ਤੱਥ ਜਾਂਚ: ਕਿਸਾਨੀ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਸਬੰਧੀ ਪੁਰਾਣੀ ਫੋਟੋ ਹੋ ਰਹੀ ਵਾਇਰਲ
Published : Dec 26, 2020, 3:30 pm IST
Updated : Dec 26, 2020, 3:42 pm IST
SHARE ARTICLE
The man in the viral photo died two years ago
The man in the viral photo died two years ago

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਹ ਫੋਟੋ ਪੁਰਾਣੀ ਹੈ। ਫੋਟੋ ਵਿਚ ਦਿਖਾਈ ਦੇ ਰਹੇ ਵਿਅਕਤੀ ਦੀ ਮੌਤ 2018 ਵਿਚ ਹੋਈ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਕਿਸਾਨੀ ਸੰਘਰਸ਼ ਦੇ ਚਲਦਿਆਂ ਹੁਣ ਤੱਕ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਟੋ ਵਿਚ ਦਿਖਾਈ ਦੇ ਰਹੇ ਵਿਅਕਤੀ ਦੀ ਸੰਘਰਸ਼ ਦੌਰਾਨ ਮੌਤ ਹੋ ਗਈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਹ ਫੋਟੋ ਪੁਰਾਣੀ ਹੈ। ਫੋਟੋ ਵਿਚ ਦਿਖਾਈ ਦੇ ਰਹੇ ਵਿਅਕਤੀ ਦੀ ਮੌਤ 2018 ਵਿਚ ਹੋਈ ਸੀ।

ਵਾਇਰਲ ਪੋਸਟ ਦਾ ਦਾਅਵਾ

ਟਵਿਟਰ ਯੂਜ਼ਰ Aman Pillania Tractor @APillania ਨੇ 25 ਦਸੰਬਰ 2020 ਨੂੰ ਵਾਇਰਲ ਫੋਟੋ ਸ਼ੇਅਰ ਕਰਦਿਆਂ ਟਵੀਟ ਕੀਤਾ। ਉਹਨਾਂ ਲਿਖਿਆ, दुःखद ख़बर दिल्ली किसान मोर्चे में एक और #किसान  शहीद हो गए , उनकी इस शहादत को मै कोटि कोटि नमन करता हूँ
 #किसानआंदोलन #FarmerProtest

Photo

ਇਸ ਤੋਂ ਇਲ਼ਾਵਾ ਹੋਰ ਕਈ ਸੋਸ਼ਲ ਮੀਡੀਆ ਯੂਜ਼ਰ ਵੀ ਇਸ ਫੋਟੋ ਸਬੰਧੀ ਫਰਜ਼ੀ ਦਾਅਵਾ ਕਰ ਰਹੇ ਹਨ। ਪੰਜਾਬੀ ਸਿੰਗਰ ਤੇ ਅਦਾਕਾਰ ਐਮੀ ਵਿਰਕ ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਫੋਟੋ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤੀ ਸੀ, ਹਾਲਾਂਕਿ ਉਹਨਾਂ ਨੇ ਇਹ ਫੋਟੋ ਬਾਅਦ ਵਿਚ ਡਲੀਟ ਕਰ ਦਿੱਤੀ।

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਫੋਟੋ ਸਬੰਧੀ ਕੀਤੇ ਜਾ ਰਹੇ ਦਾਅਵੇ ਦੀ ਪੁਸ਼ਟੀ ਲਈ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ ਰਿਵਰਸ ਇਮੇਜ ਸਰਚ ਕੀਤਾ। ਇੱਥੇ ਸਾਨੂੰ 10 ਜੁਲਾਈ 2019 ਦੀ ਇਕ ਫੇਸਬੁੱਕ ਪੋਸਟ ਮਿਲੀ। ਪੋਸਟ ਵਿਚ ਲਿਖਿਆ ਹੋਇਆ ਸੀ, ਇਹ ਬਜੁਰਗ ਜਿਸ ਦੀ ਉਮਰ ਲਗਭਗ 70 ਸਾਲ ਹੈ ਤਰਨ ਤਾਰਨ ਦੇ ਬੋਹੜੀ ਚੋਕ ਵਿਚ ਇਸਦੀ ਡੈਡ ਬੋਡੀ ਪਈ ਹੈ ਸ਼ਨਾਖਤ ਨਹੀ ਹੋਈ ਕਿਰਪਾ ਕਰਕੇ ਸਾਰੇ  ਸ਼ੇਅਰ ਕਰੋ ਤਾ ਜੋ ਇਹਨਾ ਦੇ ਪਰਿਵਾਰ ਨੂੰ ਪਤਾ ਲੱਗ   ਜਾਵੇ,,,,,???? Waheguru ji ????????

Photo

ਇਸ ਤੋਂ ਸਾਫ ਜ਼ਾਹਿਰ ਹੋ ਗਿਆ ਕਿ ਫੋਟੋ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ ਤੇ ਇਹ ਫੋਟੋ ਪੁਰਾਣੀ ਹੈ। ਫੋਟੋ ਕਿੰਨੀ ਪੁਰਾਣੀ ਹੈ ਇਸ ਸਬੰਧੀ ਹੋਰ ਜਾਂਚ ਕੀਤੀ ਗਈ।

ਜਾਂਚ ਕਰਨ ‘ਤੇ 3 ਸਤੰਬਰ 2018 ਦੀ ਫੇਸਬੁੱਕ ਪੋਸਟ ਸਾਹਮਣੇ ਆਈ। ਇਸ ਫੋਟੋ ਨਾਲ ਕੈਪਸ਼ਨ ਸੀ, ਇਹ ਬਜੁਰਗ ਜਿਸ ਦੀ ਉਮਰ ਲਗਭਗ 70ਸਾਲ ਹੈ ਤਰਨ ਤਾਰਨ ਦੇ ਬੋਹੜੀ ਚੋਕ ਵਿੱਚ ਇਸਦੀ ਡੈਡ ਬੋਡੀ ਪਈ ਹੈ ਸ਼ਨਾਖਤ ਨਹੀ ਹੋਈ ਕਿਰਪਾ ਕਰਕੇ ਸਾਰੇ ਗਰੁੱਪਾ ਵਿੱਚ ਸ਼ੇਅਰ ਕਰੋ ਤਾ ਜੋ ਇਹਨਾ ਦੇ ਪਰਿਵਾਰ ਨੂੰ ਪਤਾ ਲੱਗ ਜਾਵੇ,,,,,

Photo

ਵੱਖ-ਵੱਖ ਤਰੀਕਿਆਂ ਨਾਲ ਸਰਚ ਕਰਨ ‘ਤੇ ਫੋਟੋ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ। ਪਰ ਪੜਤਾਲ ਵਿਚ ਇਹ ਸਪੱਸ਼ਟ ਹੋ ਗਿਆ ਕਿ ਫੋਟੋ ਹਾਲੀਆ ਨਹੀਂ ਹੈ। ਇਹ ਦੋ ਸਾਲ ਪੁਰਾਣੀ ਹੈ।

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਫੋਟੋ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਫੋਟੋ ਕਰੀਬ 2 ਸਾਲ ਪੁਰਾਣੀ ਹੈ।

Claim – ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਦੀ ਫੋਟੋ

Claimed By - Aman Pillania

Fact Check - ਫਰਜ਼ੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement