
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਨੂੰ ਐਡੀਟੇਡ ਪਾਇਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਦੇ ਓਖਲਾ ਤੋਂ ਵਿਧਾਇਕ ਅਮਾਨਤੁੱਲਾ ਖਾਨ ਦਾ ਇਕ ਟਵੀਟ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਦਿੱਲੀ ਵਿਚ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਜਿੱਤ ਨੂੰ ਇਸਲਾਮ ਦੀ ਜਿੱਤ ਦਰਸਾਇਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਨੂੰ ਐਡੀਟਡ ਪਾਇਆ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Neelesh Singh Tomar ਨੇ 25 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਜਿਸ ਉੱਪਰ ਲਿਖਿਆ ਹੋਇਆ ਸੀ, ''13 राउंड पूरे होने के बाद 72000 वोट से आगे चल रहा हूँ। आज शाहीन बाग जीता,आज हमारा इस्लाम जीता है इंसा अल्लाह, जल्दी ही पूरे इंडिया में इस्लाम की जीत होगी, मेरे सभी मुस्लिम भाई बहनों का सुक्रिया, सबने मिल कर अपनी ताकत दिखाई एकता बनाएं रखना, हम इतिहास जरूर दोहराएंगे''। ਯੂਜ਼ਰ ਨੇ ਪੋਸਟ ਸ਼ੇਅਰ ਕਰਦੇ ਹੋਏ ਖ਼ੁਦ ਕੈਪਸ਼ਨ ਲਿਖਿਆ, ''Hamen Hindu rashtra ke aur Dhyan Dena chahie''
ਪੰਜਾਬੀ ਅਨੁਵਾਦ - ''13 ਰਾਊਂਡ ਪੂਰੇ ਹੋਣ ਤੋਂ ਬਾਅਦ 72000 ਵੋਟ ਨਾਲ ਅੱਗੇ ਚੱਲ ਰਿਹਾ ਹਾਂ। ਅੱਜ ਸ਼ਾਹੀਨ ਬਾਰ ਜਿੱਤਿਆ, ਅੱਜ ਸਾਡਾ ਇਸਲਾਮ ਜਿੱਤਿਆਹੈ ਇੰਸ਼ਾ ਅੱਲਾ, ਜਲਦੀ ਹੀ ਪੂਰੇ ਭਾਰਤ ਵਿਚ ਇਸਲਾਮ ਦੀ ਜਿੱਤੇ ਹੋਵੇਗੀ, ਮੇਰੇ ਸਾਰੇ ਮੁਸਲਿਮ ਭਾਈਆਂ ਭੈਣਾਂ ਦਾ ਸ਼ੁਕਰੀਆਂ, ਸਭ ਨੇ ਮਿਲ ਕੇ ਆਪਣੀ ਤਾਕਤ ਦਿਖਾਈ ਏਕਤਾ ਬਣਾਈ ਰੱਖਣੀ, ਅਸੀਂ ਇਤਿਹਾਸ ਜ਼ਰੂਰ ਦੁਹਰਾਵਾਂਗੇ।''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਟਵੀਟ ਨੂੰ ਧਿਆਨ ਨਾਲ ਦੇਖਿਆ। ਟਵੀਟ ਨੂੰ ਦੇਖਣ 'ਤੇ ਹੀ ਪਤਾ ਚੱਲਦਾ ਹੈ ਕਿ ਟਵੀਟ ਨੂੰ ਐਡਿਟ ਕੀਤਾ ਗਿਆ ਹੈ ਕਿਉਂਕਿ ਟਵੀਟ ਦੀ ਪਹਿਲੀ ਲਾਈਨ ਦਾ ਫੌਂਟ ਅਤੇ ਬਾਕੀ ਦੀਆਂ ਲਾਈਨਾਂ ਦਾ ਫੌਂਟ ਅਲੱਗ ਹੈ। ਇਸ ਟਵੀਟ ਵਿਚ ਕੁੱਝ ਗਲਤੀਆਂ ਵੀ ਦੇਖਣ ਨੂੰ ਮਿਲੀਆਂ।
ਵਾਇਰਲ ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਜਦੋਂ ਵਾਇਰਲ ਟਵੀਟ ਨੂੰ ਟਵਿੱਟਰ 'ਤੇ ਕੁੱਝ ਕੀਵਰਡ ਸਰਚ ਕੀਤੇ ਤਾਂ ਸਾਨੂੰ Amanatullah Khan AAP ਦੇ ਅਧਿਕਾਰਕ ਟਵਿੱਟ ਹੈਂਡਲ 'ਤੇ 11 ਫਰਵਰੀ 2020 ਨੂੰ ਅਪਲੋਡ ਕੀਤਾ ਇਕ ਟਵੀਟ ਮਿਲਿਆ। ਟਵੀਟ ਵਿਚ ਲਿਖਿਆ ਹੋਇਆ ਸੀ, ''13 राउंड पूरे होने के बाद 72000 वोट से आगे चल रहा हूँ।''
ਅਸੀਂ ਦੇਖਿਆ ਕਿ ਅਮਾਨਤੁੱਲਾ ਨੇ ਆਪਣੇ ਟਵੀਟ ਵਿਚ ਸਿਰਫ਼ ਉਹੀ ਸ਼ਬਦ ਲਿਖੇ ਹੋਏ ਸਨ ਜੋ ਵਾਇਰਲ ਟਵੀਟ ਦੀ ਪਹਿਲੀ ਲਾਈਨ ਵਿਚ ਮੌਜੂਦ ਹਨ। ਮਤਲਬ ਸਾਫ਼ ਹੈ ਕਿ ਅਮਾਨਤੁੱਲਾ ਦੇ ਇਸੇ ਟਵੀਟ ਨੂੰ ਐਡਿਟ ਕਰ ਕੇ ਫਰਜ਼ੀ ਟਵੀਟ ਬਣਾਇਆ ਗਿਆ ਹੈ।
ਅਮਾਨਤੁੱਲਾ ਅਤੇ ਵਾਇਰਲ ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਟਵੀਟ ਨੂੰ ਲੈ ਕੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਮੈਨੇਜਰ ਹਰਸ਼ਿਤ ਪਾਈ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਇਸ ਵਾਇਰਲ ਟਵੀਟ ਨੂੰ ਫਰਜ਼ੀ ਦੱਸਿਆ। ਉਹਨਾਂ ਨੇ ਸਾਡੇ ਨਾਲ ਅਮਾਨਤੁੱਲਾ ਵੱਲੋਂ ਕੀਤਾ ਗਿਆ ਆਫੀਸ਼ੀਅਲ ਟਵੀਟ ਵੀ ਸ਼ੇਅਰ ਕੀਤਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਨੂੰ ਐਡੀਟਡ ਪਾਇਆ ਹੈ। ਅਮਾਨਤੁੱਲਾ ਨੇ ਆਪਣੇ ਟਵੀਟ ਵਿਚ ਸਿਰਫ਼ ਆਪਣੀ ਜਿੱਤ ਨੂੰ ਹੀ ਦਰਸਾਇਆ ਸੀ। ਟਵੀਟ ਵਿਚ ਇਸਲਾਮ ਦੀ ਜਿੱਤ ਵਾਲੇ ਸ਼ਬਦ ਐਡੀਟਡ ਕਰ ਕੇ ਲਿਖੇ ਗਏ ਹਨ।
Claim: ਅਮਾਨਤੁੱਲਾ ਦਿੱਲੀ ਵਿਚ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਜਿੱਤ ਨੂੰ ਇਸਲਾਮ ਦੀ ਜਿੱਤ ਦਰਸਾਇਆ ਹੈ।
Claimed By: ਫੇਸਬੁੱਕ ਯੂਜ਼ਰ Neelesh Singh Tomar
Fact Check: ਫਰਜ਼ੀ