
ਵਾਇਰਲ ਹੋ ਰਿਹਾ ਵੀਡੀਓ ਹਰਿਆਣਾ ਦਾ ਨਹੀਂ ਬਲਕਿ ਇਸਤਾਨਬੁਲ ਤੁਰਕੀ ਦਾ ਹੈ। ਹੁਣ ਤੁਰਕੀ ਦੇ ਵੀਡੀਓ ਨੂੰ ਹਰਿਆਣਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਗੜ੍ਹੇਮਾਰੀ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਰਿਆਣਾ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਰਿਆਣਾ ਦਾ ਨਹੀਂ ਬਲਕਿ ਇਸਤਾਨਬੁਲ ਤੁਰਕੀ ਦਾ ਹੈ। ਹੁਣ ਤੁਰਕੀ ਦੇ ਵੀਡੀਓ ਨੂੰ ਹਰਿਆਣਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ City24 Channel ਨੇ 23 ਮਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "नीलोखेड़ी करनाल, हरियाणा में कई जगह ओले गिरे"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਤੁਰਕੀ ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀ ਰਿਪੋਰਟਾਂ ਮਿਲੀਆਂ। ਇੱਕ ਰਿਪੋਰਟ Fact Checking ਸੰਸਥਾ SMX Hoax Slayer ਦੀ ਵੀ ਜਿਨ੍ਹਾਂ ਨੇ ਵੀਡੀਓ ਦਾ ਫੈਕਟ ਚੈੱਕ ਕਰ ਦੱਸਿਆ ਸੀ ਕਿ ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਤੁਰਕੀ ਦਾ ਹੈ।
ਮੀਡੀਆ ਸੰਸਥਾਨ ਨੇ ਇਸ ਵਾਇਰਲ ਵੀਡੀਓ ਦਾ ਅਸਲ ਸੋਰਸ ਇਸਤੇਮਾਲ ਕੀਤਾ ਸੀ ਅਤੇ ਵੀਡੀਓ ਨੂੰ ਬਣਾਉਣ ਵਾਲੇ ਵਿਅਕਤੀ ਨਾਲ ਵੀ ਗੱਲ ਕੀਤੀ ਸੀ।
ਵਾਇਰਲ ਹੋ ਰਿਹਾ ਇਹ ਵੀਡੀਓ "Kai Diekmann" ਨਾਂਅ ਦੇ ਯੂਜ਼ਰ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਇਹ ਵੀਡੀਓ ਹਾਲੀਆ ਨਹੀਂ ਬਲਕਿ 27 ਜੁਲਾਈ 2017 ਦਾ ਹੈ।
So einen Hagel habe ich noch nie erlebt! #Istanbul pic.twitter.com/evuEteH30x
— Kai Diekmann (@KaiDiekmann) July 27, 2017
ਦੱਸ ਦਈਏ ਕਿ ਇਹ ਵੀਡੀਓ ਦਿਸੰਬਰ 2017 ਵਿਚ ਮੁੰਬਈ ਦੇ ਨਾਂਅ ਤੋਂ ਵਾਇਰਲ ਹੋਇਆ ਸੀ ਅਤੇ ਇਸਨੂੰ ਨੈਸ਼ਨਲ ਮੀਡੀਆ ਅਦਾਰਿਆਂ ਨੇ ਇਸ ਗਲਤ ਜਾਣਕਾਰੀ ਨਾਲ ਸਾਂਝਾ ਕੀਤਾ ਸੀ। ਹੁਣ ਇਹ ਵੀਡੀਓ ਇੱਕ ਵਾਰ ਫੇਰ ਭਾਰਤ ਦੇ ਹਰਿਆਣਾ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਰਿਆਣਾ ਦਾ ਨਹੀਂ ਬਲਕਿ ਇਸਤਾਨਬੁਲ ਤੁਰਕੀ ਦਾ ਹੈ। ਹੁਣ ਤੁਰਕੀ ਦੇ ਵੀਡੀਓ ਨੂੰ ਹਰਿਆਣਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Claim- Viral video of Hailstorm is from Haryana
Claimed By- FB Page City24 Channel
Fact Check- Misleading