Fact Check: ਬਿਜਲੀ ਦੀ ਤਾਰ ਡਿੱਗਣ ਨਾਲ ਨਹੀਂ ਹੋਈ ਇਸ TTE ਦੀ ਮੌਤ, ਵਾਪਸ ਡਿਊਟੀ 'ਤੇ ਕਰ ਚੁੱਕਾ ਹੈ ਜੁਆਇਨ 
Published : Dec 23, 2022, 8:56 pm IST
Updated : Dec 23, 2022, 9:14 pm IST
SHARE ARTICLE
Fact Check Man hit by power wire is alive and back to the duty
Fact Check Man hit by power wire is alive and back to the duty

ਰੇਲਵੇ ਅਫਸਰਾਂ ਨਾਲ ਗੱਲ ਕਰਦਿਆਂ ਸਾਨੂੰ ਦੱਸਿਆ ਗਿਆ ਕਿ ਇਹ ਵਿਅਕਤੀ ਵਾਪਸ ਡਿਊਟੀ ਨੂੰ ਜੁਆਇਨ ਕਰ ਚੁੱਕਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਰੇਲਵੇ ਸਟੇਸ਼ਨ 'ਤੇ ਦੋ ਵਿਅਕਤੀ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਅਚਾਨਕ ਇੱਕ ਵਿਅਕਤੀ ਉੱਪਰ ਕੁਝ ਚੀਜ਼ ਡਿੱਗਦੀ ਹੈ ਅਤੇ ਚੰਗਿਆੜੇ ਮਾਰਦਾ ਵਿਅਕਤੀ ਰੇਲ ਦੀ ਪਟੜੀਆਂ ਵੱਲ ਡਿੱਗ ਜਾਂਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੇ ਹੈਡ ਫੋਨ ਲੱਗੇ ਹੋਣ ਕਰਕੇ ਕਰੰਟ ਦਿਮਾਗ਼ ਤੋ ਹੁੰਦਾ ਹੋਇਆ ਪੈਰਾਂ ਹੇਠੋ ਨਿਕਲਿਆ ਤੇ ਵਿਅਕਤੀ ਦੀ ਮੌਤ ਹੋ ਗਈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਡਿੱਗਦੇ ਦਿੱਸ ਰਹੇ ਵਿਅਕਤੀ ਦੀ ਮੌਤ ਨਹੀਂ ਹੋਈ ਹੈ ਅਤੇ ਉਹ ਸਹੀ ਸਲਾਮਤ ਹੈ। ਰੇਲਵੇ ਅਫਸਰਾਂ ਨਾਲ ਗੱਲ ਕਰਦਿਆਂ ਸਾਨੂੰ ਦੱਸਿਆ ਗਿਆ ਕਿ ਇਹ ਵਿਅਕਤੀ ਵਾਪਸ ਡਿਊਟੀ ਨੂੰ ਜੁਆਇਨ ਕਰ ਚੁੱਕਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Dharminder Dhaliwal ਨੇ 21 ਦਿਸੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰੇਲਵੇ ਪਲੇਟਫ਼ਾਰਮ ਤੇ ਇੱਕ ਵਿਅਕਤੀ ਦੇ ਹੈੱਡ ਫੋਨ ਲੱਗੇ ਹੋਣ ਦੀ ਵਜਾ ਕਰਕੇ ਕਰੰਟ ਦਿਮਾਗ਼ ਤੋ ਹੁੰਦਾ ਹੋਇਆ ਪੈਰਾਂ ਹੇਠੋ ਨਿਕਲਿਆ,ਤੇ ਵਿਅਕਤੀ ਦੀ ਮੌਤ ਹੋ ਗਈ।ਕਿਰਪਾ ਕਰਕੇ ਹੈੱਡ ਫੋਨ ਲਾਕੇ ਰੇਲਵੇ ਲਾਇਨ ਤੋਂ ਦੂਰ ਹੀ ਖੜੋ।ਖਾਸ ਕਰ ਧੁੰਦ ਤੇ ਬਾਰਿਸ਼ ਦੇ ਸਮੇਂ।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ 9 ਦਸੰਬਰ 2022 ਦੀ ਪ੍ਰਕਾਸ਼ਿਤ ਇੰਡੀਆ ਟੂਡੇ ਦੀ ਇੱਕ ਰਿਪੋਰਟ ਮਿਲੀ। ਰਿਪੋਰਟ ਮੁਤਾਬਕ ਇਹ ਵੀਡੀਓ ਪੱਛਮੀ ਬੰਗਾਲ ਦੇ ਖੜਗਪੁਰ ਰੇਲਵੇ ਸਟੇਸ਼ਨ ਦਾ ਹੈ। ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਟਿਕਟ ਚੈਕਰ ਸੁਜਾਨ ਸਿੰਘ ਹੈ ਅਤੇ ਉਹ 7 ਦਸੰਬਰ ਨੂੰ ਪਲੇਟਫਾਰਮ ਨੰਬਰ ਚਾਰ ਨੇੜੇ ਫੁੱਟਓਵਰ ਬ੍ਰਿਜ ਨੇੜੇ ਆਪਣੇ ਸਾਥੀ ਟੀਟੀਈ ਨਾਲ ਖੜ੍ਹਾ ਹੋ ਕੇ ਗੱਲ ਕਰ ਰਹੇ ਸਨ ਅਤੇ ਇਸ ਦੌਰਾਨ ਹਾਈ ਵੋਲਟੇਜ ਦੀ ਤਾਰ ਟੁੱਟ ਕੇ ਸੁਜਾਨ ਸਿੰਘ ਦੇ ਸਿਰ 'ਤੇ ਆ ਡਿੱਗੀ। ਪੀੜਤ ਸੁਜਾਨ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। 

India TodayIndia Today

ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈਸ ਨੇ ਵੀ 9 ਦਸੰਬਰ 2022 ਨੂੰ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਵਿੱਚ ਟੀਟੀਈ ਸੁਜਾਨ ਸਿੰਘ ਨਾਲ ਹੋਏ ਹਾਦਸੇ ਬਾਰੇ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਸੁਜਾਨ ਸਿੰਘ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਏ ਸਨ ਜਿਹਨਾਂ ਨੂੰ ਖੜਗਪੁਰ ਦੇ ਰੇਲਵੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਭਰਤੀ ਕੀਤਾ ਗਿਆ। 

ਮਾਮਲੇ ਦੀ ਪੂਰੀ ਪੁਸ਼ਟੀ ਲਈ ਅਸੀਂ ਖੜਗਪੁਰ ਰੇਲਵੇ ਸਟੇਸ਼ਨ ਦੇ DCM ਰਾਜੇਸ਼ ਮਿੱਤਰਾ ਨਾਲ ਗੱਲ ਕੀਤੀ। ਰਾਜੇਸ਼ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ TTE ਬਿਲਕੁਲ ਠੀਕ ਹਨ ਅਤੇ ਉਹ ਮੁੜ ਆਪਣੀ ਡਿਊਟੀ ਨੂੰ ਜੁਆਇਨ ਕਰ ਚੁੱਕੇ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਡਿੱਗਦੇ ਦਿੱਸ ਰਹੇ ਵਿਅਕਤੀ ਦੀ ਮੌਤ ਨਹੀਂ ਹੋਈ ਹੈ ਅਤੇ ਉਹ ਸਹੀ ਸਲਾਮਤ ਹੈ। ਰੇਲਵੇ ਅਫਸਰਾਂ ਨਾਲ ਗੱਲ ਕਰਦਿਆਂ ਸਾਨੂੰ ਦੱਸਿਆ ਗਿਆ ਕਿ ਇਹ ਵਿਅਕਤੀ ਵਾਪਸ ਡਿਊਟੀ ਨੂੰ ਜੁਆਇਨ ਕਰ ਚੁੱਕਾ ਹੈ।

Claim- Video of man died due to catching current from power wire
Claimed By- FB User Dharminder Dhaliwal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement