਣਾ ਵੀਡੀਓ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: Misleading

Our Sources:

Video Report Of comosucedio.com Shared On 30 July 2020

Youtube Video Uploaded By Efrain Grande Tepic On 28 July 2020

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement