
ਵਾਇਰਲ ਹੋ ਰਿਹਾ ਵੀਡੀਓ ਅੱਤਵਾਦੀ ਹਮਲੇ ਦਾ ਨਹੀਂ ਹੈ। ਇਹ ਲਾਹੌਰ ਵਿਖੇ ਇੱਕ ਫੈਕਟਰੀ ਵਿਚ ਬੋਇਲਰ ਦੇ ਫੱਟਣ ਕਾਰਨ ਹੋਏ ਧਮਾਕੇ ਦਾ ਵੀਡੀਓ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਧਮਾਕੇ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜਰਜ਼ ਦਾਅਵਾ ਕਰ ਰਹੇ ਹਨ ਕਿ ਵੀਡੀਓ ਲਾਹੌਰ ਵਿਚ ਹੋਏ ਅੱਤਵਾਦੀ ਹਮਲੇ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅੱਤਵਾਦੀ ਹਮਲੇ ਦਾ ਨਹੀਂ ਹੈ। ਇਹ ਲਾਹੌਰ ਵਿਖੇ ਇੱਕ ਫੈਕਟਰੀ ਵਿਚ ਬੋਇਲਰ ਦੇ ਫੱਟਣ ਕਾਰਨ ਹੋਏ ਧਮਾਕੇ ਦਾ ਵੀਡੀਓ ਹੈ। ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Sanjeev Pardhan" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "पाकिस्तान के लाहौर शहर में हुए जबरदस्त सीरियल बम धमाकों में से एक....✍ हताहतों की संख्या बहुत ज्यादा होने की खबर आ रही है..!!"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ ਸਾਡੇ ਪਾਕਿਸਤਾਨ ਇੰਚਾਰਜ ਬਾਬਰ ਜਲੰਧਰੀ ਨੂੰ ਭੇਜਿਆ। ਬਾਬਰ ਨੇ ਵੀਡੀਓ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨੂੰ ਫਰਜ਼ੀ ਦੱਸਦੇ ਹੋਏ ਕਿਹਾ, "ਇਸ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਗਲਤ ਹੈ। ਇਹ ਧਮਾਕਾ ਮੁਲਤਾਨ ਰੋਡ ਸਥਿਤ ਇੱਕ ਜੂਸ ਫੈਕਟਰੀ ਵਿਚ ਬੋਇਲਰ ਦੇ ਫੱਟਣ ਕਾਰਨ ਹੋਇਆ ਸੀ। ਇਹ ਧਮਾਕਾ ਕੋਈ ਅੱਤਵਾਦੀ ਘਟਨਾ ਨਹੀਂ ਹੈ। ਇਸ ਘਟਨਾ ਵਿਚ 2 ਲੋਕਾਂ ਦੀ ਮੌਤ ਹੋਈ ਸੀ।"
ਬਾਬਰ ਨੇ ਸਾਡੇ ਨਾਲ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਸ਼ੇਅਰ ਕੀਤੀਆਂ।
Samaa TV ਦੀ ਰਿਪੋਰਟ ਵਿਚ ਇਸ ਧਮਾਕੇ ਦੇ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।
Samaa TV
ਇਸ ਮਾਮਲੇ ਨੂੰ ਲੈ ਕੇ The Dawn ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅੱਤਵਾਦੀ ਹਮਲੇ ਦਾ ਨਹੀਂ ਹੈ। ਇਹ ਲਾਹੌਰ ਵਿਖੇ ਇੱਕ ਫੈਕਟਰੀ ਵਿਚ ਬੋਇਲਰ ਦੇ ਫੱਟਣ ਕਾਰਨ ਹੋਏ ਧਮਾਕੇ ਦਾ ਵੀਡੀਓ ਹੈ। ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ।
Claim- Video of Serial blast happened at Lahore
Claimed By- FB User Sanjeev Pardhan
Fact Check- Fake