AAP ਆਗੂ ਘਰੇ ED ਦੀ ਰੇਡ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fact Check Of The Day
Published : May 24, 2023, 3:59 pm IST
Updated : May 24, 2023, 3:59 pm IST
SHARE ARTICLE
Fact Check Video of ED raid on Kolkata Based Businessman shared in the name of Gujarat AAP Leader
Fact Check Video of ED raid on Kolkata Based Businessman shared in the name of Gujarat AAP Leader

ਵੀਡੀਓ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਅੱਜ 24 ਮਈ 2023 ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਦੇ ਨਜ਼ਦੀਕੀਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਰੇਡ ਕੀਤੀ ਜਾ ਰਹੀ ਹੈ। ਸੰਜੈ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਆਪ ਆਗੂ ਅਜੀਤ ਤਿਆਗੀ, ਸਰਵੇਸ਼ ਮਿਸ਼ਰਾ ਸਣੇ ਹੋਰ ਸਾਥੀਆਂ ਦੇ ਘਰ ED ਰੇਡ ਕਰ ਰਹੀ ਹੈ। ਹੁਣ ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਰੇਡ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਰੋੜਾਂ ਰੁਪਇਆ ਇਸ ਰੇਡ ਵਿਚ ਫੜ੍ਹਿਆ ਗਿਆ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਗੁਜਰਾਤ ਦਾ ਹੈ ਜਿਥੇ ਆਮ ਆਦਮੀ ਪਾਰਟੀ ਦੇ ਆਗੂ ਸ਼ੇਖਰ ਅਗਰਵਾਲ ਦੇ ਘਰ ਰੇਡ ਹੋਈ ਅਤੇ ਕਰੋੜਾਂ ਰੁਪਇਆ ਬਰਾਮਦ ਕੀਤਾ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। 

ਟਵਿੱਟਰ ਯੂਜ਼ਰ Gaurav Soni ਨੇ 24 ਮਈ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "A raid by ED at the house of AAP leader Shekhar Agrawal in Surat city shocked even the officials involved in this operation because of unbelievable cash kept at different hideouts in the house for which many cash counting machines were required by ED........AAP leadership claimed themselves to be the most honest political party in the country is nothing but a party of liars, bluffer and dishonest people...."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਵੀਡੀਓ ਕਲਕੱਤਾ ਦਾ ਹੈ

ਸਾਨੂੰ ਇਹ ਵੀਡੀਓ ਟਵਿੱਟਰ 'ਤੇ 10 ਸਤੰਬਰ 2022 ਦਾ ਸ਼ੇਅਰ ਕੀਤਾ ਮਿਲਿਆ। ਟਵਿੱਟਰ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਲਕੱਤਾ ਦਾ ਦੱਸਿਆ ਅਤੇ ਕੈਪਸ਼ਨ ਲਿਖਿਆ, "#ED recovers over Rs 40 crores amidst raids from a #Kolkata-based businessman Nesar Ahmed Khan in connection with mobile gaming app fraud. Khan’s son Amir launched an app E-Nuggets, which was designed for the purpose of defrauding public. Counting still goin in."

Twitter AccountTwitter Account

ਡਿਸਕ੍ਰਿਪਸ਼ਨ ਅਨੁਸਾਰ ਇਹ ਮਾਮਲਾ ਕਲਕੱਤਾ ਦਾ ਹੈ ਜਿਥੇ ਇੱਕ ਗੇਮਿੰਗ ਫਰੌਡ ਐੱਪ ਸਬੰਧ 'ਚ ਇੱਕ ਵਪਾਰੀ ਦੇ ਘਰ ਰੇਡ ਕੀਤੀ ਜਾਂਦੀ ਹੈ ਅਤੇ 40 ਕਰੋੜ ਤੋਂ ਵੱਧ ਪੇਸ਼ ਬਰਾਮਦ ਹੁੰਦਾ ਹੈ। 

ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਅਤੇ ਉਨ੍ਹਾਂ ਖਬਰਾਂ ਵਿਚ ਇਸ ਵੀਡੀਓ ਦਾ ਵੀ ਇਸਤੇਮਾਲ ਕੀਤਾ ਗਿਆ ਸੀ। 

ਇਸ ਮਾਮਲੇ ਨੂੰ ਲੈ ਕੇ NDTV ਨੇ 11 ਸਤੰਬਰ 2022 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Heaps Of Cash Found At Kolkata Firm In Raid, Counting Machines Busy"

NDTV ReportNDTV Report

ਇਸ ਖਬਰ ਵਿਚ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ ਅਤੇ ਖਬਰ ਅਨੁਸਾਰ, "ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਤਲਾਸ਼ੀ ਮੁਹਿੰਮ ਦੌਰਾਨ ਕੋਲਕਾਤਾ ਵਿੱਚ ਇੱਕ ਕਾਰੋਬਾਰੀ ਦੇ ਘਰੋਂ 17 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਕੀਤੀ ਗਈ ਹੈ। ਐਂਟੀ ਮਨੀ ਲਾਂਡਰਿੰਗ ਏਜੰਸੀ ਨੇ ਕੋਲਕਾਤਾ ਵਿੱਚ ਛੇ ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਇੱਕ ਗਾਰਡਨ ਰੀਚ ਖੇਤਰ ਵੀ ਸ਼ਾਮਲ ਹੈ, ਜਿੱਥੇ ਈਡੀ ਨੇ ਬਰਾਮਦ ਕੀਤੀ ਰਕਮ ਦੀ ਗਿਣਤੀ ਕਰਨ ਲਈ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਲਿਆਂਦੀਆਂ। ਸ਼ਨੀਵਾਰ ਸਵੇਰੇ ਆਮਿਰ ਖਾਨ ਦੇ ਘਰ ਤਲਾਸ਼ੀ ਸ਼ੁਰੂ ਕੀਤੀ ਗਈ, ਜਿਸ ਬਾਰੇ ਈਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਏਜੰਸੀ ਨਾਲ ਸਹਿਯੋਗ ਨਹੀਂ ਕਰ ਰਿਹਾ ਹੈ। ਨਕਦੀ ਦੀ ਗਿਣਤੀ ਐਤਵਾਰ ਸਵੇਰੇ ਖਤਮ ਹੋ ਗਈ। ਈਡੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ 17 ਕਰੋੜ 32 ਲੱਖ ਰੁਪਏ ਬਰਾਮਦ ਕੀਤੇ ਗਏ ਹਨ।"

ਮਤਲਬ ਸਾਫ ਸੀ ਕਿ ਮਾਮਲਾ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement