ਕਤਲ ਮਾਮਲੇ 'ਚ Hisar Police ਨੇ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Published : Nov 8, 2025, 1:01 pm IST
Updated : Nov 8, 2025, 1:01 pm IST
SHARE ARTICLE
Hisar Police Arrest Five Accused in Murder Case Latest News in Punjabi 
Hisar Police Arrest Five Accused in Murder Case Latest News in Punjabi 

ਐਸ.ਆਈ. ਰਮੇਸ਼ ਕੁਮਾਰ ਦੀ ਹੋਈ ਸੀ ਮੌਤ 

Hisar Police Arrest Five Accused in Murder Case Latest News in Punjabi ਹਿਸਾਰ ਪੁਲਿਸ ਨੇ ਹਿਸਾਰ ਇਲਾਕੇ ਦੇ ਢਾਣੀ ਸ਼ਿਆਮਲਾਲ ਵਿਚ 6 ਨਵੰਬਰ ਦੀ ਦੇਰ ਰਾਤ ਵਾਪਰੀ ਕਤਲ ਦੀ ਘਟਨਾ ਵਿਚ ਤੁਰਤ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਐਸ.ਪੀ. ਸ਼ਸ਼ਾਂਕ ਕੁਮਾਰ ਸਾਵਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 6 ਨਵੰਬਰ, 2025 ਨੂੰ, ਲਗਭਗ 10:30 ਵਜੇ, ਢਾਣੀ ਸ਼ਿਆਮਲਾਲ ਇਲਾਕੇ ਵਿਚ ਕੁੱਝ ਸ਼ਰਾਬੀ ਵਿਅਕਤੀ ਗਲੀ ਵਿਚ ਖੜ੍ਹੇ ਹੋ ਕੇ ਗਾਲ੍ਹਾਂ ਕੱਢ ਰਹੇ ਸਨ। ਘਰ ਵਿਚ ਮੌਜੂਦ ਐਸ.ਆਈ. ਰਮੇਸ਼ ਕੁਮਾਰ ਦੁਆਰਾ ਰੋਕੇ ਜਾਣ ਤੋਂ ਬਾਅਦ ਉਹ ਚਲੇ ਗਏ। ਉਹ ਲਗਭਗ 20-30 ਮਿੰਟ ਬਾਅਦ ਕਈ ਹੋਰ ਵਿਅਕਤੀਆਂ ਨਾਲ ਵਾਪਸ ਆਏ ਅਤੇ ਐਸ.ਆਈ. ਰਮੇਸ਼ ਕੁਮਾਰ ਅਤੇ ਉਸ ਦੇ ਭਤੀਜੇ ਅਮਿਤ ਕੁਮਾਰ 'ਤੇ ਹਮਲਾ ਕਰ ਦਿਤਾ। ਹਮਲੇ ਦੌਰਾਨ, ਦੋਸ਼ੀਆਂ ਨੇ ਐਸ.ਆਈ. ਰਮੇਸ਼ ਕੁਮਾਰ ਪੁੱਤਰ ਲਕਸ਼ਮੀ ਚੰਦ 'ਤੇ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ। ਗੰਭੀਰ ਜ਼ਖ਼ਮੀ ਰਮੇਸ਼ ਕੁਮਾਰ ਨੂੰ ਉਸ ਦੇ ਪਰਵਾਰ ਨੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ, ਜਦਕਿ ਅਮਿਤ ਕੁਮਾਰ ਨੂੰ ਮਾਮੂਲੀ ਸੱਟਾਂ ਲੱਗੀਆਂ।

ਘਟਨਾ ਦੀ ਜਾਣਕਾਰੀ ਮਿਲਣ 'ਤੇ, ਏ.ਡੀ.ਜੀ.ਪੀ. ਹਿਸਾਰ ਰੇਂਜ, ਕੇ.ਕੇ. ਰਾਓ ਅਤੇ ਐਸ.ਪੀ., ਹਿਸਾਰ, ਸ਼ਸ਼ਾਂਕ ਕੁਮਾਰ ਸਾਵਨ, ਪੁਲਿਸ ਬਲਾਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ।

ਮ੍ਰਿਤਕ ਦੇ ਭਤੀਜੇ ਅਮਿਤ ਕੁਮਾਰ, ਜੋ ਕਿ ਮੌਕੇ 'ਤੇ ਮੌਜੂਦ ਸੀ ਅਤੇ ਇਕ ਚਸ਼ਮਦੀਦ ਗਵਾਹ ਹੈ, ਦੇ ਬਿਆਨ ਦੇ ਆਧਾਰ 'ਤੇ, 7.11.2025 ਨੂੰ ਐਚਟੀਐਮ ਪੁਲਿਸ ਸਟੇਸ਼ਨ, ਹਿਸਾਰ ਵਿਚ 10 ਨਾਮਜ਼ਦ ਵਿਅਕਤੀਆਂ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 103(1), 115, 191(2), 191(3), 333, 351(3), ਅਤੇ 61 ਦੇ ਤਹਿਤ ਇਕ ਮਾਮਲਾ ਨੰਬਰ 729 ਦਰਜ ਕੀਤਾ ਗਿਆ ਸੀ। ਪੰਜ ਮ਼ਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਪਰਾਧ ਵਿਚ ਵਰਤੀ ਗਈ ਗੱਡੀ ਅਤੇ ਦੋ ਸਕੂਟਰ ਬਰਾਮਦ ਕਰ ਲਏ ਗਏ ਹਨ।

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਮਹਿੰਦਰ ਉਰਫ਼ ਗੱਬਰ, ਰਾਮ ਸਿੰਘ ਦਾ ਪੁੱਤਰ, ਵਾਸੀ ਢਾਣੀ ਸ਼ਿਆਮਲਾਲ, ਜ਼ਿਲ੍ਹਾ ਹਿਸਾਰ (54 ਸਾਲ), ਸੁਭਾਸ਼ ਉਰਫ਼ ਸਾਹਿਲ ਉਰਫ ਬੁੱਢਾ, ਪੁੱਤਰ ਮਹਿੰਦਰ ਸਿੰਘ ਉਰਫ ਗੱਬਰ, ਵਾਸੀ ਗਲੀ ਨੰਬਰ 1, ਢਾਣੀ ਸ਼ਿਆਮਲਾਲ, ਜ਼ਿਲ੍ਹਾ ਹਿਸਾਰ (20 ਸਾਲ), ਪ੍ਰਵੀਨ ਉਰਫ਼ ਲਾਲਾ, ਪੁੱਤਰ ਬਨਵਾਰੀਲਾਲ, ਵਾਸੀ ਵਿਨੋਦ ਨਗਰ, ਗਲੀ ਨੰਬਰ 5, ਮਿਲਗੇਟ, ਹਿਸਾਰ (33 ਸਾਲ), ਜਤਿਨ, ਪੁੱਤਰ ਸੁਭਾਸ਼, ਵਾਸੀ ਮਕਾਨ ਨੰਬਰ 181, ਤਿਲਕ ਨਗਰ, ਨੇੜੇ ਬਾਬਾ ਬਾਲਕ ਨਾਥ ਮੰਦਰ, ਹਿਸਾਰ (33 ਸਾਲ), ਨਰਿੰਦਰ, ਪੁੱਤਰ ਰਮੇਸ਼, ਵਾਸੀ ਮੁਲਤਾਨੀ ਚੌਕ, ਹਿਸਾਰ (28 ਸਾਲ ਵਜੋਂ ਹੋਈ ਹੈ।

ਐਸ.ਪੀ. ਸ਼ਸ਼ਾਂਕ ਕੁਮਾਰ ਸਾਵਨ ਨੇ ਦਸਿਆ ਕਿ ਮ੍ਰਿਤਕ ਦੇ ਪੋਸਟਮਾਰਟਮ ਦੀ ਜਾਂਚ ਅਜੇ ਬਾਕੀ ਹੈ। ਹਾਲਾਂਕਿ, ਮੁੱਢਲੀ ਜਾਂਚ ਵਿੱਚ ਸਿਰ ਵਿਚ ਇਕ ਵੱਡੀ ਸੱਟ ਦਾ ਖ਼ੁਲਾਸਾ ਹੋਇਆ ਹੈ, ਜੋ ਕਿ ਮੌਤ ਦਾ ਕਾਰਨ ਹੋ ਸਕਦਾ ਹੈ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਨੇ ਪੰਜ ਮ਼ਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਹਿਰਾਸਤ ਦੌਰਾਨ, ਮ਼ਲਜ਼ਮ ਮਹਿੰਦਰ ਉਰਫ਼ ਗੱਬਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਇਕ ਸੱਟ ਲੱਗੀ ਅਤੇ ਇਕ ਬਾਂਹ ਟੁੱਟ ਗਈ। ਮ਼ਲਜ਼ਮ ਨਰਿੰਦਰ ਅਤੇ ਸੁਭਾਸ਼ ਦੀਆਂ ਲੱਤਾਂ ਟੁੱਟ ਗਈਆਂ।

ਮ਼ਲਜ਼ਮ ਅਤੇ ਪੀੜਤ ਪਰਵਾਰ ਦੂਰ ਦੇ ਰਿਸ਼ਤੇਦਾਰ ਹਨ ਅਤੇ ਨੇੜੇ ਹੀ ਰਹਿੰਦੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਵਿਸ਼ੇਸ਼ ਟੀਮਾਂ ਬਣਾਈਆਂ ਹਨ ਅਤੇ ਦੂਜੇ ਮ਼ਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਐਸ.ਪੀ. ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਅਤੇ ਅਜਿਹੀਆਂ ਘਟਨਾਵਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸ.ਪੀ ਨੇ ਕਿਹਾ ਕਿ ਮ੍ਰਿਤਕ ਰਮੇਸ਼ ਦੇ ਪਰਵਾਰ ਵਿਚ ਉਸਦੀ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਸ਼ਾਮਲ ਹਨ। ਦੁੱਖ ਦੀ ਇਸ ਘੜੀ ਵਿਚ ਪੁਲਿਸ ਵਿਭਾਗ ਮ੍ਰਿਤਕ ਸਬ-ਇੰਸਪੈਕਟਰ ਰਮੇਸ਼ ਦੇ ਪਰਵਾਰ ਨਾਲ ਖੜ੍ਹਾ ਹੈ। ਵਿਭਾਗ ਪਰਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।

(For more news apart from Hisar Police Arrest Five Accused in Murder Case Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement