
ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਅਤੇ ਸੁਪ੍ਰਿਯਾ ਨੇ ਆਪ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
Claim
ਸੋਸ਼ਲ ਮੀਡੀਆ 'ਤੇ ਇੱਕ ਟਵੀਟ ਦਾ ਸਕ੍ਰੀਨਸ਼ੋਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿਚ ਮੌਜੂਦਾ ਕਾਂਗਰਸ ਦੀ IT Cell ਹੈਡ ਤੇ ਬੁਲਾਰੇ ਸੁਪ੍ਰਿਯਾ ਸ਼੍ਰੀਨਾਤੇ ਨੂੰ ਕਾਂਗਰਸ ਆਗੂ ਸੋਨੀਆ ਗਾਂਧੀ 'ਤੇ ਹਮਲਾ ਕਰਦੇ ਵੇਖਿਆ ਜਾ ਸਕਦਾ ਹੈ। ਇਸ ਟਵੀਟ ਵਿਚ ਮਿਤੀ 24 ਅਪ੍ਰੈਲ 2012 ਲਿਖੀ ਹੋਈ ਹੈ ਅਤੇ ਇਸਦੇ ਵਿਚ ਸੁਪ੍ਰਿਯਾ ਨੂੰ ਸੋਨੀਆ ਗਾਂਧੀ ਨੂੰ ਡਾਂਸਰ ਕਹਿਕੇ ਅਪਮਾਨਿਤ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਟਵੀਟ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਪ੍ਰਿਯਾ ਸ਼੍ਰੀਨਾਤੇ ਨੇ ਇੱਕ ਸਮੇਂ ਸੋਨੀਆ ਗਾਂਧੀ 'ਤੇ ਅਜਿਹਾ ਹਮਲਾ ਕੀਤਾ ਸੀ।
X ਯੁਜੁਰ "Yogi Devnath" ਨੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਸਾਂਝਾ ਕਰ ਲਿਖਿਆ, "सोनिया गांधी इटली में डांससर थी ये मैं नहीं कह रहा हूँ सुप्रिया श्रीनेत कह रही है"
सोनिया गांधी इटली में डांससर थी ये मैं नहीं कह रहा हूँ सुप्रिया श्रीनेत कह रही है pic.twitter.com/NhIwXtCqcs
— Yogi Devnath ?? (@MYogiDevnath) June 25, 2024
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਅਤੇ ਸੁਪ੍ਰਿਯਾ ਨੇ ਆਪ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਟਵੀਟ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵਿਚ ਟਵੀਟ ਦੇ ਸਕ੍ਰੀਨਸ਼ੋਟ ਵਿਚ ਸਾਂਝੀ ਤਸਵੀਰ ਬਹੁਤ ਛੋਟੀ ਦਿੱਸ ਰਹੀ ਹੈ ਜਦਕਿ ਆਮ ਟਵੀਟ ਵਿਚ ਅਜਿਹਾ ਨਹੀਂ ਹੁੰਦਾ ਹੈ।
Fake Tweet
ਹੁਣ ਅਸੀਂ ਇਸ ਟਵੀਟ ਦੀ ਭਾਲ ਕਰਨ ਲਈ ਅਸੀਂ ਇਸ ਟਵੀਟ ਵਿਚ ਲਿਖੇ ਅੱਖਰਾਂ ਨੂੰ ਹੂਬਹੂ ਟਵਿੱਟਰ 'ਤੇ ਸਰਚ ਕੀਤਾ ਪਰ ਸਾਨੂੰ ਅਜਿਹਾ ਕੋਈ ਵੀ ਟਵੀਟ ਨਹੀਂ ਮਿਲਿਆ। ਇਨ੍ਹਾਂ ਗੱਲਾਂ ਤੋਂ ਅੰਦੇਸ਼ਾ ਹੋ ਰਿਹਾ ਸੀ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ।
Search
ਹੁਣ ਅਸੀਂ ਅੱਗੇ ਵਧਦੇ ਹੋਏ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਸਾਨੂੰ ਮਾਮਲੇ ਨੂੰ ਲੈ ਕੇ ਕੋਈ ਪੁਸ਼ਟੀ ਕਰਦੀ ਖਬਰ ਨਹੀਂ ਮਿਲੀ ਪਰ ਸਾਨੂੰ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਇਸ ਟਵੀਟ ਨੂੰ ਫਰਜ਼ੀ ਦੱਸਿਆ ਗਿਆ ਸੀ।
ਹੁਣ ਅਸੀਂ ਇਸ ਪੋਸਟ ਨੂੰ ਲੈ ਕੇ ਸੁਪ੍ਰਿਯਾ ਸ਼੍ਰੀਨਾਤੇ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੈਂ ਕਾਂਗਰਸ ਪਰਿਵਾਰ ਤੋਂ ਹਾਂ। ਮੇਰੇ ਪਿਤਾ 2009 ਤੋਂ 2014 ਤੱਕ ਕਾਂਗਰਸ ਦੇ ਸੰਸਦ ਮੈਂਬਰ ਸਨ ਅਤੇ ਮੈਂ ਹਮੇਸ਼ਾ ਹੀ ਸੋਨੀਆ ਗਾਂਧੀ ਜੀ ਦੀ ਕੱਟੜ ਪ੍ਰਸ਼ੰਸਕ ਰਹੀ ਹਾਂ। ਮੇਰੇ ਅਕਾਊਂਟ ਤੋਂ ਕਦੇ ਵੀ ਅਜਿਹਾ ਕੋਈ ਟਵੀਟ ਸਾਂਝਾ ਨਹੀਂ ਕੀਤਾ ਗਿਆ ਸੀ, ਇੱਥੋਂ ਤੱਕ ਕਿ 2012 ਵਿਚ ਵੀ ਨਹੀਂ, ਜਿਵੇਂ ਕਿ ਫਰਜ਼ੀ ਸਕ੍ਰੀਨਸ਼ੋਟ ਵਿਚ ਦਿਖਾਇਆ ਗਿਆ ਹੈ। ਇੱਕ ਪਾਸੇ ਉਹ ਮੈਨੂੰ ‘ਕਾਂਗਰਸੀ ਪੱਤਰਕਾਰ’ ਕਹਿੰਦੇ ਹਨ ਤੇ ਦੂਜੇ ਪਾਸੇ ਉਹ ਇਸ ਤਰ੍ਹਾਂ ਦੇ ਸਟੰਟ ਕਰਦੇ ਹਨ। ਇਸ ਫਰਜ਼ੀ ਅਤੇ ਫੋਟੋਸ਼ਾਪ ਵਾਲੇ ਟਵੀਟ ਨੂੰ ਫੈਲਾਉਣ ਵਾਲਿਆਂ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰਾਂਗੀ।”
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਅਤੇ ਸੁਪ੍ਰਿਯਾ ਨੇ ਆਪ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
Result: Morphed
Our Sources
Physical Verification Quote Over Chat With Congress Leader Supriya Shrinate
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ