CM ਭਗਵੰਤ ਮਾਨ 'ਤੇ ਕੰਵਰ ਗਰੇਵਾਲ ਨੇ ਨਹੀਂ ਸਾਧੇ ਨਿਸ਼ਾਨੇ, ਵਾਇਰਲ ਇਹ ਵੀਡੀਓ ਐਡੀਟੇਡ ਹੈ
Published : Oct 24, 2023, 3:46 pm IST
Updated : Oct 26, 2023, 4:53 pm IST
SHARE ARTICLE
Fact Check edited video viral in the name of Singer Kanwar Grewal
Fact Check edited video viral in the name of Singer Kanwar Grewal

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2014 ਦੇ ਗਾਇਕ ਕੰਵਰ ਗਰੇਵਾਲ ਦੇ ਸ਼ੋ ਦਾ ਕਲਿਪ ਹੈ ਜਿਸਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਕੰਵਰ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਹਨ। ਇਸ ਵੀਡੀਓ ਵਿਚ ਇੱਕ ਵਿਅਕਤੀ ਸਟੇਜ 'ਤੇ CM ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਸਾਧ ਰਿਹਾ ਹੈ।

ਫੇਸਬੁੱਕ ਪੇਜ ਬਿੰਦੂ ਕਣਕਵਾਲੀਆ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਕੰਵਰ ਗਰੇਵਾਲ ਵੀ ਧੱਕਾ ਕਰੀ ਜਾਂਦੇ ਭੇਡਾਂ ਦੇ ਜੀਜੇ ਭੰਡ ਨੂੰ ਗਲਤ ਬੋਲਦਾ, ਆਪਾਂ ਚੰਗਾ ਨੀ ਸੱਮਝਦੇ ਅਜਿਹੀਆਂ ਗੱਲਾਂ ਹਨਾਂ ਭੇਡੋ।।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2014 ਦੇ ਗਾਇਕ ਕੰਵਰ ਗਰੇਵਾਲ ਦੇ ਸ਼ੋ ਦਾ ਕਲਿਪ ਹੈ ਜਿਸਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਗਾਇਕ ਕੰਵਰ ਗਰੇਵਾਲ ਦੀ ਟੀਮ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਦੱਸ ਦਈਏ ਕਿ ਇਹ ਵੀਡੀਓ ਬਹੁਤ ਘਟੀਆ ਕੁਆਲਿਟੀ ਦਾ ਹੈ। ਗੌਰ ਕਰਨ 'ਤੇ ਅਸੀਂ ਸਟੇਜ ਪਿੱਛੇ LED 'ਤੇ ਚਲ ਰਹੇ ਸਪੋਂਸਰਡ ਨਾਵਾਂ ਨੂੰ ਦੇਖ ਕੇ ਪੜ੍ਹ ਕੇ ਕੀਵਰਡ ਸਰਚ ਜਰੀਏ ਪੜਤਾਲ ਸ਼ੁਰੂ ਕੀਤੀ 

ਵਾਇਰਲ ਵੀਡੀਓ ਐਡੀਟੇਡ 'ਤੇ 2014 ਦਾ ਹੈ

ਦੱਸ ਦਈਏ ਕਿ ਸਾਨੂੰ ਇਹ ਵਾਇਰਲ ਵੀਡੀਓ ਕਈ ਸਾਲ ਪੁਰਾਣੇ ਫੇਸਬੁੱਕ ਪੋਸਟਾਂ 'ਤੇ ਅਪਲੋਡ ਮਿਲਿਆ ਤੇ ਸਾਨੂੰ ਅਸਲ ਵੀਡੀਓ ਵੀ ਮਿਲਿਆ। ਸਾਨੂੰ ਇਹ ਵੀਡੀਓ 10 ਅਗਸਤ 2014 ਦਾ Youtube 'ਤੇ ਅਪਲੋਡ ਮਿਲਿਆ। ਅਕਾਊਂਟ 2648anil ਨੇ 9 ਸਾਲ ਪਹਿਲਾਂ ਇਸ ਸ਼ੋ ਦੇ ਕਈ ਵੀਡੀਓ ਸਾਂਝੇ ਕੀਤੇ ਸਨ।

ਗਾਇਕ ਦੇ ਗਾਣੇ ਮਸਤ ਬਣਾ ਦੇਣਗੇ ਬੀਬਾ ਗਾਣੇ ਦਾ ਵੀਡੀਓ ਸਾਂਝਾ ਕਰਦਿਆਂ ਅਕਾਊਂਟ ਨੇ ਲਿਖਿਆ ਸੀ, "Kanwar Grewal - Mast Bna denge Biba - Live in Wolverhampton (UK) "2014"

ਦੱਸ ਦਈਏ ਕਿ ਅਸਲ ਵੀਡੀਓ ਗਾਇਕ ਦੇ ਕਿਸੇ ਹੋਰ ਗਾਣੇ ਦੇ ਦੌਰਾਨ ਕੱਟਿਆ ਗਿਆ ਸੀ। ਅਸਲ ਵੀਡੀਓ ਦੇ ਪੂਰੇ ਕਲਿਪ ਨੂੰ ਸਾਂਝਾ ਕਰਦਿਆਂ ਲਿਖਿਆ ਗਿਆ ਸੀ, "Kanwar Grewal - Ishq Bulleh Nu Nachave - Live in Wolverhampton (UK) "2014"

ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਤੇ ਅਸੀਂ ਪਾਇਆ ਕਿ ਅਸਲ ਵੀਡੀਓ ਵਿਚ ਵਾਇਰਲ ਦਾਅਵੇ ਵਰਗੀ ਕੋਈ ਗੱਲ ਨਹੀਂ ਸੀ।

ਅਸੀਂ ਅੱਗੇ ਵਧਦੇ ਹੋਏ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਗਾਇਕ ਨੇ ਕਦੇ ਭਗਵੰਤ ਮਾਨ ਨੂੰ ਲੈ ਕੇ ਅਜੇਹੀ ਗੱਲ ਕਹੀ ਸੀ ਜਾਂ ਨਹੀਂ? ਦੱਸ ਦਈਏ ਸਾਨੂੰ ਵਾਇਰਲ ਦਾਅਵੇ ਵਰਗੀ ਤਾਂ ਕੋਈ ਖਬਰ ਨਹੀਂ ਮਿਲੀ ਪਰ ਅਜੇਹੀ ਕਈ ਖਬਰਾਂ ਮਿਲੀਆਂ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਗਾਇਕ ਨੇ ਭਗਵੰਤ ਮਾਨ ਦਾ ਇਲੈਕਸ਼ਨ ਦੌਰਾਨ ਸਮਰਥਨ ਕੀਤਾ ਸੀ।

ਦੱਸ ਦਈਏ ਪਿਛਲੇ ਦਿਨਾਂ ਗਾਇਕ ਨੇ CM ਭਗਵੰਤ ਮਾਨ ਦੀ ਤਰੀਫ 'ਚ ਇੱਕ ਸਾਲਾਨਾ ਮੇਲੇ ਵਿਚ ਗਾਣਾ ਗਾਇਆ ਸੀ ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਅੰਤਿਮ ਪੜਤਾਲ 'ਚ ਗਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਨਿਊਜ਼ ਐਡੀਟਰ ਨਵਜੋਤ ਧਾਲੀਵਾਲ ਨਾਲ ਗੱਲ ਕਰਦਿਆਂ ਉਨ੍ਹਾਂ ਦੀ ਟੀਮ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਇਸ ਵੀਡੀਓ ਨੂੰ ਐਡਿਟ ਕੀਤਾ ਦੱਸਿਆ।

ਦੱਸ ਦਈਏ ਕਿ ਕੰਵਰ ਗਰੇਵਾਲ ਨੇ 26 ਅਕਤੂਬਰ 2023 ਨੂੰ ਇਸ ਵੀਡੀਓ ਨੂੰ ਲੈ ਕੇ ਵੀਡੀਓ ਸਪਸ਼ਟੀਕਰਣ ਜਾਰੀ ਕੀਤਾ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।

"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਵਿਚ ਇਸਤੇਮਾਲ ਕੀਤੇ ਆਡੀਓ ਦੇ ਅਸਲ ਸਰੋਤ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਵੀਡੀਓ ਐਡੀਟੇਡ ਹੈ ਤੇ ਅਸਲ ਵੀਡੀਓ ਵਿਚ ਗਾਇਕ ਨੇ CM ਭਗਵੰਤ ਮਾਨ ਨੂੰ ਲੈ ਕੇ ਅਜੇਹੀ ਕੋਈ ਗੱਲ ਨਹੀਂ ਕਹੀ ਸੀ। ਅਸਲ ਵੀਡੀਓ ਗਾਇਕ ਦੇ 2014 ਦੇ ਇੱਕ ਸ਼ੋ ਦਾ ਕਲਿਪ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2014 ਦੇ ਗਾਇਕ ਕੰਵਰ ਗਰੇਵਾਲ ਦੇ ਸ਼ੋ ਦਾ ਕਲਿਪ ਹੈ ਜਿਸਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਗਾਇਕ ਕੰਵਰ ਗਰੇਵਾਲ ਦੀ ਟੀਮ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

"Update: ਰੋਜ਼ਾਨਾ ਸਪੋਕਸਮੈਨ ਨੇ ਇਸ ਆਰਟੀਕਲ ਨੂੰ 26 ਅਕਤੂਬਰ 2023 ਨੂੰ ਅਪਡੇਟ ਕੀਤਾ ਹੈ। ਇਸ ਆਰਟੀਕਲ ਵਿਚ ਗਾਇਕ ਦੇ ਸ਼ੋ ਦਾ ਇੱਕ ਹੋਰ ਵੀਡੀਓ ਸ਼ਾਮਲ ਹੈ ਅਤੇ ਗਾਇਕ ਕੰਵਰ ਗਰੇਵਾਲ ਦਾ ਵੀਡੀਓ ਸਪਸ਼ਟੀਕਰਣ ਵੀ ਇਸ ਆਰਟੀਕਲ ਵਿਚ ਅਪਡੇਟ ਕੀਤਾ ਗਿਆ ਹੈ। ਆਰਟੀਕਲ ਨੂੰ ਅਪਡੇਟ ਕਰਨ ਦੀ ਪ੍ਰਕ੍ਰਿਆ SOP ਅਨੁਸਾਰ ਹੈ ਤੇ ਇਸ ਆਰਟੀਕਲ ਦੇ ਨਤੀਜੇ ਵਿਚ ਕੋਈ ਫਰਕ ਨਹੀਂ ਪਿਆ ਹੈ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement