
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਨਹੀਂ ਉਤਾਰਿਆ ਸੀ
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ 'ਤੇ ਟਰੈਕਟਰ ਮਾਰਚ ਕੱਢਿਆ, ਜਿਸ ਦੌਰਾਨ ਕੁਝ ਕਿਸਾਨਾਂ ਨੇ ਲਾਲ ਕਿਲ੍ਹੇ ਵਿਚ ਪਹੁੰਚ ਕੇ ਕੇਸਰੀ ਝੰਡਾ ਲਹਿਰਾਇਆ। ਕਈ ਸੋਸ਼ਲ ਮੀਡੀਆ ਯੂਜ਼ਰਸ ਅਤੇ ਮੀਡੀਆ ਚੈਨਲ ਇਹ ਦਾਅਵਾ ਕਰ ਰਹੇ ਹਨ ਕਿ ਕਿਸਾਨਾਂ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਹਟਾ ਕੇ ਕੇਸਰੀ ਝੰਡਾ ਲਹਿਰਾਇਆਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਨਹੀਂ ਉਤਾਰਿਆ ਸੀ, ਉਹਨਾਂ ਨੇ ਇਕ ਖਾਲੀ ਖੰਭੇ ਉੱਪਰ ਕੇਸਰੀ ਝੰਡਾ ਲਹਿਰਾਇਆ ਸੀ।
ਵਾਇਰਲ ਪੋਸਟ
ਕਈ ਨਿਊਜ਼ ਚੈਨਲਾਂ ਨੇ ਇਹ ਖ਼ਬਰਾਂ ਚਲਾਈਆਂ ਕਿ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਹਟਾ ਕੇ ਕੇਸਰੀ ਅਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਹੈ ਅਤੇ SFJ ਨੇ ਵੀ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਫਹਿਰਾਉਣ ਵਾਲੇ ਨੂੰ ਵੱਡੀ ਰਕਮ ਦੇਣ ਦਾ ਐਲਾਨ ਕੀਤਾ ਸੀ।
ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਅਸੀਂ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਝੰਡਾ ਲਹਿਰਾਉਣ ਵਾਲੀਆਂ ਕਈ ਵੀਡੀਓ ਸਰਚ ਕੀਤੀਆਂ ਤਾਂ ਅਸੀਂ ਦੇਖਿਆ ਕਿ ਕਈ ਯੂਜ਼ਰਸ ਨੇ ਨਿਊਜ਼ ਏਜੰਸੀ ਏਐੱਨਆਈ ਦੀ ਵੀਡੀਓ ਪੋਸਟ ਕਰ ਕੇ ਇਹ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਤਿਰੰਗਾ ਝੰਡਾ ਉਤਾਰ ਕੇ ਆਪਣਾ ਝੰਡਾ ਲਹਿਰਾ ਦਿੱਤਾ। ਇਸ ਤੋਂ ਬਾਅਦ ਜਦੋਂ ਅਸੀਂ ਏਐੱਨਆਈ ਦੀ ਵੀਡੀਓ ਨੂੰ ਧਿਆਨ ਨਾਲ ਦੇਖਿਆ ਤਾਂ ਸਾਹਮਣੇ ਆਇਆ ਕਿ ਪ੍ਰਦਰਸ਼ਨਕਾਰੀਆਂ ਨੇ ਇਕ ਅਜਿਹੇ ਖੰਭੇ 'ਤੇ ਨਿਸ਼ਾਨ ਸਾਹਿਬ ਫਹਿਰਾਇਆ ਸੀ ਜੋ ਕਿ ਖਾਲੀ ਸੀ, ਉਸ ਖੰਭੇ 'ਤੇ ਪਹਿਲਾ ਤੋਂ ਕੋਈ ਝੰਡਾ ਨਹੀਂ ਸੀ।
Khalistani Flag hoisted on Red Fort.. BlACK DAY FOR INDIA .. https://t.co/Rz5peVQrHC
— Sumit Kadel (@SumitkadeI) January 26, 2021
ANI ਦੀ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਸ ਖੰਭੇ 'ਤੇ ਇਕ ਵਿਅਕਤੀ ਚੜ੍ਹ ਰਿਹਾ ਹੈ ਉਸ ਉੱਪਰ ਪਹਿਲਾਂ ਤੋਂ ਕੋਈ ਝੰਡਾ ਨਹੀਂ ਲੱਗਾ ਹੋਇਆ ਸੀ। ਵੀਡੀਓ ਨੂੰ ਜੂਮ ਕਰ ਕੇ ਦੇਖਿਆ ਜਾਵੇ ਤਾਂ ਸਾਫ ਹੋ ਜਾਂਦਾ ਹੈ ਕਿ ਜੋ ਝੰਡਾ ਵਿਅਕਤੀ ਦੇ ਹੱਥ ਵਿਚ ਹੈ ਉਸ ਦਾ ਰੰਗ ਹਲਕਾ ਪੀਲਾ ਹੈ ਅਤੇ ਉਸ ਉੱਪਰ ਖੰਡੇ ਦਾ ਨਿਸ਼ਾਨ ਬਣਿਆ ਹੋਇਆ ਹੈ। ਖੰਡੇ ਦਾ ਨਿਸ਼ਾਨ ਸਿੱਖ ਧਰਮ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਵੀਡੀਓ ਵਿਚ ਇਹ ਵੀ ਸਾਫ ਦਿਖ ਰਿਹਾ ਹੈ ਕਿ ਲਾਲ ਕਿਲ੍ਹੇ 'ਤੇ ਤਿਰੰਗਾ ਝੰਡਾ ਲੱਗਾ ਹੋਇਆ ਹੈ।
#WATCH A protestor hoists a flag from the ramparts of the Red Fort in Delhi#FarmLaws #RepublicDay pic.twitter.com/Mn6oeGLrxJ
— ANI (@ANI) January 26, 2021
ਇਸ ਦੇ ਨਾਲ ਹੀ ਸਾਨੂੰ ਹੋਰ ਵੀ ਕਈ ਵੀਡੀਓਜ਼ ਮਿਲੀਆਂ ਜਿਸ ਵਿਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਜਦੋਂ ਪ੍ਰਦਰਸ਼ਨਕਾਰੀ ਝੰਡਾ ਲਹਿਰਾ ਰਹੇ ਸਨ ਤਾਂ ਉੱਥੇ ਤਿਰੰਗਾ ਝੰਡਾ ਲੱਗਾ ਹੋਇਆ ਸੀ।
The Police did not succeed in removing the flag. More and more farmers are going up to prevent bringing down of flags.
— The Indian Express (@IndianExpress) January 26, 2021
(Express photos by Abhinav Saha and Praveen Khanna) pic.twitter.com/p33UZO3AXk
ਇਸ ਦੇ ਨਾਲ ਹੀ ਸਾਨੂੰ ਆਪਣੀ ਸਰਚ ਦੌਰਾਨ ਪੱਤਰਕਾਰ Hartosh Singh Bal ਵੱਲੋਂ ਕੀਤਾ ਗਿਆ ਇਕ ਟਵੀਟ ਮਿਲਿਆ ਜਿਸ ਵਿਚ ਲਿਖਿਆ ਹੋਇਆ ਸੀ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਲਹਿਰਾਇਆ ਗਿਆ ਝੰਡਾ ਖਾਲਿਸਤਨ ਦਾ ਝੰਡਾ ਨਹੀਂ ਸੀ ਬਲਕਿ ਨਿਸ਼ਾਨ ਸਾਹਿਬ ਹੈ।
ਵਾਇਰਲ ਦਾਅਵੇ ਬਾਰੇ ਅਸੀਂ ਆਪਣੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕੀਤੀ ਜੋ ਉਸ ਸਮੇਂ ਲਾਲ ਕਿਲ੍ਹੇ 'ਤੇ ਮੌਜੂਦ ਸਨ। ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਨਹੀਂ ਹਟਾਇਆ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਕੇਸਰੀ ਝੰਡਾ (ਨਿਸ਼ਾਨ ਸਾਹਿਬ) ਲਹਿਰਾਇਆ ਸੀ ਨਾ ਕਿ ਖਲਿਸਤਾਨ ਦਾ ਝੰਡਾ। ਉਹਨਾਂ ਦੱਸਿਆ ਕਿ ਜਿਸ ਪੋਲ 'ਤੇ ਝੰਡਾ ਲਹਿਰਾਇਆ ਗਿਆ, ਉੱਥੇ ਪੋਲ ਪਹਿਲਾਂ ਤੋਂ ਹੀ ਖਾਲੀ ਸੀ। ਕੇਸਰੀ ਝੰਡੇ ਦੇ ਨਾਲ ਪ੍ਰਦਰਸ਼ਨਕਾਰੀਆਂ ਨੇ ਕਿਸਾਨੀ ਦਾ ਝੰਡਾ ਵੀ ਲਹਿਰਾਇਆ ਸੀ। ਇਸ ਦੌਰਾਨ ਤਿਰੰਗੇ ਦੀ ਮਰਿਯਾਦਾ ਦਾ ਕੋਈ ਉਲੰਘਣ ਨਹੀਂ ਹੋਇਆ
ਇਸੇ ਦੇ ਨਾਲ ਹੀ ਉਹਨਾਂ ਕਿਹਾ ਕਿ ਵੱਡੀ ਗੱਲ ਇਹ ਸਾਹਮਣੇ ਆਈ ਕਿ 26 ਜਨਵਰੀ ਦੇ ਦਿਨ ਲਾਲ ਕਿਲ੍ਹੇ 'ਤੇ ਹਾਈ ਸਕਿਊਟਰੀ ਹੁੰਦੀ ਹੈ ਤੇ ਇਸ ਦੇ ਬਾਵਜੂਦ ਵੀ ਵਿਅਕਤੀ ਲਾਲ ਕਿਲ੍ਹੇ ਦੇ ਅੰਦਰ ਗਏ ਕਿਵੇਂ ਗਏ ਇਹ ਪ੍ਰਸ਼ਾਸਨ 'ਤੇ ਇਕ ਵੱਡਾ ਸਵਾਲ ਉੱਠਦਾ ਹੈ ਅਤੇ ਬਿਨ੍ਹਾ ਮਨਜ਼ੂਰੀ ਦੇ ਵਿਅਕਤੀ ਲਾਲ ਕਿਲ੍ਹੇ ਦੇ ਅੰਦਰ ਗਏ ਕਿਵੇਂ?
ਨਤੀਜਾ - ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਲਾਲ ਕਿਲ੍ਹੇ 'ਤੇ ਪ੍ਰਦਰਸ਼ਨਕਾਰੀਆਂ ਨੇ ਤਿਰੰਗਾ ਝੰਡਾ ਨਹੀਂ ਹਟਾਇਆ ਸੀ ਬਲਕਿ ਇਕ ਖਾਲੀ ਖੰਭੇ ਉੱਤੇ ਸਿੱਖਾਂ ਦਾ ਧਾਰਮਿਕ ਚਿੰਨ ਨਿਸ਼ਾਨ ਸਾਹਿਬ ਲਹਿਰਾਇਆ ਸੀ। ਨਿਸ਼ਾਨ ਸਾਹਿਬ ਉੱਪਰ ਸਿਰਫ਼ ਸਿੱਖਾਂ ਦਾ ਧਾਰਮਿਕ ਚਿੰਨ੍ਹ ਖੰਡਾ ਬਣਿਆ ਹੋਇਆ ਸੀ ਜਦਕਿ ਖਾਲਿਸਤਾਨ ਦੇ ਝੰਡੇ 'ਤੇ ਖੰਡੇ ਦੇ ਨਾਲ ਖਾਲਿਸਤਾਨ ਵੀ ਲਿਖਿਆ ਹੁੰਦਾ ਹੈ।
Claim - ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਹਟਾ ਕੇ ਕੇਸਰੀ ਅਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਹੈ
Claim - ਨਿਊਜ਼ ਚੈਨਲ
Fact Check - ਗੁੰਮਰਾਹਕੁੰਨ