ਤੱਥ ਜਾਂਚ: ਰਾਹੁਲ ਗਾਂਧੀ ਨੇ ਨਹੀਂ ਕਹੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੀਮਾ 'ਤੇ ਤੈਨਾਤ ਕਰਨ ਦੀ ਗੱਲ
Published : Feb 28, 2021, 4:20 pm IST
Updated : Feb 28, 2021, 4:30 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਰਾਹੁਲ ਗਾਂਧੀ ਦੇ ਅਸਲ ਵੀਡੀਓ ਵਿਚੋਂ ਛੋਟਾ ਹਿੱਸਾ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ

ਰੋਜ਼ਾਨਾ ਸਪੋਕਸਮੈਨ( ਮੋਹਾਲੀ ਟੀਮ) – ਸਾਬਕਾ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 24 ਜਨਵਰੀ ਨੂੰ ਤਾਮਿਲਨਾਡੂ ਦਾ ਦੌਰਾ ਕੀਤਾ ਸੀ ਅਤੇ ਇਸ ਦੌਰਾਨ ਉਹਨਾਂ ਨੇ ਤਾਮਿਲਨਾਡੂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤ-ਚੀਨ ਵਿਵਾਦ ਬਾਰੇ ਗੱਲ ਕੀਤੀ ਸੀ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਵੀਡ਼ੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਸਰਕਾਰ ਨੂੰ ਚੀਨ ਦੀ ਸੀਮਾ 'ਤੇ ਜਵਾਨਾਂ ਦੀ ਬਜਾਏ ਕਿਸਾਨਾਂ, ਮਜ਼ਦੂਰਾਂ ਨੂੰ ਤੈਨਾਤ ਕਰਨ ਦਾ ਸੁਝਾਅ ਦਿੱਤਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਰਾਹੁਲ ਗਾਂਧੀ ਦੇ ਅਸਲ ਵੀਡੀਓ ਵਿਚੋਂ ਛੋਟਾ ਹਿੱਸਾ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਵੀਡੀਓ 
ਟਵਿੱਟਰ ਯੂਜ਼ਰ Horsestable13 ਨੇ 25 ਫਰਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''Since, Rahul Gandhi thinks that the Indian Army can be replaced by Farmers & labourers, then we request  Amit Shah ji to please remove the VIP security provided to Rahul Gandhi and replace it by Indian Farmers and Labourers.''

ਪੰਜਾਬੀ ਅਨੁਵਾਦ (ਰਾਹੁਲ ਗਾਂਧੀ ਸੋਚਦੇ ਹਨ ਕਿ ਭਾਰਤੀ ਫੌਜ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਜਗ੍ਹਾ ਬਦਲਿਆ ਜਾ ਸਕਦਾ ਹੈ, ਫਿਰ ਅਸੀਂ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਰਾਹੁਲ ਗਾਂਧੀ ਨੂੰ ਦਿੱਤੀ ਗਈ ਵੀਆਈਪੀ ਸੁਰੱਖਿਆ ਨੂੰ ਹਟਾ ਦਿੱਤੀ ਜਾਵੇ ਅਤੇ ਉਹਨਾਂ ਦੀ ਜਗ੍ਹਾ ਭਾਰਤੀ ਕਿਸਾਨ ਅਤੇ ਮਜ਼ਦੂਰਾਂ ਨੂੰ ਦੇ ਦਿੱਤੀ ਜਾਵੇ।)

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਸੁਣਿਆ। ਵੀਡੀਓ ਵਿਚ ਰਾਹੁਲ ਗਾਂਧੀ ਕਹਿ ਰਹੇ ਹਨ, "You (the government) are using the Indian army, navy and air force to protect India from China. If you use India's labourers, farmers and workers, you will not need the army, air force and navy to be standing over there. China will not have the guts to come inside," the former Congress president added.''

ਪੰਜਾਬੀ ਅਨੁਵਾਦ (ਜੇ ਤੁਸੀਂ ਚੀਨ ਤੋਂ ਸੁਰੱਖਿਆ ਦੇ ਲਈ ਭਾਰਤੀ ਫੌਜ, ਜਲ ਸੈਨਾ, ਹਵਾਈ ਫੌਜ ਦਾ ਇਸਤੇਮਾਲ ਕਰ ਰਹੇ ਹੋ। ਜੇ ਤੁਸੀਂ ਭਾਰਤੀ ਕਿਸਾਨ, ਮਜ਼ਦੂਰ, ਕਰਮਚਾਰੀਆਂ ਦਾ ਇਸਤੇਮਾਲ ਕਰੋ ਤਾਂ ਤੁਹਾਨੂੰ ਭਾਰਤੀ ਫੌਜ, ਜਲ ਸੈਨਾ, ਹਵਾਈ ਫੌਜ ਨੂੰ ਚੀਨ ਦੇ ਬਾਰਡਰਾਂ 'ਤੇ ਖੜ੍ਹਾ ਕਰਨ ਦੀ ਜਰੂਰਤ ਹੀ ਨਹੀਂ ਪਵੇਗੀ। ਚੀਨ ਦੀ ਭਾਰਤ ਅੰਦਰ ਆਉਣ ਦੀ ਹਿੰਮਤ ਹੀ ਨਹੀਂ ਹੋਵੇਗੀ।)  

ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਲੈ ਕੁੱਝ ਕੀਵਰਡ ਸਰਚ ਕੀਤੇ ਜਿਸ ਦੌਰਾਨ ਸਾਨੂੰ hindustantimes ਦੀ ਰਿਪੋਰਟ ਮਿਲੀ। ਇਹ ਰਿਪੋਰਟ 24 ਜਨਵਰੀ 2021 ਨੂੰ ਅਪਲੋਡ ਕੀਤੀ ਗਈ ਸੀ। ਇਹ ਰਿਪੋਰਟ ਰਹੁਲ ਗਾਂਧੀ ਦੀ 24 ਜਨਵਰੀ ਨੂੰ ਕੀਤੀ ਤਾਮਿਲਨਾਡੂ ਯਾਤਰਾ ਨਾਲ ਸਬੰਧਿਤ ਸੀ। ਰਿਪੋਰਟ ਵਿਚ ਤਸਵੀਰ ਵੀ ਉਸ ਪਹਿਰਾਵੇ ਦੀ ਹੀ ਇਸਤੇਮਾਲ ਕੀਤੀ ਗਈ ਸੀ ਜੋ ਪਹਿਰਾਵਾ ਰਾਹੁਲ ਗਾਂਧੀ ਦੀ ਵਾਇਰਲ ਵੀਡੀਓ ਵਿਚ ਸੀ।

Photo

ਰਿਪੋਰਟ ਅਨੁਸਾਰ ਭਾਰਤ ਦੀ ਅਸਲ ਤਾਕਤ ਹੀ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਹੈ ਜੇ ਉਹਨਾਂ ਨੂੰ ਮਜ਼ਬੂਤ ਕਰ ਦਿੱਤਾ ਜਾਵੇ ਤਾਂ ਦੇਸ਼ ਦੇ ਬਾਰਡਰਾਂ 'ਤੇ ਜਵਾਨਾਂ ਨੂੰ ਤੈਨਾਤ ਕਰ ਦੀ ਜ਼ਰੂਰਤ ਹੀ ਨਹੀਂ ਪਵੇਗੀ। ਇਸ ਦੇ ਨਾਲ ਹੀ ਸਾਨੂੰ ਰਿਪੋਰਟ ਵਿਚ ਉਹ ਸ਼ਬਦ ਵੀ ਲਿਖੇ ਮਿਲੇ ਜੋ ਰਾਹੁਲ ਗਾਂਧੀ ਵਾਇਰਲ ਵੀਡੀਓ ਵਿਚ ਕਹਿ ਰਹੇ ਹਨ। 
ਪੂਰੀ ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

ਸਰਚ ਦੌਰਾਨ ਸਾਨੂੰ ਨਿਊਜ਼ ਏਜੰਸੀ ਏਐੱਨਆਈ ਦਾ ਇਕ ਟਵੀਟ ਵੀ ਮਿਲਿਆ। ਇਹ ਟਵੀਟ ਵੀ 24 ਜਨਵਰੀ ਨੂੰ ਕੀਤਾ ਗਿਆ ਸੀ ਅਤੇ ਟਵੀਟ ਵਿਚ ਰਾਹੁਲ ਗਾਂਧੀ ਦੀ ਵੀਡੀਓ ਸ਼ੇਅਰ ਕੀਤੀ ਗਈ ਸੀ। ਕੈਪਸ਼ਨ ਲਿਖਿਆ ਗਿਆ ਸੀ, ''...If India's labourers, farmers & weavers were strong, protected & given opportunities, China would never dare to come inside India...: Rahul Gandhi, Congress in Erode, Tamil Nadu''

(ਜੇ ਭਾਰਤ ਦੇ ਮਜ਼ਦੂਰ, ਕਿਸਾਨਾਂ ਨੂੰ ਮਜ਼ਬੂਤ, ਸੁਰੱਖਿਅਤ ਹੋਣ ਦੇ ਮੌਕੇ ਦਿੱਤੇ ਜਾਂਦੇ ਤਾਂ ਚੀਨ ਕਦੇ ਵੀ ਭਾਰਤ ਦੇ ਅੰਦਰ ਆਉਣ ਦੀ ਹਿੰਮਤ ਨਹੀਂ ਕਰਦਾ । 
ਅਪਲੋਡ ਕੀਤੀ ਇਸ ਵੀਡੀਓ ਵਿਚ ਰਾਹੁਲ ਗਾਂਧੀ ਅੰਗਰੇਜ਼ੀ ਭਾਸ਼ਾ ਵਿਚ ਤਾਮਿਲਨਾਡੂ ਦੇ ਲੋਕਾਂ ਨੂੰ ਭਾਰਤ ਅਤੇ ਚੀਨ ਬਾਰੇ ਦੱਸ ਰਹੇ ਹਨ ਅਤੇ ਇਸ ਦੇ ਨਾਲ ਹੀ ਤਮਿਲ ਅਨੁਵਾਦਕ ਉਹਨਾਂ ਦਾ ਅਨੁਵਾਦ ਕਰ ਰਹੇ ਹਨ। 

ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

ਇਸ ਵੀਡੀਓ ਨੂੰ ਰਾਹੁਲ ਗਾਂਧੀ ਦੇ ਅਧਿਕਾਰਕ ਯੂਟਿਊਬ ਪੇਜ਼ 'ਤੇ ਵੀ ਅਪਲੋਡ ਕੀਤਾ ਗਿਆ ਹੈ। ਇਹ ਪੂਰਾ ਵੀਡੀਓ 1 ਘੰਟਾ 1 ਮਿੰਟ 40 ਸੈਕਿੰਡ ਦਾ ਹੈ। ਇਹ ਵੀਡੀਓ ਤਾਮਿਲਨਾਡੂ ਦੇ ਈਰੋਡ ਵਿਖੇ ਬੁਣਕਰ ਭਾਈਚਾਰੇ ਨਾਲ ਗੱਲਬਾਤ ਦੌਰਾਨ ਦਾ ਹੈ। ਵੀਡੀਓ ਵਿਚ ਰਾਹੁਲ ਗਾਂਧੀ 14 ਸੈਕਿੰਡ ਤੋਂ ਬਾਅਦ ਭਾਰਤ ਦੀ ਕਮਜ਼ੋਰ ਅਰਥਵਿਵਸਥਾ ਦੇ ਬਾਰੇ ਵਿਚ ਗੱਲਬਾਤ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਚੀਨ 'ਤੇ ਤੰਜ ਕੱਸਦੇ ਹੋਏ ਕਹਿ ਰਹੇ ਹਨ ਕਿ ਜੇ ''ਭਾਰਤ ਦੇ ਮਜ਼ਦੂਰ, ਕਿਸਾਨਾਂ ਨੂੰ ਮਜ਼ਬੂਤ, ਸੁਰੱਖਿਅਤ ਹੋਣ ਦੇ ਮੌਕੇ ਦਿੱਤੇ ਜਾਂਦੇ ਤਾਂ ਚੀਨ ਕਦੇ ਵੀ ਭਾਰਤ ਦੇ ਅੰਦਰ ਆਉਣ ਦੀ ਹਿੰਮਤ ਨਹੀਂ ਕਰਦਾ'' 
ਰਾਹੁਲ ਗਾਂਧੀ ਦੀ ਇਸ ਗੱਲਬਾਤ ਨੂੰ 15.11 ਸੈਕਿੰਡ ਤੋਂ ਲੈ ਕੇ 15.20 ਤੱਕ ਸੁਣਿਆ ਜਾ ਸਕਦਾ ਹੈ। 
ਇਸ ਤੋਂ ਬਾਅਦ 17. 12 ਸੈਕਿੰਡ ਤੋਂ ਲੈ ਕੇ 17.37 ਤੱਕ ਦੀ ਵੀਡੀਓ ਵਿਚ ਰਾਹੁਲ ਉਹ ਗੱਲ ਕਹਿ ਰਹੇ ਹਨ ਜੋ ਵਾਇਰਲ ਵੀਡੀਓ ਵਿਚ ਮੌਜੂਦ ਹੈ ਅਤੇ ਇਸੇ ਹਿੱਸੇ ਨੂੰ ਅਸਲ ਵੀਡੀਓ ਵਿਚੋਂ ਲੈ ਕੇ ਸੋਸ਼ਲ ਮੀਡੀਆ 'ਤੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।  

ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਲੈ ਬੁੰਦੇਲਖੰਡ ਸਟੇਟ ਕੋਆਰਡੀਨੇਟਰ ਰਨੀਸ਼ ਜੈਨ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਵਾਇਰਲ ਵੀਡੀਓ ਨੂੰ ਐਡਿਟਡ ਦੱਸਿਆ ਹੈ। ਉਹਨਾਂ ਦੱਸਿਆ ਕਿ ਇਙ ਵੀਡੀਓ ਰਾਹੁਲ ਗਾਂਧੀ ਦੀ ਤਾਮਿਲਨਾਡੂ ਯਾਤਰਾ ਦਾ ਹੈ, ਜਿਸ ਵਿਚ ਉਹ ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤੀ ਬਾਰੇ ਵੀ ਗੱਲ ਕਰ ਰਹੇ ਹਨ ਤਾਕਿ ਚੀਨ ਭਾਰਤ ਅੰਦਰ ਆਉਣ ਦੀ ਹਿੰਮਤ ਨਾ ਕਰ ਸਕੇ।  

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਰਾਹੁਲ ਗਾਂਧੀ ਦੀ ਅਸਲ ਵੀਡੀਓ ਵਿਚੋਂ ਕੁੱਝ ਹਿੱਸਾ ਕੱਟ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਵੀਡੀਓ ਰਾਹੁਲ ਗਾਂਧੀ ਦੀ ਤਾਮਿਲਨਾਡੂ ਯਾਤਰਾ ਦਾ ਹੈ ਜਦੋਂ ਉਹਨਾਂ ਨੇ ਤਾਮਿਲਨਾਡੂ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਸੀ। ਆਪਣੇ ਸੰਬੋਧਨ ਵਿਚ ਰਾਹੁਲ ਗਾਂਧੀ ਨੇ ਭਾਰਤ ਦੇ ਕਿਸਾਨਾਂ, ਮਜ਼ਦੂਰਾਂ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ ਤਾਂ ਜੋ ਅਜਿਹਾ ਕਰਨ ਨਾਲ ਚੀਨ ਭਾਰਤ ਅੰਦਰ ਆਉਣ ਦੀ ਹਿੰਮਤ ਨਾ ਕਰ ਸਕੇ।  

Claim: ਰਾਹੁਲ ਗਾਂਧੀ ਨੇ ਸਰਕਾਰ ਨੂੰ ਚੀਨ ਦੀ ਸੀਮਾ 'ਤੇ ਜਵਾਨਾਂ ਦੀ ਬਜਾਏ ਕਿਸਾਨਾਂ, ਮਜ਼ਦੂਰਾਂ ਨੂੰ ਤੈਨਾਤ ਕਰਨ ਦਾ ਸੁਝਾਅ ਦਿੱਤਾ ਹੈ। 
Claimed By: ਟਵਿੱਟਰ ਯੂਜ਼ਰ Horsestable13
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement