AAP ਆਗੂ ਦੀ ਐਡੀਟੇਡ ਤਸਵੀਰ ਤੋਂ ਲੈ ਕੇ ਫਰਾਂਸ ਰਾਸ਼ਟਰਪਤੀ ਦੇ ਪੁਰਾਣੇ ਵੀਡੀਓ ਤੱਕ, ਪੜ੍ਹੋ Top 5 Fact Checks 
Published : Nov 26, 2022, 4:30 pm IST
Updated : Nov 26, 2022, 4:30 pm IST
SHARE ARTICLE
From Morphed image of AAP Leader to Old Video of French President Read our Top 5 Fact Checks
From Morphed image of AAP Leader to Old Video of French President Read our Top 5 Fact Checks

ਇਸ ਹਫਤੇ ਦੇ Top 5 Fact Checks

Mohali, 26 November (Team RSFC)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No.1- Fact Check: Ski Lift ਹਾਦਸੇ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਮਾਰਚ 2018 ਦਾ ਹੈ

Fact Check Old video of Ski Lift Failure shared as recent

ਸੋਸ਼ਲ ਮੀਡੀਆ 'ਤੇ ਇੱਕ ਪੰਜਾਬੀ ਮੀਡੀਆ ਅਦਾਰੇ ਨੇ ਬਰਫ਼ ਦੇ ਝੂਲੇ ਨਾਲ ਸਬੰਧਿਤ ਹਾਦਸੇ ਦਾ ਵੀਡੀਓ ਹਾਲੀਆ ਦੱਸਕੇ ਨਿਊਜ਼ ਸ਼ੇਅਰ ਕੀਤੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਰਫੀਲੇ ਇਲਾਕੇ ਵਿਚ ਘੁੰਮਣ ਜਾ ਰਹੇ ਸੈਲਾਨੀਆਂ ਨੂੰ ਸਾਵਧਾਨੀ ਬਰਤਨ ਦੀ ਅਪੀਲ ਕੀਤੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਮਾਰਚ 2018 ਦਾ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.2- Fact Check: UP ਦੀ ਸ਼ਹਾਨਾ ਬੇਗਮ ਦੀ ਤਸਵੀਰ ਨੂੰ ਐਡਿਟ ਕਰ AAP ਆਗੂ 'ਤੇ ਸਾਧੇ ਜਾ ਰਹੇ ਨਿਸ਼ਾਨੇ

Fact Check Morphed Image Viral Targeting AAP MLA Baljinder Kaur

ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋਈ ਜਿਸਦੇ ਵਿਚ ਇੱਕ ਮਹਿਲਾ ਨੂੰ ਹਥਿਆਰ ਫੜ੍ਹੇ ਵੇਖਿਆ ਜਾ ਸਕਦਾ ਸੀ। ਤਸਵੀਰ ਨੂੰ ਵਾਇਰਲ ਕਰ ਦਾਅਵਾ ਕੀਤਾ ਗਿਆ ਕਿ ਇਹ ਤਸਵੀਰ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੀ ਹੈ। ਇਸ ਤਸਵੀਰ ਨੂੰ ਵਾਇਰਲ ਕਰ ਬਲਜਿੰਦਰ ਕੌਰ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਸੀ। ਅਸਲ ਤਸਵੀਰ ਉੱਤਰ ਪ੍ਰਦੇਸ਼ ਦੀ ਗੰਨ ਅੰਟੀ ਸ਼ਹਾਨਾ ਬੇਗਮ ਦੀ ਸੀ ਜਿਸਨੂੰ ਐਡਿਟ ਕਰਕੇ MLA ਬਲਜਿੰਦਰ ਕੌਰ ਦੇ ਚਿਹਰੇ ਨੂੰ ਚਿਪਕਾਇਆ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.3- Fact Check: ਭੁਚਾਲ ਦੌਰਾਨ ਨਮਾਜ਼ ਪੜ੍ਹ ਰਹੇ ਇਮਾਮ ਦਾ ਇਹ ਵੀਡੀਓ ਹਾਲੀਆ ਇੰਡੋਨੇਸ਼ੀਆ 'ਚ ਆਏ ਭੁਚਾਲ ਨਾਲ ਸਬੰਧ ਨਹੀਂ ਰੱਖਦਾ ਹੈ

Fact Check Old video of Indonesian Imam reading Namaz during earthquake shared as recent

ਸੋਸ਼ਲ ਮੀਡਿਆ 'ਤੇ ਭੁਚਾਲ ਦੌਰਾਨ ਨਮਾਜ਼ ਪੜ੍ਹ ਰਹੇ ਲੋਕਾਂ ਦਾ ਇੱਕ ਵੀਡੀਓ ਵਾਇਰਲ ਹੋਇਆ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਇੰਡੋਨੇਸ਼ੀਆ ‘ਚ ਹਾਲ ਹੀ ਵਿਚ ਆਏ ਭੁਚਾਲ ਦੌਰਾਨ ਦਾ ਸੀ। ਦੱਸ ਦਈਏ ਕਿ ਕੁਝ ਦਿਨਾਂ ਪਹਿਲਾਂ ਇੰਡੋਨੇਸ਼ੀਆ 'ਚ ਭੁਚਾਲ ਨੇ ਕਾਫੀ ਜਾਨ-ਮਾਲ ਦਾ ਨੁਕਸਾਨ ਕੀਤਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਸੀ ਅਤੇ ਇਸਦਾ ਹਾਲੀਆ ਇੰਡੋਨੇਸ਼ੀਆ 'ਚ ਆਏ ਭੁਚਾਲ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.4- Fact Check: ਫਰਾਂਸ ਦੇ ਰਾਸ਼ਟਰਪਤੀ ਨੂੰ ਔਰਤ ਨੇ ਮਾਰਿਆ ਥੱਪੜ? ਪੁਰਾਣਾ ਵੀਡੀਓ ਮੁੜ ਹੋ ਰਿਹਾ ਵਾਇਰਲ

Fact Check Old video of France President slapped by a man shared as recent

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਇੱਕ ਔਰਤ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਸ਼ਰੇਆਮ ਥੱਪੜ ਮਾਰ ਦਿੱਤਾ। ਇਸ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਸੀ ਜਦੋਂ ਇੱਕ ਵਿਅਕਤੀ ਨੇ ਫਰਾਂਸ ਦੇ ਰਾਸ਼ਟਰਪਤੀ ਦੇ ਥੱਪੜ ਮਾਰ ਦਿੱਤਾ ਸੀ। ਪੁਰਾਣੇ ਵੀਡੀਓ ਨੂੰ ਮੁੜ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.5- Fact Check: BJP ਦਾ ਪੋਸਟਰ ਪਾੜ ਰਹੀ ਮਹਿਲਾ ਦਾ ਇਹ ਵੀਡੀਓ ਪੁਰਾਣਾ ਅਤੇ ਗੁਜਰਾਤ ਦਾ ਨਹੀਂ ਬੰਗਲੁਰੂ ਦਾ ਹੈ

Fact Check Old video of congress worker tearing apart BJP flex shared in the name of Gujarat Elections

ਗੁਜਰਾਤ ਚੋਣਾਂ 2022 ਦੇ ਜ਼ੋਰ-ਸ਼ੋਰ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਮਹਿਲਾ ਨੂੰ ਭਾਜਪਾ ਦੇ ਪੋਸਟਰ ਨੂੰ ਪਾੜਦੀ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਗੁਜਰਾਤ ਦਾ ਦੱਸਕੇ ਵਾਇਰਲ ਕਰਦਿਆਂ ਭਾਜਪਾ 'ਤੇ ਤੰਜ਼ ਕੱਸਿਆ ਗਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਸੀ ਅਤੇ ਗੁਜਰਾਤ ਦਾ ਨਹੀਂ ਬਲਕਿ ਬੰਗਲੁਰੂ ਦਾ ਸੀ ਜਿਥੇ ਕਾਂਗਰੇਸ ਵਰਕਰ ਨੇ ਭਾਜਪਾ ਦਾ ਪੋਸਟਰ ਪਾੜ ਦਿੱਤਾ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।

FC SectionFC Section

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement