Fact Check: ਇਹ ਵੀਡੀਓ ਪਾਕਿਸਤਾਨ ਵੱਲੋਂ ਭਾਰਤ ਨੂੰ ਆਕਸੀਜਨ ਸਹਾਇਤਾ ਦੇਣ ਦਾ ਨਹੀਂ ਹੈ
Published : Apr 28, 2021, 2:01 pm IST
Updated : Apr 28, 2021, 2:10 pm IST
SHARE ARTICLE
This video is not about Pakistan providing oxygen to India
This video is not about Pakistan providing oxygen to India

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ (ਫੈਕਟ ਚੈੱਕ ਡੈਸਕ): ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਆਏ ਦਿਨ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ ਵਧ ਰਿਹਾ ਹੈ। ਇਸ ਦੌਰਾਨ ਕਈ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਵਿਚੋਂ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਵੀ ਸ਼ਾਮਲ ਹੈ। ਇਸ ਮਾਮਲੇ ਨਾਲ ਜੋੜਦਿਆਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਬਾਰਡਰ 'ਤੇ 2 ਐਂਬੂਲੈਂਸਾਂ ਨੂੰ ਖੜਾ ਵੇਖਿਆ ਜਾ ਸਕਦਾ ਹੈ। ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦੇ ਭਾਰਤ ਨੂੰ ਆਕਸੀਜਨ ਸਹਾਇਤਾ ਦੇਣ ਦਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ 2018 ਦਾ ਹੈ ਅਤੇ ਵੀਡੀਓ ਵਿਚ ਐਂਬੂਲੈਂਸ ਜ਼ਰੀਏ ਆਕਸੀਜਨ ਸਹਾਇਤਾ ਨਹੀਂ ਬਲਕਿ ਮ੍ਰਿਤਰ ਦੇਹ ਸੌਂਪੀ ਜਾ ਰਹੀ ਸੀ।

ਵਾਇਰਲ ਵੀਡੀਓ

ਫੇਸਬੁੱਕ ਪੇਜ Agg Bani ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਸਾਡੇ ਲੀ ਪਾਕਿਸਤਾਨ ਹਮੇਸ਼ਾ ਜਿੰਦਾਬਾਦ ਸੀ ਤੇ ਰਹਿਣਾ ❤❤ ਸ਼ੇਅਰ ਵਾਲੀ ਕੋਈ ਕਸਰ ਰਹਿ ਨਾ ਜਾਵੇ"

ਵੀਡੀਓ ’ਤੇ ਲਿਖਿਆ ਹੈ,"ਪਾਕਿਸਤਾਨ ਭਾਰਤ ਨੂੰ ਆਕਸੀਜਨ ਦੇ ਰਿਹਾ"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ

Viral PostViral Post

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸਬੰਧਿਤ ਕੀਵਰਡ ਨਾਲ ਵੀਡੀਓ ਸਬੰਧੀ ਖ਼ਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਹ ਅਸਲੀ ਵੀਡੀਓ Youtube 'ਤੇ ਸਾਲ 2018 ਦਾ ਅਪਲੋਡ ਮਿਲਿਆ। Youtube ਅਕਾਊਂਟ hammad ali ਨੇ ਇਸ ਵੀਡੀਓ ਨੂੰ 30 ਦਸੰਬਰ 2018 ਨੂੰ ਅਪਲੋਡ ਕਰਦਿਆਂ ਲਿਖਿਆ, "Ambulance Exchanges Body at Wagah Border Pakistan"

ਵੀਡੀਓ ਨੂੰ ਅਪਲੋਡ ਕਰਦਿਆਂ ਹੇਠਾਂ ਡਿਸਕ੍ਰਿਪਸ਼ਨ 'ਚ ਲਿਖਿਆ ਹੋਇਆ ਸੀ, "This video is recorded on 27/12/2018."

ਇਸ ਅਨੁਸਾਰ ਮਾਮਲਾ 27 ਦਸੰਬਰ 2018 ਦਾ ਹੈ ਅਤੇ ਐਂਬੂਲੈਂਸ ਰਾਹੀਂ ਵਾਹਗਾ ਬਾਰਡਰ 'ਤੇ ਦੇਹ ਸੋਂਪੀ ਜਾ ਰਹੀ ਸੀ। ਰੋਜ਼ਾਨਾ ਸਪੋਕਸਮੈਨ ਵੀਡੀਓ ਦੀ ਥਾਂ ਅਤੇ ਸਮੇਂ ਨੂੰ ਲੈ ਕੇ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ 2018 ਤੋਂ ਇੰਟਰਨੈੱਟ ਦੀ ਦੁਨੀਆ 'ਤੇ ਮੌਜੂਦ ਹੈ ਅਤੇ ਇਸ ਦਾ ਹਾਲੀਆ ਕੋਰੋਨਾ ਵਾਇਰਸ ਦੇ ਦੌਰ ਨਾਲ ਕੋਈ ਸਬੰਧ ਨਹੀਂ ਹੈ।

ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਦੀ ਮਦਦ ਲਈ ਹੱਥ ਵਧਾਇਆ ਗਿਆ ਸੀ। ਇਸ ਸਬੰਧੀ ਖ਼ਬਰਾਂ ਹੇਠਾਂ ਕਲਿੱਕ ਕਰਕੇ ਪੜ੍ਹੀਆਂ ਜਾ ਸਕਦੀਆਂ ਹਨ।

https://www.newindianexpress.com/world/2021/apr/25/pakistan-offers-essential-supplies-to-help-india-amidst-covid-19-crisis-2294646.html

https://thewire.in/health/pakistan-offers-ventilators-medical-equipment-to-india-during-covid-19-crisis

photo

"ਇਸ ਮਹਾਂਮਾਰੀ ਦੇ ਦੌਰ ਵਿਚ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ 2018 ਦਾ ਹੈ ਅਤੇ ਵੀਡੀਓ ਵਿਚ ਐਂਬੂਲੈਂਸ ਜ਼ਰੀਏ ਆਕਸੀਜਨ ਸਹਾਇਤਾ ਨਹੀਂ ਬਲਕਿ ਮ੍ਰਿਤਕ ਦੇਹ ਸੋਂਪੀ ਜਾ ਰਹੀ ਸੀ।

Claim: ਪਾਕਿਸਤਾਨ ਨੇ ਭਾਰਤ ਲਈ ਭੇਜੀ ਆਕਸੀਜਨ

Claim By: ਫੇਸਬੁੱਕ ਪੇਜ Agg Bani

Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement