ਕੋਈ ਫਿਰਕੂ ਐਂਗਲ ਨਹੀਂ..ਮਨਜਿੰਦਰ ਸਿਰਸਾ ਨੇ ਫੈਲਾਇਆ ਝੂਠ, ਫੇਰ ਨੈਸ਼ਨਲ ਮੀਡੀਆ ਨੇ ਛਾਪੀਆਂ ਗਲਤ ਖਬਰਾਂ
Published : Dec 24, 2021, 12:25 pm IST
Updated : Dec 24, 2021, 12:32 pm IST
SHARE ARTICLE
Fact Check Manjinder Singh Sirsa Tweeted Video With Fake Communal Claim
Fact Check Manjinder Singh Sirsa Tweeted Video With Fake Communal Claim

ਰੋਜ਼ਾਨਾ ਸਪੋਕਸਮੈਨ ਨੇ ਪਾਕਿਸਤਾਨ ਦੇ ਪੱਤਰਕਾਰਾਂ ਨਾਲ ਗਲਬਾਤ ਕੀਤੀ ਅਤੇ ਪਾਇਆ ਕਿ ਇਸ ਮਾਮਲੇ ਵਿਚ ਕੋਈ ਫਿਰਕੂ ਜਾਂ ਕਿਹਾ ਜਾਵੇ ਹਿੰਦੂ-ਮੁਸਲਿਮ ਐਂਗਲ ਨਹੀਂ ਹੈ।

RSFC (Team Mohali)- 21 ਦਿਸੰਬਰ 2021 ਨੂੰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵੀਡੀਓ ਟਵੀਟ ਕੀਤਾ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵੀਡੀਓ ਪਾਕਿਸਤਾਨ ਦੇ ਸਿੰਧ ਪ੍ਰਾਂਤ ਦਾ ਹੈ ਜਿੱਥੇ ਇੱਕ ਹਿੰਦੂ ਔਰਤ ਨੂੰ ਅਗਵਾ ਕੀਤਾ ਗਿਆ। ਇਸ ਵੀਡੀਓ ਨੂੰ ਸਿਰਸਾ ਨੇ ਫਿਰਕੂ ਰੰਗਤ ਦੇ ਕੇ ਸ਼ੇਅਰ ਕੀਤਾ ਅਤੇ ਨਾਲ ਹੀ ਪਾਕਿਸਤਾਨ ਸਰਕਾਰ 'ਤੇ ਸਵਾਲ ਵੀ ਚੁੱਕੇ।

ਰੋਜ਼ਾਨਾ ਸਪੋਕਸਮੈਨ ਨੇ ਪਾਕਿਸਤਾਨ ਦੇ ਪੱਤਰਕਾਰਾਂ ਨਾਲ ਗਲਬਾਤ ਕੀਤੀ ਅਤੇ ਪਾਇਆ ਕਿ ਇਸ ਮਾਮਲੇ ਵਿਚ ਕੋਈ ਫਿਰਕੂ ਜਾਂ ਕਿਹਾ ਜਾਵੇ ਹਿੰਦੂ-ਮੁਸਲਿਮ ਐਂਗਲ ਨਹੀਂ ਹੈ। ਅਸਲ ਵਿਚ, ਔਰਤ ਨੂੰ ਉਸਦੇ ਹੀ ਪਰਿਵਾਰ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਔਰਤ ਦੇ ਪਰਿਵਾਰ ਵਾਲੇ ਸਾਰੇ ਲੋਕ ਹਿੰਦੂ ਸਮੁਦਾਏ ਤੋਂ ਹਨ। ਇਸ ਮਾਮਲੇ ਨੂੰ ਪਾਕਿਸਤਾਨ ਦੇ ਮੀਡੀਆ ਅਦਾਰਿਆਂ ਨੇ ਵੀ ਕਵਰ ਕੀਤਾ ਹੈ ਅਤੇ ਸਾਰੀਆਂ ਖਬਰਾਂ ਅਨੁਸਾਰ ਔਰਤ ਨੂੰ ਉਸਦੇ ਹੀ ਪਰਿਵਾਰ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਔਰਤ ਦੇ ਪਰਿਵਾਰ ਵਾਲੇ ਸਾਰੇ ਲੋਕ ਹਿੰਦੂ ਸਮੁਦਾਏ ਤੋਂ ਸਨ।

ਮਨਜਿੰਦਰ ਸਿਰਸਾ ਦਾ ਟਵੀਟ 

ਮਨਜਿੰਦਰ ਸਿੰਘ ਸਿਰਸਾ ਨੇ 21 ਦਿਸੰਬਰ 2021 ਨੂੰ ਇਹ ਵਾਇਰਲ ਵੀਡੀਓ ਟਵੀਟ ਕਰਦਿਆਂ ਲਿਖਿਆ, "Stunned to silence! Look how a Hindu woman is abducted in daylight, out-side session courts Umarkot,Sindh-Pakistan. She is screaming for help but they aren’t afraid of any police or action and they dragged her from hair & put her in car. @DrSjaishankar Ji @ImranKhanPTI"

ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਸਿਰਸਾ ਦੇ ਟਵੀਟ ਕਰਨ ਤੋਂ ਬਾਅਦ ਇਸ ਵੀਡੀਓ ਨੂੰ ਆਗੂ ਦੇ ਹਵਾਲਿਓਂ ਕਈ ਨੈਸ਼ਨਲ ਮੀਡੀਆ ਅਦਾਰਿਆਂ ਨੇ ਕਵਰ ਕੀਤਾ। Hindustan Times, Republic TV, Times Now News, Hindustan ਸਣੇ ਕਈ ਮੀਡੀਆ ਅਦਾਰਿਆਂ ਨੇ ਮਾਮਲੇ ਨੂੰ ਕਵਰ ਕਰ ਗਲਤ ਜਾਣਕਾਰੀ ਫੈਲਾਈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੇ ਪਾਕਿਸਤਾਨ ਇੰਚਾਰਜ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਬਾਬਰ ਨੇ ਇਸ ਵੀਡੀਓ ਦੀ ਪੁਸ਼ਟੀ ਨੂੰ ਲੈ ਕੇ ਕਈ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਬਾਬਰ ਦੇ ਸਿੰਧ ਪ੍ਰਾਂਤ ਤੋਂ ਸਾਥੀ ਪੱਤਰਕਾਰ ਆਸਿਫ਼ ਜਮਾਲੀ ਨੇ ਮਾਮਲੇ ਦੀ ਪੁਸ਼ਟੀ ਕੀਤੀ। ਆਸਿਫ਼ ਨੇ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਕਿਹਾ, "ਇਸ ਵੀਡੀਓ ਵਿਚ ਕੋਈ ਫਿਰਕੂ ਐਂਗਲ ਨਹੀਂ ਹੈ। ਅਸਲ ਵਿਚ ਇਹ ਔਰਤ ਆਪਣੇ ਪਤੀ ਖਿਲਾਫ ਕੋਰਟ ਤੋਂ ਵਾਪਸ ਘਰ ਪਰਤ ਰਹੀ ਸੀ ਜਿਸ ਦੌਰਾਨ ਇਸਨੂੰ ਇਸਦੇ ਪਰਿਵਾਰ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਔਰਤ ਹਿੰਦੂ ਸਮੁਦਾਏ ਨਾਲ ਸਬੰਧ ਰੱਖਦੀ ਹੈ ਅਤੇ ਇਸਦਾ ਪਰਿਵਾਰ ਵੀ ਹਿੰਦੂ ਹੀ ਹੈ। ਇਹ ਮਾਮਲਾ ਸਿੰਧ ਪ੍ਰਾਂਤ ਦੇ ਉਮੇਰਕੋਟ ਦਾ ਹੈ ਅਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਉਸਦੇ ਪਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਇਹ ਗੱਲ ਬਹੁਤ ਹੈਰਾਨ ਕਰਨ ਵਾਲੀ ਹੈ ਕਿ ਭਾਰਤ ਵਿਚ ਵੀਡੀਓ ਨੂੰ ਹਿੰਦੂ-ਮੁਸਲਿਮ ਐਂਗਲ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।"

Collage

ਆਸਿਫ਼ ਨੇ ਇਸ ਮਾਮਲੇ ਦੀਆਂ ਕਈ ਖਬਰਾਂ ਅਤੇ FIR ਰਿਪੋਰਟ ਸਾਨੂੰ ਸ਼ੇਅਰ ਕੀਤੀ ਜਿਸਤੋਂ ਸਾਫ ਹੋਇਆ ਕਿ ਮਾਮਲੇ ਵਿਚ ਕੋਈ ਫਿਰਕੂ ਐਂਗਲ ਨਹੀਂ ਸੀ।

ਹੋਰ ਸਰਚ ਕਰਨ 'ਤੇ ਸਾਨੂੰ The Pakistan Daily ਦੀ ਇਸ ਮਾਮਲੇ ਦੀ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ। ਇਸ ਖਬਰ ਅਨੁਸਾਰ ਵੀ ਮਾਮਲੇ ਵਿਚ ਕੋਈ ਹਿੰਦੂ-ਮੁਸਲਿਮ ਐਂਗਲ ਨਹੀਂ ਹੈ। ਖਬਰ ਅਨੁਸਾਰ ਮਾਮਲਾ ਸਿੰਧ ਪ੍ਰਾਂਤ ਦੇ ਉਮੇਰਕੋਟ ਦਾ ਹੈ ਜਿੱਥੇ ਆਪਣੇ ਵਿਆਹ ਤੋਂ ਤੰਗ ਹਿੰਦੂ ਔਰਤ ਨੂੰ ਕੋਰਟ ਤੋਂ ਘਰ ਪਰਤ ਦੇ ਸਮੇਂ ਉਸਦੇ ਪਰਿਵਾਰ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

The Pakistan Daily ReportThe Pakistan Daily Report

ਇਸ ਖਬਰ ਨੂੰ ਸੀਨੀਅਰ ਪੱਤਰਕਾਰ ਅਲਾਹ ਬਕਸ ਅਰਿਸਰ ਨੇ ਲਿਖਿਆ ਸੀ। ਇਸ ਲਈ ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਅਲਾਹ ਬਕਸ ਅਰਿਸਰ ਨਾਲ ਗੱਲਬਾਤ ਕੀਤੀ। ਅਲਾਹ ਬਕਸ ਨੇ ਗੱਲਬਾਤ ਕਰਦਿਆਂ ਕਿਹਾ, "ਭਾਰਤ ਵਿਚ ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿਚ ਕੋਈ ਹਿੰਦੂ-ਮੁਸਲਿਮ ਐਂਗਲ ਨਹੀਂ ਹੈ। ਅਸਲ ਵਿਚ ਇਹ ਮਾਮਲਾ ਸਿੰਧ ਪ੍ਰਾਂਤ ਅਧੀਨ ਪੈਂਦੇ ਉਮੇਰਕੋਟ ਦਾ ਹੈ ਜਿੱਥੇ ਆਪਣੇ ਵਿਆਹ ਤੋਂ ਤੰਗ ਹਿੰਦੂ ਔਰਤ ਨੂੰ ਕੋਰਟ ਤੋਂ ਘਰ ਪਰਤ ਦੇ ਸਮੇਂ ਉਸਦੇ ਪਰਿਵਾਰ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਵੀਡੀਓ ਵਿਚ ਅਗਵਾ ਕਰਨ ਵਾਲੇ ਲੋਕ ਇਸਦੇ ਪਰਿਵਾਰ ਵਾਲੇ ਸਨ ਅਤੇ ਉਹ ਵੀ ਹਿੰਦੂ ਸਮੁਦਾਏ ਤੋਂ ਹੀ ਸਨ।"

ਅਲਾਹ ਬਕਸ ਨੇ ਜਾਣਕਾਰੀ ਦਿੰਦਿਆਂ ਕਿਹਾ, "ਇਸ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਅਗਵਾ ਨਹੀਂ ਹੋਈ ਸੀ ਕਿਓਂਕਿ ਮੌਕੇ 'ਤੇ ਹੀ ਪੁਲਿਸ ਓਥੇ ਆ ਗਈ ਸੀ।

ਅਲਾਹ ਬਕਸ ਨੇ ਸਾਡੇ ਨਾਲ ਮਾਮਲੇ ਦੀ ਸਾਰੀ ਜਾਣਕਾਰੀ ਸ਼ੇਅਰ ਕੀਤੀ। ਉਨ੍ਹਾਂ ਨੇ ਸਾਡੇ ਨਾਲ ਮਾਮਲੇ ਦੀ FIR ਕਈ ਮੀਡੀਆ ਰਿਪੋਰਟਾਂ ਸਣੇ ਇਸ ਔਰਤ ਦਾ ਵੀਡੀਓ ਬਿਆਨ ਵੀ ਸਾਡੇ ਨਾਲ ਸਾਂਝਾ ਕੀਤਾ। 

FIR ReportFIR Report

ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਮੀਡੀਆ ਅਦਾਰਿਆਂ ਦੀਆਂ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਮਤਲਬ ਸਾਫ ਸੀ ਕਿ ਵੀਡੀਓ ਮਨਜਿੰਦਰ ਸਿਰਸਾ ਦੁਆਰਾ ਫਰਜ਼ੀ ਦਾਅਵੇ ਨਾਲ ਟਵੀਟ ਕੀਤਾ ਗਿਆ ਅਤੇ ਇਸ ਟਵੀਟ ਦੇ ਅਧਾਰ 'ਤੇ ਨੈਸ਼ਨਲ ਮੀਡੀਆ ਨੇ ਗਲਤ ਜਾਣਕਾਰੀ ਪ੍ਰਕਾਸ਼ਿਤ ਕਰ ਲੋਕਾਂ ਨੂੰ ਗੁੰਮਰਾਹ ਕੀਤਾ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਪਾਕਿਸਤਾਨ ਦੇ ਪੱਤਰਕਾਰਾਂ ਨਾਲ ਗਲਬਾਤ ਕੀਤੀ ਅਤੇ ਪਾਇਆ ਕਿ ਇਸ ਮਾਮਲੇ ਵਿਚ ਕੋਈ ਫਿਰਕੂ ਜਾਂ ਕਿਹਾ ਜਾਵੇ ਹਿੰਦੂ-ਮੁਸਲਿਮ ਐਂਗਲ ਨਹੀਂ ਹੈ। ਅਸਲ ਵਿਚ, ਔਰਤ ਨੂੰ ਉਸਦੇ ਹੀ ਪਰਿਵਾਰ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਔਰਤ ਦੇ ਪਰਿਵਾਰ ਵਾਲੇ ਸਾਰੇ ਲੋਕ ਹਿੰਦੂ ਸਮੁਦਾਏ ਤੋਂ ਹਨ। ਇਸ ਮਾਮਲੇ ਨੂੰ ਪਾਕਿਸਤਾਨ ਦੇ ਮੀਡੀਆ ਅਦਾਰਿਆਂ ਨੇ ਵੀ ਕਵਰ ਕੀਤਾ ਹੈ ਅਤੇ ਸਾਰੀਆਂ ਖਬਰਾਂ ਅਨੁਸਾਰ ਔਰਤ ਨੂੰ ਉਸਦੇ ਹੀ ਪਰਿਵਾਰ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਔਰਤ ਦੇ ਪਰਿਵਾਰ ਵਾਲੇ ਸਾਰੇ ਲੋਕ ਹਿੰਦੂ ਸਮੁਦਾਏ ਤੋਂ ਸਨ।

Claim- Hindu woman is abducted in daylight out-side session courts Umarkot Sindh-Pakistan
Claimed By- BJP Leader Manjinder Singh Sirsa
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement