ਦਸਮ ਪਾਤਸ਼ਾਹ ਦੇ ਪੰਜ ਪਿਆਰਿਆਂ ਨੂੰ ਲੈ ਕੇ PM ਮੋਦੀ ਨੇ ਨਹੀਂ ਕੀਤਾ ਵਾਇਰਲ ਦਾਅਵਾ, Fact Check ਰਿਪੋਰਟ
Published : May 28, 2024, 6:35 pm IST
Updated : May 28, 2024, 6:38 pm IST
SHARE ARTICLE
Fact Check Fake Claim Viral Regarding PM Modi Statement Over Guru Gobind Singhs First Five Pure Sikhs
Fact Check Fake Claim Viral Regarding PM Modi Statement Over Guru Gobind Singhs First Five Pure Sikhs

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।

Claim

ਪੰਜਾਬ ਲੋਕ ਸਭਾ ਚੌਣਾਂ 2024 ਦੀ ਸਰਗਰਮੀਆਂ ਵਿਚਕਾਰ ਪਿਛਲੇ ਦਿਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਪਟਿਆਲਾ, ਜਲੰਧਰ ਤੇ ਗੁਰਦਾਸਪੁਰ ਵਿਚ ਲੋਕਾਂ ਨਾਲ ਮੁਖਾਤਿਬ ਹੋਏ। ਹੁਣ ਇਸੇ ਦੌਰੇ ਦਾ ਇੱਕ ਵੀਡੀਓ ਕਲਿਪ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਟਿਆਲਾ ਵਿਚ ਬਿਆਨ ਦਿੰਦਿਆਂ ਕਿਹਾ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿਚੋਂ ਇੱਕ ਪਿਆਰਾ ਉਨ੍ਹਾਂ ਦਾ ਚਾਚਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ PM ਮੋਦੀ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਫੇਸਬੁੱਕ ਪੇਜ "News Sixer24 Punjab" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਪਟਿਆਲਾ ਵਿੱਚ PM ਮੋਦੀ ਦਾ ਦਾਅਵਾ "ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚੋਂ ਇੱਕ ਮੇਰੇ ਚਾਚਾ ਸਨ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। PM ਮੋਦੀ ਨੇ ਦਸਮ ਪਾਤਸ਼ਾਹ ਦੇ ਪੰਜ ਪਿਆਰਿਆਂ ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਸੀ ਕਿ ਗੁਰੂ ਦੇ ਪਿਆਰਿਆਂ ਵਿਚੋਂ ਇੱਕ ਪਿਆਰਾ ਉਨ੍ਹਾਂ ਦੇ ਗੁਜਰਾਤ ਦੇ ਦਵਾਰਕਾ ਦਾ ਸੀ ਨਾ ਕਿ ਉਨ੍ਹਾਂ ਦਾ ਕੋਈ ਚਾਚਾ। ਹੁਣ ਫਰਜ਼ੀ ਦਾਅਵਾ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ PM ਮੋਦੀ ਦੀ ਪਟਿਆਲਾ ਵਿਖੇ ਦਿੱਤੀ ਗਈ ਸਪੀਚ ਨੂੰ ਪੂਰਾ ਸੁਣਿਆ।

"ਵਾਇਰਲ ਦਾਅਵਾ ਫਰਜ਼ੀ ਹੈ"

ਪ੍ਰਧਾਨ ਮੰਤਰੀ ਨਰੇਂਦਰ ਮੋਦੀ 23 ਮਈ 2024 ਨੂੰ ਪੰਜਾਬ ਵਿਖੇ ਭਾਜਪਾ ਦਾ ਚੋਣ ਪ੍ਰਚਾਰ ਕਰਨ ਪਰਤੇ ਸਨ ਅਤੇ ਉਨ੍ਹਾਂ ਨੇ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਪਟਿਆਲਾ ਤੋਂ ਪ੍ਰਨੀਤ ਕੌਰ ਦੇ ਹੱਕ ਵਿਚ ਕੀਤੀ ਸੀ। ਦੱਸ ਦਈਏ ਅਸੀਂ PM ਦੀ ਪਟਿਆਲਾ ਵਿਖੇ ਦਿੱਤੀ ਸਪੀਚ ਨੂੰ ਪੂਰਾ ਸੁਣਿਆ। 

ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਨੇ ਇਸ ਪੂਰੀ ਸਪੀਚ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "ਪੰਜਾਬੀ ਚ ਸ਼ੁਰੂ ਕੀਤਾ PM ਮੋਦੀ ਨੇ ਭਾਸ਼ਣ, ਕਿਉੰ ਕਿਹਾ ਮੈਂ ਖੁਸ਼ਕਿਸਮਤ ਹਾਂ, ਦੇਖੋ ਪੰਜਾਬ ਦੇ ਮਸਲਿਆਂ ਤੇ ਕਿਸਾਨਾਂ ਬਾਰੇ ਕੀ ਬੋਲੇ"

ਵਾਇਰਲ ਹੋ ਰਹੇ ਭਾਗ ਨੂੰ ਇਥੇ 18 ਮਿੰਟ 10 ਸੈਕੰਡ ਤੋਂ ਬਾਅਦ ਸੁਣਿਆ ਜਾ ਸਕਦਾ ਹੈ। PM ਕਹਿੰਦੇ ਹਨ ਕਿ "ਮੇਰਾ ਤਾਂ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ... ਗੁਰੂ ਗੋਬਿੰਦ ਸਿੰਘ ਜੀ ਦੇ ਜੋ ਪਹਿਲੇ ਪੰਜ ਪਿਆਰਿਆਂ ਸਨ.. ਉਨ੍ਹਾਂ ਵਿਚ ਮੇਰੇ ਦਵਾਰਕਾ ਦਾ ਪੰਜ ਪਿਆਰਾ ਸੀ"

ਦੱਸ ਦਈਏ ਦਵਾਰਕਾ ਗੁਜਰਾਤ ਦਾ ਇੱਕ ਪੁਰਾਤਨ ਸ਼ਹਿਰ ਹੈ ਤੇ ਇਥੇ PM ਨੇ ਇਸੇ ਸ਼ਹਿਰ ਦਾ ਹਵਾਲਾ ਦਿੱਤਾ ਸੀ ਨਾ ਕਿ ਉਨ੍ਹਾਂ ਨੇ ਇਹ ਕਿਹਾ ਸੀ ਕਿ ਉਨ੍ਹਾਂ ਦਾ ਕੋਈ ਚਾਚਾ ਪੰਜ ਪਿਆਰਾ ਸੀ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। PM ਮੋਦੀ ਨੇ ਦਸਮ ਪਾਤਸ਼ਾਹ ਦੇ ਪੰਜ ਪਿਆਰਿਆਂ ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਸੀ ਕਿ ਗੁਰੂ ਦੇ ਪਿਆਰਿਆਂ ਵਿਚੋਂ ਇੱਕ ਪਿਆਰਾ ਉਨ੍ਹਾਂ ਦੇ ਗੁਜਰਾਤ ਦੇ ਦਵਾਰਕਾ ਦਾ ਸੀ ਨਾ ਕਿ ਉਨ੍ਹਾਂ ਦਾ ਕੋਈ ਚਾਚਾ। ਹੁਣ ਫਰਜ਼ੀ ਦਾਅਵਾ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Result- Fake

Our Sources

Meta Live News Video Of Rozana Spokesman Shared On 23 May 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement