
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2016 ਦਾ ਹੈ ਅਤੇ ਭਾਰਤ-ਪਾਕਿਸਤਾਨ ਦੇ ਕ੍ਰਿਕੇਟ ਮੈਚ।
RSFC (Team Mohali)- 23 ਅਕਤੂਬਰ 2022 ਨੂੰ ਹੋਏ ਭਾਰਤ-ਪਾਕਿਸਤਾਨ ਕ੍ਰਿਕੇਟ ਵਿਸ਼ਵ ਕੱਪ 2022 ਦੇ ਮੁਕਾਬਲੇ ਵਿਚ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕੇਟਰ ਵੀਰੇਂਦਰ ਸਹਿਵਾਗ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਇੱਕ ਵਿਅਕਤੀ ਨੂੰ ਆਪਣੇ ਟੀਵੀ ਨੂੰ ਤੋੜਦਿਆਂ ਵੇਖਿਆ ਜਾ ਸਕਦਾ ਹੈ। ਸਾਬਕਾ ਕ੍ਰਿਕੇਟਰ ਨੇ ਦਾਅਵਾ ਕੀਤਾ ਕਿ ਇਸ ਮੈਚ ਵਿਚ ਮਿਲੀ ਪਾਕਿਸਤਾਨ ਨੂੰ ਹਾਰ ਤੋਂ ਨਰਾਜ਼ ਸਮਰਥਕ ਨੇ ਆਪਣਾ ਟੀਵੀ ਤੋੜ ਦਿੱਤਾ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2016 ਦਾ ਹੈ ਅਤੇ ਭਾਰਤ-ਪਾਕਿਸਤਾਨ ਦੇ ਕ੍ਰਿਕੇਟ ਮੈਚ ਦਾ ਨਹੀਂ ਬਲਕਿ ਤੁਰਕੀ-ਕ੍ਰੋਏਸ਼ਿਆ ਦੇ ਫੁੱਟਬਾਲ ਮੈਚ ਦੌਰਾਨ ਦਾ ਸੀ। ਹੁਣ ਅਸਲ ਵੀਡੀਓ ਨੂੰ ਐਡਿਟ ਕਰਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਸਾਬਕਾ ਭਾਰਤੀ ਕ੍ਰਿਕੇਟਰ ਵੀਰੇਂਦਰ ਸਹਿਵਾਗ ਨੇ 23 ਅਕਤੂਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Relax Padosi , it’s only a game.
Hamaare yahan Deepawali hai toh pataakhe phod rahe hain aur aap bevajah TV ???? phod rahe hain ????. Nahin yaar, TV ka kya kasoor."
ਦੱਸ ਦਈਏ ਕਿ ਇਸ ਟਵੀਟ ਦੇ ਅਧਾਰ ਤੇ ਕਈ ਮੀਡਿਆ ਅਦਾਰਿਆਂ ਨੇ ਖਬਰਾਂ ਵੀ ਬਣਾਈਆਂ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
"ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ ਅਤੇ ਕ੍ਰਿਕੇਟ ਮੈਚ ਦਾ ਨਹੀਂ ਹੈ"
ਸਾਨੂੰ ਵਾਇਰਲ ਹੋ ਰਿਹਾ ਵੀਡੀਓ thesun.co.uk ਦੇ 16 ਜੂਨ 2016 ਦੇ ਆਰਟੀਕਲ ਵਿਚ ਅਪਲੋਡ ਮਿਲਿਆ। ਇਸ ਆਰਟੀਕਲ ਅਨੁਸਾਰ ਇਹ ਵੀਡੀਓ ਤੁਰਕੀ ਅਤੇ ਕ੍ਰੋਏਸ਼ਿਆ ਦੇ ਫੁੱਟਬਾਲ ਮੈਚ ਦੌਰਾਨ ਦਾ ਹੈ ਜਦੋਂ ਇੱਕ ਪਤਨੀ ਆਪਣੇ ਪਤੀ ਨਾਲ ਮਜ਼ਾਕ ਕਰਦੀ ਹੈ ਅਤੇ ਪਤੀ ਗੁੱਸੇ 'ਚ ਟੀਵੀ ਨੂੰ ਤੋੜ ਦਿੰਦਾ ਹੈ।
ਸਾਨੂੰ ਆਪਣੀ ਸਰਚ ਦੌਰਾਨ ਮਾਮਲੇ ਦੇ ਪੂਰਾ ਵੀਡੀਓ Youtube 'ਤੇ 17 ਜੂਨ 2016 ਦਾ ਅਪਲੋਡ ਮਿਲਿਆ। ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2016 ਦਾ ਹੈ ਅਤੇ ਭਾਰਤ-ਪਾਕਿਸਤਾਨ ਦੇ ਕ੍ਰਿਕੇਟ ਮੈਚ ਦਾ ਨਹੀਂ ਬਲਕਿ ਤੁਰਕੀ-ਕ੍ਰੋਏਸ਼ਿਆ ਦੇ ਫੁੱਟਬਾਲ ਮੈਚ ਦੌਰਾਨ ਦਾ ਸੀ। ਹੁਣ ਅਸਲ ਵੀਡੀਓ ਨੂੰ ਐਡਿਟ ਕਰਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Fan breaks TV after seeing pakistan losing to india in world T20 world cup match
Claimed By- Ex Indian Cricketer Virender Sehwag
Fact Check- Fake