Fact Check: ਨਿਊਜ਼ੀਲੈਂਡ ਦੀ ਪੀਐੱਮ ਦੁਆਰਾ ਕਿਸਾਨਾਂ ਦੇ ਸਮਰਥਨ ਨੂੰ ਲੈ ਕੇ ਵਾਇਰਲ ਇਹ ਪੋਸਟ ਫਰਜੀ ਹੈ
Published : May 26, 2021, 8:22 pm IST
Updated : May 26, 2021, 8:22 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਵਾਇਰਲ ਤਸਵੀਰ ਪੁਰਾਣੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਅੱਜ (26 ਮਈ 2021) ਨੂੰ ਦੇਸ਼ ਦੇ ਕਿਸਾਨ ਖੇਤੀ ਬਿਲਾਂ ਖਿਲਾਫ਼ ਕਾਲਾ ਦਿਵਸ ਮਨਾ ਰਹੇ ਹਨ। ਕਈ ਸਿਆਸੀ ਲੀਡਰਾਂ ਅਤੇ ਹਸਤੀਆਂ ਵੱਲੋਂ ਕਾਲਾ ਝੰਡਾ ਆਪਣੇ ਘਰਾਂ 'ਤੇ ਲਾ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਕਾਲੇ ਹਵਾਈ ਜਹਾਜ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਐਡਰਨ ਨੂੰ ਕਾਲੇ ਸੂਟ ਵਿਚ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸਮਰਥਨ ਵਿਚ ਜੇਸਿੰਡਾ ਨੇ ਆਪਣੇ ਸਰਕਾਰੀ ਜਹਾਜ ਨੂੰ ਕਾਲਾ ਕਰਵਾਇਆ ਅਤੇ ਆਪ ਕਾਲੇ ਕੱਪੜੇ ਪਾਏ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਵਾਇਰਲ ਤਸਵੀਰ ਪੁਰਾਣੀ ਹੈ ਅਤੇ ਕਿਸਾਨਾਂ ਨਾਲ ਇਸ ਤਸਵੀਰ ਦਾ ਕੋਈ ਸਬੰਧ ਨਹੀਂ ਹੈ। ਕਾਲੇ ਜਹਾਜ ਦੀ ਤਸਵੀਰ ਇੱਕ ਐਨੀਮੇਟੇਡ ਡਿਜ਼ਾਈਨ ਵੀਡੀਓ ਕਲਿਪ ਦਾ ਸਕ੍ਰੀਨਸ਼ੋਟ ਹੈ ਅਤੇ ਇਸ ਦਾ ਵੀ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Lakhabir Kaur Dhaliwal" ਨੇ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "ਇਕ ਹੋਰ ਮਹਾਨ ਲੀਡਰ,ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ Jacinda Ardern ਨੇ ਕਿਸਾਨਾਂ ਦੇ ਹੱਕ ਚ ਕਾਲੀ ਡਰੈੱਸ ਪਾ ਅਤੇ ਅਪਣੇ ਸਰਕਾਰੀ ਜਹਾਜ ਨੂੰ ਕਾਲਾ ਰੰਗ ਕਰਵਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ???????????? ਕਿਸਾਨ ਏਕਤਾ ਜ਼ਿੰਦਾਬਾਦ। #KisaanMajdoorEktaZindabaad"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਪੀਐੱਮ ਜੇਸਿੰਡਾ ਦੀ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਪਤਾ ਚਲਿਆ ਕਿ ਇਹ ਤਸਵੀਰ ਮਾਰਚ 2019 ਦੀ ਹੈ ਅਤੇ ਇਸ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। 22 ਮਾਰਚ 2019 ਨੂੰ ਪ੍ਰਕਾਸ਼ਿਤ The Guardian ਦੀ ਇੱਕ ਖਬਰ ਵਿਚ ਸਾਨੂੰ ਵਾਇਰਲ ਤਸਵੀਰ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "New Zealand attack: Al Noor mosque imam tells world leaders to fight hate speech"

ਖਬਰ ਅਨੁਸਾਰ ਨਿਊਜ਼ੀਲੈਂਡ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਚਰਚ ਵਿਚ ਹੋਈ ਅਰਦਾਸ ਮੌਕੇ ਦੀ ਇਹ ਤਸਵੀਰ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ ਗਿਆ, "New Zealand prime minister Jacinda Ardern leaves Friday prayers in Christchurch on Friday. Photograph: Vincent Thian/AP"

ਇੰਨੀ ਪੜਤਾਲ ਤੋਂ ਸਾਫ ਹੋਇਆ ਕਿ ਤਸਵੀਰ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਖ਼ਬਰ ਇਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

File photo

ਜਹਾਜ ਦੀ ਤਸਵੀਰ

ਕਾਲੇ ਜਹਾਜ ਦੀ ਤਸਵੀਰ ਨੂੰ ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰ Air New Zealand ਦੇ ਅਧਿਕਾਰਿਕ Youtube ਚੈੱਨਲ 'ਤੇ ਅਪਲੋਡ ਇੱਕ ਵੀਡੀਓ ਵਿਚ ਮਿਲੀ। ਇਹ ਵੀਡੀਓ 8 ਦਿਸੰਬਰ 2010 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Air New Zealand's new All Black Livery"

ਇਹ ਇੱਕ ਐਨੀਮੇਟਡ ਵੀਡੀਓ ਸੀ ਜਿਸ ਦੇ ਵਿਚੋਂ ਵਾਇਰਲ ਤਸਵੀਰ ਦਾ ਦ੍ਰਿਸ਼ ਕੱਟ ਵਾਇਰਲ ਕੀਤਾ ਜਾ ਰਿਹਾ ਹੈ। ਇਹ Air New Zealand ਦੇ ਜਹਾਜ ਦਾ ਐਨੀਮੇਟਿਡ ਡਿਜ਼ਾਈਨ ਵੀਡੀਓ ਹੈ। 

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਹੁਣ ਤਕ ਦੀ ਪੜਤਾਲ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰਾਂ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਹੈ। ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਵਾਇਰਲ ਦਾਅਵੇ ਵਰਗਾ ਸਮਰਥਨ ਨਿਊਜ਼ੀਲੈਂਡ ਦੀ ਪੀਐੱਮ ਦੁਆਰਾ ਕਿਸਾਨੀ ਸੰਘਰਸ਼ ਦਾ ਕੀਤਾ ਗਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਕੋਈ ਖਬਰ ਨਹੀਂ ਮਿਲੀ ਜਿਸਦੇ ਵਿਚ ਵਾਇਰਲ ਦਾਅਵੇ ਵਰਗੀ ਕੋਈ ਗੱਲ ਕਹੀ ਗਈ ਸੀ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਵਾਇਰਲ ਤਸਵੀਰ ਪੁਰਾਣੀ ਹੈ ਅਤੇ ਕਿਸਾਨਾਂ ਨਾਲ ਤਸਵੀਰ ਦਾ ਕੋਈ ਸਬੰਧ ਨਹੀਂ ਹੈ। ਕਾਲੇ ਜਹਾਜ ਦੀ ਤਸਵੀਰ ਇੱਕ ਐਨੀਮੇਟੇਡ ਡਿਜ਼ਾਈਨ ਵੀਡੀਓ ਕਲਿਪ ਦਾ ਸਕ੍ਰੀਨਸ਼ੋਟ ਹੈ ਅਤੇ ਇਸਦਾ ਵੀ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

Claim: ਕਿਸਾਨਾਂ ਦੇ ਸਮਰਥਨ ਵਿਚ ਜੇਸਿੰਡਾ ਨੇ ਆਪਣੇ ਸਰਕਾਰੀ ਜਹਾਜ ਨੂੰ ਕਾਲਾ ਕਰਵਾਇਆ ਅਤੇ ਆਪ ਕਾਲੇ ਕੱਪੜੇ ਪਾਏ।
Claimed By: ਫੇਸਬੁੱਕ ਯੂਜ਼ਰ "Lakhabir Kaur Dhaliwal"
Fact Check: 
ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement