
ਅਸਲ ਵੀਡੀਓ ਵਿਚ ਕੀਤੇ ਵੀ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਸੁਣੇ ਜਾ ਸਕਦੇ ਸਨ ਤੇ ਵਾਇਰਲ ਵੀਡੀਓ ਵਿਚ ਨਾਅਰਿਆਂ ਦਾ ਵੀਡੀਓ ਕੱਟ ਕੇ ਲਾਇਆ ਗਿਆ ਹੈ।
RSFC (Team Mohali)- ਭਾਰਤੀ ਕ੍ਰਿਕੇਟ ਟੀਮ ਕ੍ਰਿਕੇਟ ਵਿਸ਼ਵ ਕੱਪ 2023 ਵਿਚ ਜਿਸ ਅੰਦਾਜ਼ 'ਚ ਫਾਈਨਲ ਮੁਕਾਬਲੇ ਵਿਚ ਪਹੁੰਚੀ ਸੀ, ਉਸ ਅੰਦਾਜ਼ ਤੋਂ ਕੋਸੋ ਦੂਰ ਉਸਨੇ ਫਾਈਨਲ ਮੁਕਾਬਲੇ ਵਿਚ ਹਾਰ ਦਾ ਮੂੰਹ ਦੇਖਿਆ। ਆਸਟ੍ਰੇਲੀਆ ਦੀ ਟੀਮ ਨੇ ਭਾਰਤ ਨੂੰ ਹਰ ਪਾਸਿਉਂ ਮਾਤ ਦਿੱਤੀ ਅਤੇ ਛੇਵੀਂ ਵਾਰ ਵਿਸ਼ਵ ਕੱਪ ਦਾ ਤਾਜ਼ ਆਪਣੇ ਸਿਰ ਪਾਇਆ। ਹੁਣ ਇਸ ਮੁਕਾਬਲੇ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਣ ਲੱਗਾ ਜਿਸਦੇ ਵਿਚ ਭਾਰਤੀ ਟੀਮ ਦੇ ਪ੍ਰਸ਼ੰਸਕ ਆਸਟ੍ਰੇਲੀਆ ਦੇ ਦੇ ਕ੍ਰਿਕੇਟਰ ਡੇਵਿਡ ਵਾਰਨਰ ਸਾਹਮਣੇ ਜੈ ਸ਼੍ਰੀ ਰਾਮ ਦੇ ਨਾਅਰੇ ਲੈ ਰਹੇ ਹਨ। ਹੁਣ ਇਸ ਵੀਡੀਓ ਨੂੰ ਵਾਇਰਲ ਕਰ ਭਾਰਤੀ ਟੀਮ ਦੇ ਪ੍ਰਸ਼ੰਸਕਾ 'ਤੇ ਸਵਾਲ ਚੁੱਕੇ ਜਾ ਰਹੇ ਹਨ।
ਫੇਸਬੁੱਕ ਯੂਜ਼ਰ "John Iqbal Gill" ਨੇ 22 ਨਵੰਬਰ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਇਹਨਾਂ ਮੂਰਖਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਵਿਦੇਸ਼ੀਆਂ ਅਗੇ ਰਾਜਾ ਰਾਮ ਚੰਦਰ ਦੇ ਅਕਸ ਨੂੰ ਵੀ ਖਰਾਬ ਕਰ ਦਿੱਤਾ ਇਹ ਸੋਚਦੇ ਹੋਣੇ ਕੇ ਰਾਮ ਨਾਮ ਲਿੱਖ ਕੇ ਪਾਣੀ ਉਤੇ ਪੱਥਰ ਸੁਟੇ ਸੀ ਤੇ ਉਹ ਡੁੱਬੇ ਨਹੀਂ ਸੰਨ ਤੇ ਰਾਮ ਸੇਤੂ ਬਣ ਗਿਆ ਸੀ ਹੁਣ ਰਾਮ ਨਾਮ ਲਵਾਂਗੇ ਤੇ ਸ਼ਾਇਦ ਗੇਂਦ ਇਹਨਾਂ ਦੇ ਹੱਕ ਵਿੱਚ ਡਿੱਗੇਗੀ ਮੂਰਖੋ ਇਹ ਖੇਡ ਹੈ ਇੱਥੇ ਉਹੀ ਜਿੱਤਦਾ ਹੈ ਜਿਹੜਾ ਸੱਚੇ ਮਨੋਂ ਮੇਹਨਤ ਕਰਦਾ ਹੈ ਅਗੇ ਤੋਂ ਰਾਮ ਨਾਮ ਨੂੰ ਇਹੋ ਜਿਹੀਆਂ ਖੇਡਾਂ ਵਾਸਤੇ ਇਸਤੇਮਾਲ ਕਰਕੇ ਛੋਟਾ ਨਾ ਕਰੀਓ, ਅਗਲਾ ਇਸ਼ਾਰਾ ਕਰਕੇ ਸਮਝਾ ਵੀ ਰਿਹਾ ਏ ਕੇ ਇੱਥੇ ਖੇਡ ਦੇ ਦੱਮ ਤੇ ਜਿੱਤ ਹੋਣੀ ਏਂ ਰਾਮ ਨਾਮ ਦੇ ਨਾਅਰੇ ਲਾਉਣ ਨਾਲ ਨਹੀਂ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਪਾਇਆ ਹੈ। ਅਸਲ ਵੀਡੀਓ ਵਿਚ ਕੀਤੇ ਵੀ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਸੁਣੇ ਜਾ ਸਕਦੇ ਸਨ ਤੇ ਵਾਇਰਲ ਵੀਡੀਓ ਵਿਚ ਨਾਅਰਿਆਂ ਦਾ ਵੀਡੀਓ ਕੱਟ ਕੇ ਲਾਇਆ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਐਡੀਟੇਡ ਹੈ
ਸਾਨੂੰ ਵਾਇਰਲ ਵੀਡੀਓ ਨਾਲ ਹੂਬਹੂ ਮੇਲ ਖਾਂਦੀ ਵੀਡੀਓ Youtube ਅਕਾਊਂਟ ‘dharvikyadavvlogger4303’ ਦੁਆਰਾ 28 ਅਕਤੂਬਰ 2023 ਨੂੰ ਸਾਂਝੀ ਕੀਤੀ ਮਿਲੀ। ਇਹ ਵਾਇਰਲ ਵੀਡੀਓ ਦਾ ਪੂਰਾ ਭਾਗ ਸੀ ਤੇ ਇਸ ਭਾਗ ਵਿਚ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਨੂੰ ਪੁਸ਼ਪਾ ਸਟਾਈਲ ਵਿਚ ਨੱਚਦੇ ਵੇਖਿਆ ਜਾ ਸਕਦਾ ਹੈ।
ਇਸੇ ਡਾਂਸ ਦੇ ਵੱਖਰੇ ਐਂਗਲ ਦੇ ਵੀਡੀਓ ਨੂੰ Natural Vibes ਨਾਂਅ ਦੇ ਯੂਟਿਊਬ ਅਕਾਊਂਟ ਦੁਆਰਾ ਵੀ ਸਾਂਝਾ ਕੀਤਾ ਗਿਆ ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਇਸ ਵੀਡੀਓ ਵਿਚ ਕੀਤੇ ਵੀ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਸੁਣੇ ਜਾ ਸਕਦੇ ਹਨ।
"ਦੱਸ ਦਈਏ ਰੋਜ਼ਾਨਾ ਸਪੋਕਸਮੈਨ ਹਾਲੇ ਇਸ ਆਡੀਓ ਦੇ ਅਸਲ ਸਰੋਤ ਨੂੰ ਨਹੀਂ ਲੱਭ ਸਕਿਆ ਹੈ ਤੇ ਅਸਲ ਸਰੋਤ ਮਿਲਣ 'ਤੇ ਇਸ ਆਰਟੀਕਲ ਨੂੰ ਪਹਿਲ ਦੇ ਅਧਾਰ 'ਤੇ ਅਪਡੇਟ ਕੀਤਾ ਜਾਵੇਗਾ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਪਾਇਆ ਹੈ। ਅਸਲ ਵੀਡੀਓ ਵਿਚ ਕੀਤੇ ਵੀ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਸੁਣੇ ਜਾ ਸਕਦੇ ਸਨ ਤੇ ਵਾਇਰਲ ਵੀਡੀਓ ਵਿਚ ਨਾਅਰਿਆਂ ਦਾ ਵੀਡੀਓ ਕੱਟ ਕੇ ਲਾਇਆ ਗਿਆ ਹੈ।