Fact Check: ਰਿਕਸ਼ਾ ਚਾਲਕ ਦੀ ਮ੍ਰਿਤਕ ਦੇਹ ਦੀ ਇਹ ਤਸਵੀਰ 2015 ਤੋਂ ਵਾਇਰਲ ਹੈ 
Published : Jan 24, 2023, 9:31 pm IST
Updated : Jan 24, 2023, 9:31 pm IST
SHARE ARTICLE
Fact Check Old Image of Rickshaw Puller Death Viral as Recent
Fact Check Old Image of Rickshaw Puller Death Viral as Recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2015 ਤੋਂ ਵਾਇਰਲ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਬੁਜ਼ੁਰਗ ਰਿਕਸ਼ਾ ਚਾਲਕ ਨੂੰ ਆਪਣੇ ਰਿਕਸ਼ੇ 'ਤੇ ਮ੍ਰਿਤ ਵੇਖਿਆ ਜਾ ਸਕਦਾ ਹੈ। ਹੁਣ ਇਸ ਤਸਵੀਰ ਨੂੰ ਹਾਲੀਆ ਦੱਸਦਿਆਂ ਕਾਫੀ ਯੂਜ਼ਰਸ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2015 ਤੋਂ ਵਾਇਰਲ ਹੈ। ਇਸ ਤਸਵੀਰ ਨੂੰ ਕਈ ਵਾਰ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਚੁੱਕਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Rakesh Pandit" ਨੇ 8 ਜਨਵਰੀ 2023 ਨੂੰ ਵਾਇਰਲ ਤਸਵੀਰ ਸਾਂਝਾ ਕਰਦਿਆਂ ਲਿਖਿਆ, "ਠੰਡ ਚ ਇੰਤਜਾਰ ਇੱਕ ਸਵਾਰੀ ਦਾ ਸੀ ਅਤੇ ਮਸਲਾ ਦੋ ਰੋਟੀਆਂ ਦਾ....ਮੋਤ ਨੇ ਦੋਵੇਂ ਸਵਾਲ ਹੀ ਖ਼ਤਮ ਕਰ ਦਿੱਤੇ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਲੇੰਸ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ

ਸਾਨੂੰ ਆਪਣੀ ਸਰਚ ਦੌਰਾਨ ਇਹ ਤਸਵੀਰ 16 ਦਸੰਬਰ 2015 ਦੇ ਇੱਕ ਫੇਸਬੁੱਕ ਪੋਸਟ 'ਤੇ ਅਪਲੋਡ ਮਿਲੀ। ਫੇਸਬੁੱਕ ਪੇਜ ‘ਨੈਸ਼ਨਲ ਨਿਊਜ਼ ਸਟੋਰੀ’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਤਸਵੀਰ ਦਾ ਵੇਰਵਾ ਸਾਂਝਾ ਕੀਤਾ। ਵੇਰਵੇ ਅਨੁਸਾਰ ਰਿਕਸ਼ਾ ਚਾਲਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

ਇਸੇ ਤਰ੍ਹਾਂ ਇੱਕ ਫੇਸਬੁੱਕ ਯੂਜ਼ਰ "Shubham Shekhar" ਨੇ 12 ਦਿਸੰਬਰ 2015 ਨੂੰ ਸਾਂਝਾ ਕਰਦਿਆਂ ਲਿਖਿਆ, "ये दृश्य पटना हवाई अड्डा के बग़ल का है ये बेचारा ग़रीब रिक्शा चालक का मौत दिल के दौरा के वजह से हुआ ये काफ़ी है हमारी देश की ग़रीबी को बयान करने के लिए । भगवान इसकी आत्मा को शांति दे और हमारे देश के नेता का आँख खोल दे ताकी ग़रीबी के वजह से भूखा किसी का जान नहीं जाए।"

"ਰੋਜ਼ਾਨਾ ਸਪੋਕਸਮੈਨ ਇਸ ਤਸਵੀਰ ਦੀ ਮਿਤੀ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਤਸਵੀਰ 2015 ਤੋਂ ਇੰਟਰਨੈੱਟ ਦੀ ਦੁਨੀਆ 'ਤੇ ਮੌਜੂਦ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2015 ਤੋਂ ਵਾਇਰਲ ਹੈ। ਇਸ ਤਸਵੀਰ ਨੂੰ ਕਈ ਵਾਰ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਚੁੱਕਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement