
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਇੱਕ ਵੀਡੀਓ ਗੇਮ ਦਾ ਕਿਰਦਾਰ ਹੈ ਅਤੇ ਇਹ ਵੀਡੀਓ ਇੱਕ ਵੀਡੀਓ ਗੇਮ ਦਾ ਹਿੱਸਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਨੇ ਇੱਕ ਆਰਟੀਫੀਸ਼ੀਅਲ ਵੂਮੈਨ ਨੂੰ ਤਿਆਰ ਕਰਕੇ ਬਜਾਰਾਂ 'ਚ ਉਤਾਰ ਦਿੱਤਾ ਹੈ ਜਿਹੜੀ ਮਨੁੱਖੀ ਬੋਝ ਨੂੰ ਘੱਟ ਕਰਿਆ ਕਰੂਗੀ। ਇਸ ਵੀਡੀਓ ਵਿਚ ਇੱਕ ਰੋਬੋਟ ਵਰਗੀ ਦਿੱਸ ਰਹੀ ਕੁੜੀ ਨੂੰ ਬੋਲਦੇ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਇੱਕ ਵੀਡੀਓ ਗੇਮ ਦਾ ਕਿਰਦਾਰ ਹੈ ਅਤੇ ਇਹ ਵੀਡੀਓ ਇੱਕ ਵੀਡੀਓ ਗੇਮ ਦਾ ਹਿੱਸਾ ਹੈ। ਹੁਣ ਗੇਮ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "News Room Breaking" ਨੇ 26 ਮਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "#ਚੀਨ ਵਿੱਚ ਬਣੀ #ਆਰਟੀਫੀਸ਼ੀਅਲ ਵੂਮੈਨ ਨੂੰ ਚੀਨੀ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। ਸਰੀਰ ਸਮੱਗਰੀ ਸਿਲੀਕੋਨ ਸਪੇਅਰ ਪਾਰਟਸ ਦਾ ਬਣਿਆ ਹੋਇਆ ਹੈ। ਇੱਕ ਵਾਰ ਚਾਰਜ ਕਰਨ 'ਤੇ, ਇਹ ਬਿਨਾਂ ਕਿਸੇ ਰੁਕਾਵਟ ਦੇ 72 ਘੰਟੇ ਕੰਮ ਕਰ ਸਕਦੀ ਹੈ। ਨਾ ਭੋਜਨ ਦੀ ਲੋੜ ਹੈ, ਨਾ ਕੁਦਰਤ ਦਾ ਬੁਲਾਵਾ। ਇਸ ਦਾ ਨਾਂ "ਹੁਰੀ" ਰੱਖਿਆ ਗਿਆ ਹੈ। ਮਾਰਕੀਟ ਕੀਮਤ 200000 ਰੁਪਏ + ਟੈਕਸ ਤੋਂ ਸ਼ੁਰੂ ਹੁੰਦੀ ਹੈ। ਕਿਉਂਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਕੰਮ ਕਰਦੀ ਹੈ, ਇਹ 99% ਸ਼ੁੱਧਤਾ ਨਾਲ ਕੋਈ ਵੀ ਭਾਸ਼ਾ ਬੋਲ ਸਕਦੀ ਹੈ।_ *ਕੰਪਨੀ ਜਲਦੀ ਹੀ ਇਸ "HOORI" ਨੂੰ ਭਾਰਤ ਵਿੱਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।*- ਦਰਸ਼ਨ ਢਿੱਲੋ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਵੀਡੀਓ ਇੱਕ ਵੀਡੀਓ ਗੇਮ ਦਾ ਹਿੱਸਾ ਹੈ
ਸਾਨੂੰ ਇਹ ਵੀਡੀਓ Playstation ਦੇ ਅਧਿਕਾਰਿਕ ਅਕਾਊਂਟ ਤੋਂ ਇੱਕ ਵੀਡੀਓ ਗੇਮ ਦੇ ਟ੍ਰੇਲਰ ਵੱਜੋਂ ਸ਼ੇਅਰ ਕੀਤਾ ਮਿਲਿਆ। ਅਕਾਊਂਟ ਨੇ 23 ਮਈ 2018 ਨੂੰ ਇਹ ਟ੍ਰੇਲਰ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ, "Detroit: Become Human - Shorts: Chloe | PS4"
Play Station
ਦੱਸ ਦਈਏ PlayStation ਵੀਡੀਓ ਗੇਮਜ਼ ਨੂੰ ਬਣਾਉਣ ਅਤੇ ਪ੍ਰਮੋਟ ਕਰਨ ਵਾਲੀ ਮਸਹੂਰ ਸੰਸਥਾ ਹੈ ਅਤੇ ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ Detroit- Become Human ਨਾਮਕ ਗੇਮ ਦੀ ਹੈ ਅਤੇ ਵੀਡੀਓ ਵਿਚ ਦਿੱਸ ਰਹੀ ਕਿਰਦਾਰ ਦਾ ਨਾਂਅ Chloe ਹੈ।
Keyword Search
ਇਸ ਵੀਡੀਓ ਗੇਮ ਬਾਰੇ ਸਰਚ ਕਰਨ 'ਤੇ ਮਾਲੂਮ ਚਲਦਾ ਹੈ ਕਿ ਇਸ ਵੀਡੀਓ ਗੇਮ ਨੂੰ ਸਾਲ 2018 ਵਿਚ ਸੋਨੀ ਇੰਟਰੈਕਟਿਵ ਐਂਟਰਟੇਨਮੈਂਟ ਦੁਆਰਾ ਲੌਂਚ ਕੀਤਾ ਗਿਆ ਸੀ।
ਇਸ ਵੀਡੀਓ ਗੇਮ ਅਤੇ ਵਾਇਰਲ ਕਿਰਦਾਰ ਬਾਰੇ ਵੱਧ ਜਾਣਕਾਰੀ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਇੱਕ ਵੀਡੀਓ ਗੇਮ ਦਾ ਕਿਰਦਾਰ ਹੈ ਅਤੇ ਇਹ ਵੀਡੀਓ ਇੱਕ ਵੀਡੀਓ ਗੇਮ ਦਾ ਹਿੱਸਾ ਹੈ। ਹੁਣ ਗੇਮ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Video of Artificial Robot created by China
Claimed By - FB Page News Room Breaking
Fact Check- Misleading