
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਫਰਜ਼ੀ ਪਾਇਆ। ਵੀਡੀਓ ਰਾਜਸਥਾਨ ਦੇ ਜਾਲੋਰ ਵਿਚ ਪੰਚਾਇਤੀ ਚੋਣਾਂ ਦੌਰਾਨ ਦੋ ਧਿਰਾਂ ਵਿਚ ਹੋਈ ਝੜਪ ਦਾ ਹੈ
ਰੋਜ਼ਾਨਾ ਸਪੋਕਸਮੈਨ (ਮੋਹਾਲੀ) : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁੱਝ ਲੋਕਾਂ ਦੇ ਸਮੂਹ ਨੂੰ ਹਫੜਾ-ਦਫੜੀ ਮਚਾਉਂਦਿਆਂ ਅਤੇ ਕੁਝ ਗੱਡੀਆਂ 'ਤੇ ਪਥਰਾਅ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ BJP MLA Rajinder Gudda 'ਤੇ ਉਸ ਦੇ ਪਿੰਡ ਦੇ ਲੋਕਾਂ ਨੇ ਹਮਲਾ ਕੀਤਾ ਹੈ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਫਰਜ਼ੀ ਪਾਇਆ। ਵੀਡੀਓ ਰਾਜਸਥਾਨ ਦੇ ਜਾਲੋਰ ਵਿਚ ਪੰਚਾਇਤੀ ਚੋਣਾਂ ਦੌਰਾਨ ਦੋ ਧਿਰਾਂ ਵਿਚ ਹੋਈ ਝੜਪ ਦਾ ਹੈ ਅਤੇ ਇਸਦਾ ਭਾਜਪਾ ਲੀਡਰ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ ਦਾ ਦਾਅਵਾ
ਪੰਜਾਬੀ ਚੈਨਲ Pro Punjab Tv ਨੇ ਇਕ ਵੀਡੀਓ 23 ਦਸੰਬਰ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤਾ ਜਿਸ ਦੇ ਕੈਪਸ਼ਨ ਵਿਚ ਉਹਨਾਂ ਨੇ ਲਿਖਿਆ, ''Viral: BJP MLA Rajinder Gudda ਨੂੰ ਉਸ ਦੇ ਆਪਣੇ ਹੀ ਪਿੰਡ ਦੇ ਲੋਕ ਜੋ ਉਸ ਦਾ ਮਾਨ ਤਾਨ ਕਰਨ ਲਈ ਪਿੱਛੇ ਪਿੱਛੇ ਭੱਜ ਰਹੇ ਹਨ #Rajindergudda #Bjp #ViralVideo #MLA'' ਇਸ ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਧਿਕਾਰਿਕ ਫੇਸਬੁੱਕ ਅਕਾਊਂਟ ਤੋਂ ਵੀ ਸ਼ੇਅਰ ਕੀਤਾ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਸਭ ਤੋਂ ਪਹਿਲਾਂ BJP MLA Rajinder Gudda ਦਾ ਨਾਮ ਗੂਗਲ ਸਰਚ ਕੀਤਾ ਤਾਂ ਸਾਹਮਣੇ ਆਇਆ ਕਿ ਰਾਜਿੰਦਰ ਗੁੱਡਾ ਭਾਜਪਾ ਦਾ ਨਹੀਂ ਬਲਕਿ ਰਾਜਸਥਾਨ ਤੋਂ ਕਾਂਗਰਸ ਦਾ ਐੱਮਐੱਲਏ ਹੈ ਤੇ ਉਹਨਾਂ 'ਤੇ ਹਾਲ ਹੀ ਵਿਚ ਕੋਈ ਵੀ ਅਜਿਹਾ ਹਮਲਾ ਨਹੀਂ ਹੋਇਆ ਹੈ।
ਫਿਰ ਅਸੀਂ ਫੇਸਬੁੱਕ 'ਤੇ ਹਿੰਦੀ ਕੀਵਰਡ "राजस्थान विधायक पर हमला" ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨਾਲ ਦੀਆਂ ਹੋਰ ਵੀ ਕਈ ਵੀਡੀਓਜ਼ ਮਿਲੀਆਂ ਜਿਸ ਵਿਚ ਇਕ ਫੇਸਬੁੱਕ ਯੂਜ਼ਰ ''भारती राजपूत'' ਨੇ ਵਾਇਰਲ ਵੀਡੀਓ 30 ਨਵੰਬਰ ਨੂੰ ਅਪਲੋਡ ਕੀਤਾ ਅਤੇ ਇਸ ਵੀਡੀਓ ਨਾਲ ਕੈਪਸ਼ਨ ਲਿਖਿਆ, ''किसानों के कर्ज माफी का वादा करने जातिवाद जहर घौलने और देशधर्म के खिलाफ बोलने वाले काँग्रेसी विधायक नेताओं को अब जनता ही सबक सिखा रही। राजस्थान के बाड़मेर में काँग्रेस विधायक मेवाराम पर दूस्प्रचार के बाद हुआ गाँव वालो का हमला।''
https://www.facebook.com/100057026935678/videos/132293125348251
''भारती राजपूत'' ਵੱਲੋਂ ਅਪਲੋਡ ਕੀਤੀ ਵੀਡੀਓ ਦੇ ਕੈਪਸ਼ਨ ਮੁਤਾਬਿਕ, ਵੀਡੀਓ ਕਾਂਗਰਸ ਦੇ ਵਿਧਾਇਕ ਮੇਵਾਰਾਮ 'ਤੇ ਹਮਲੇ ਦਾ ਹੈ। ਹੁਣ ਅਸੀਂ ਫੇਸਬੁੱਕ 'ਤੇ ''मेवाराम पर हमला'' ਸਰਚ ਕੀਤਾ ਤਾਂ ਸਾਨੂੰ ਫੇਸਬੁੱਕ ਯੂਜ਼ਰ Sanjay Goel ਦੁਆਰਾ ਇਹੀ ਵੀਡੀਓ ਅਪਲੋਡ ਕੀਤੀ ਮਿਲੀ। ਉਹਨਾਂ ਨੇ ਆਪਣੇ ਕੈਪਸ਼ਨ ਵਿਚ ਲਿਖਿਆ ਸੀ, ''बाड़मेर कांग्रेस विधायक मेवाराम पर प्रचार के दौरान हमला'' ਪਰ ਜਦੋਂ ਅਸੀਂ ਉਹਨਾਂ ਵੱਲੋਂ ਅਪਲੋਡ ਕੀਤੀ ਵੀਡੀਓ ਦੇ ਕਮੈਂਟ ਦੇਖੇ ਤਾਂ ਉਹਨਾਂ ਵਿਚੋਂ ਸਭ ਤੋਂ ਪਹਿਲਾਂ ਕਮੈਂਟ Jitendra Bishnoi ਨੇ ਕੀਤਾ ਸੀ ਜਿਸ ਵਿਚ ਲਿਖਿਆ ਸੀ, ''भाई साहब यह वीडियो सांचोर जालोर का है अभी चुनाव मे कॉंग्रेस और निर्दलीय उम्मीदवार मे जो झड़प हुयी उसकी''
ਹੁਣ ਇਸ ਕਮੈਂਟ ਨੂੰ ਅਧਾਰ ਬਣਾ ਕੇ ਅਸੀਂ ਇਸ ਮਾਮਲੇ ਨਾਲ ਜੁੜੀਆਂ ਖਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ Zee News ਦੁਆਰਾ ਇਸ ਮਾਮਲੇ ਨੂੰ ਲੈ ਕੇ ਖਬਰ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ। ਖਬਰ ਮੁਤਾਬਕ ਇਹ ਝੜਪ ਪੰਚਾਇਤੀ ਚੋਣਾਂ ਦੌਰਾਨ ਦੋ ਗੁੱਟਾਂ ਵਿਚ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
Youtube ਅਕਾਊਂਟ Jalore News ਨੇ ਇਹ ਸਮਾਨ ਵੀਡੀਓ 27 ਨਵੰਬਰ ਨੂੰ ਅਪਲੋਡ ਕਰਦੇ ਹੋਏ ਲਿਖਿਆ: सरनाऊ : सेडिया ग्राम पंचायत समिति के चुनाव के दौरान आपस में हुई झड़प, भारी पुलिस जाब्ता हुआ तैनात. ਇਸ ਵੀਡੀਓ ਨੂੰ ਇਥੇ ਵੇਖਿਆ ਜਾ ਸਕਦਾ ਹੈ।
ਇਸ ਵਾਇਰਲ ਵੀਡੀਓ ਬਾਰੇ ਅਸੀਂ ਰਜਿੰਦਰ ਗੁੱਡਾ ਦੇ ਪੀਏ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਰਜਿੰਦਰ ਗੁੱਡਾ ਨਾਲ ਪਿਛਲੇ 2 ਮਹੀਨਿਆਂ ਤੋਂ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਉਹਨਾਂ ਇਸ ਵਾਇਰਲ ਵੀਡੀਓ 'ਚ ਕੀਤੇ ਦਾਅਵੇ ਨੂੰ ਬਿਲਕੁਲ ਫਰਜ਼ੀ ਦੱਸਿਆ।
ਸੋ ਇਸ ਸਭ ਤੋਂ ਇਹ ਸਾਬਿਤ ਹੁੰਦਾ ਹੈ ਕਿ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ ਅਤੇ ਵੀਡੀਓ ਵਿਚ ਦਿਖਾਈ ਗਈ ਝੜਪ ਦੋ ਪਾਲੀਟੀਕਲ ਗਰੁੱਪਾਂ ਵਿਚ ਚੋਣਾਂ ਨੂੰ ਲੈ ਕੇ ਹੋਈ ਸੀ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਵੀਡੀਓ ਰਾਜਸਥਾਨ ਦੇ ਜਾਲੋਰ ਵਿਚ ਪੰਚਾਇਤੀ ਚੋਣਾਂ ਦੌਰਾਨ ਦੋ ਧਿਰਾਂ ਵਿਚ ਹੋਈ ਝੜਪ ਦਾ ਹੈ ਅਤੇ ਇਸਦਾ ਭਾਜਪਾ ਲੀਡਰ ਨਾਲ ਕੋਈ ਸਬੰਧ ਨਹੀਂ ਹੈ।
Claim - ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ BJP MLA Rajinder Gudda 'ਤੇ ਉਸ ਦੇ ਪਿੰਡ ਵਾਲਿਆਂ ਨੇ ਹਮਲਾ ਕੀਤਾ ਹੈ।
Claimed By - Pro Punjab TV
ਤੱਥ ਜਾਂਚ - ਗਲਤ