Satire:ਚਾਹੁੰਦਾ ਹੈ ਪੰਜਾਬ ਕਿਸਦੀ ਸਰਕਾਰ? ਦਿਨੋਂ-ਦਿਨ ਡਿੱਗ ਰਹੇ IT Cell, ਤੰਜ਼ ਕਸਦਾ ਪੋਸਟ ਵਾਇਰਲ
Published : Jun 28, 2021, 3:42 pm IST
Updated : Jun 28, 2021, 3:43 pm IST
SHARE ARTICLE
Fact Check Satirical post viral to defame Punjab government
Fact Check Satirical post viral to defame Punjab government

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਐਡਿਟ ਕੀਤੀ ਗਈ ਹੈ। ਅਸਲ ਤਸਵੀਰ ਵਿਚ ਦੀਵਾਰ 'ਤੇ "ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ" ਲਿਖਿਆ ਹੋਇਆ ਸੀ।

RSFC (Team Mohali)- ਪੰਜਾਬ ਚੋਣਾਂ 2022 ਨੂੰ ਲੈ ਕੇ ਸਿਆਸੀ ਹਲਚਲ ਦਿਨੋਂ-ਦਿਨ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਰੋਜ਼ਾਨਾ ਚੋਣਾਂ ਨੂੰ ਲੈ ਕੇ ਸਿਆਸੀ ਦਲਾਂ ਵਿਚ ਤਬਦੀਲੀ ਆਦਿ ਨੂੰ ਲੈ ਕੇ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ। ਇਸੇ ਤਰ੍ਹਾਂ ਇੱਕ ਚਿਹਰਾ ਇਨ੍ਹਾਂ ਸਿਆਸੀ ਦਲਾਂ ਦੇ IT Cell ਵਿਭਾਗ ਦਾ ਵੀ ਹੈ ਜਿਹੜਾ ਵਿਰੋਧੀ ਪਾਰਟੀ ਦੇ ਅਕਸ ਖਰਾਬ ਕਰਨ ਲਈ ਡਿੱਗਦਾ ਹੀ ਰਹਿੰਦਾ ਹੈ।

ਹੁਣ ਇਸੇ ਤਰ੍ਹਾਂ ਇੱਕ ਪੋਸਟ ਅਕਾਲੀ ਦਲ ਸਮਰਥਕ ਫੇਸਬੁੱਕ ਪੇਜ We Support Sukhbir Singh Badal ਵੱਲੋਂ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਵਿਚ ਇੱਕ ਦੀਵਾਰ ਉੱਤੇ ਲਿਖਿਆ ਹੈ, "ਚਾਹੁੰਦਾ ਹੈ ਪੰਜਾਬ ਜਨਰੇਟਰ ਦੀ ਤਾਰ"। ਇਸ ਪੋਸਟ ਜ਼ਰੀਏ ਕੈਪਟਨ ਸਰਕਾਰ ਉੱਤੇ ਬਿਜਲੀ ਆਦਿ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਤੰਜ਼ ਕੱਸਿਆ ਜਾ ਰਿਹਾ ਹੈ।  

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਐਡਿਟ ਕੀਤੀ ਗਈ ਹੈ। ਅਸਲ ਤਸਵੀਰ ਵਿਚ ਦੀਵਾਰ 'ਤੇ "ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ" ਲਿਖਿਆ ਹੋਇਆ ਸੀ।

27 ਜੂਨ ਨੂੰ ਸ਼ੇਅਰ ਕੀਤਾ ਗਿਆ ਪੋਸਟ

ਫੇਸਬੁੱਕ ਪੇਜ We Support Sukhbir Singh Badal ਨੇ 27 ਜੂਨ 2021 ਨੂੰ ਇਹ ਗ੍ਰਾਫਿਕ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਸਰਕਾਰ ਦਾ ਕਿਸਾਨਾ ਨੂੰ ਤੋਹਫਾ ਲੰਬੇ ਲੰਬੇ ਬਿਜਲੀ ਦੇ ਕੱਟ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ 

ਵਾਇਰਲ ਤਸਵੀਰ ਐਡੀਟੇਡ ਹੈ

ਕੀਵਰਡ ਸਰਚ ਜ਼ਰੀਏ ਲੱਭਣ 'ਤੇ ਸਾਨੂੰ ਅਸਲ ਤਸਵੀਰ ਮਿਲੀ ਜਿਸ ਉੱਤੇ ਸਾਫ ਲਿਖਿਆ ਸੀ "ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ।" ਧਰਮਕੋਟ ਤੋਂ MLA Sukhjeet Singh Kaka Lohgarh ਨੇ ਜੁਲਾਈ 2016 ਵਿਚ ਅਸਲ ਤਸਵੀਰ ਸ਼ੇਅਰ ਕੀਤੀ ਸੀ। 12 ਜੁਲਾਈ 2016 ਨੂੰ ਅਸਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, "ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ"

ਮਤਲਬ ਸਾਫ ਸੀ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਤਸਵੀਰ ਐਡੀਟਡ ਹੈ। ਇਹ ਪੋਸਟ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ed

ਪਿਛਲੇ ਦਿਨਾਂ 'ਚ ਕਈ ਪੁਰਾਣੇ ਵਿਚ ਅਤੇ ਐਡੀਟਡ ਤਸਵੀਰਾਂ ਵਿਰੋਧੀ ਧਿਰਾਂ ਨੂੰ ਲੈ ਕੇ ਵਾਇਰਲ ਕੀਤੀ ਗਈਆਂ ਹਨ ਜਿਨ੍ਹਾਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਸੀ।

ਸੁਖਬੀਰ ਬਾਦਲ ਦੀ ਐਡੀਟਡ ਤਸਵੀਰ ਕੀਤੀ ਗਈ ਵਾਇਰਲ

bm

ਭਗਵੰਤ ਮਾਨ ਦੀ ਐਡੀਟਡ ਤਸਵੀਰ ਕੀਤੀ ਗਈ ਵਾਇਰਲ

bm

ਰਾਜਾ ਵੜਿੰਗ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਵਾਇਰਲ 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਐਡਿਟ ਕੀਤੀ ਗਈ ਹੈ। ਅਸਲ ਤਸਵੀਰ ਵਿਚ ਦੀਵਾਰ 'ਤੇ "ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ" ਲਿਖਿਆ ਹੋਇਆ ਸੀ।

Claim- Satirical Image Regarding Punjab Government

Claimed By- ਫੇਸਬੁੱਕ ਪੇਜ We Support Sukhbir Singh Badal

Fact Check- Satire

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement