Fact Check: ਹਿੰਦੂ ਸੰਗਠਨਾਂ ਨੇ ਉੱਜੈਨ ਵਿਚ ਇੱਕ ਮਸਜਿਦ ਸਾਹਮਣੇ ਕੀਤਾ ਵਿਰੋਧ ਪ੍ਰਦਰਸ਼ਨ? ਜਾਣੋ ਸੱਚ
Published : Aug 28, 2021, 5:32 pm IST
Updated : Aug 28, 2021, 5:33 pm IST
SHARE ARTICLE
Fact Check Old video from Karnataka viral with false claim
Fact Check Old video from Karnataka viral with false claim

ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਕਰਨਾਟਕ ਦਾ ਹੈ। ਹੁਣ ਇਸ ਵੀਡੀਓ ਨੂੰ ਮਾਹੌਲ ਖਰਾਬ ਕਰਨ ਖਾਤਰ ਵਰਤਿਆ ਜਾ ਰਿਹਾ ਹੈ।

RSFC (Team Mohali)- ਉੱਜੈਨ 'ਚ ਮੁਹਰਮ ਜੁਲੂਸ ਦੌਰਾਨ ਕਥਿਤ ਤੋਰ 'ਤੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਨੂੰ ਲੈ ਕੇ ਖੜਾ ਹੋਇਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਬੁਧਵਾਰ ਨੂੰ ਇਸ ਪੂਰੇ ਵਿਵਾਦ 'ਤੇ ਜਵਾਬ ਦਿੰਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਸਣੇ ਕਈ ਹਿੰਦੂ ਸੰਘਟਣਾ ਨੇ ਭਗਵਾ ਝੰਡੇ ਨਾਲ ਚਾਮੁੰਡਾ ਮਾਤਾ ਚੋਰਾਹੇ 'ਤੇ ਪ੍ਰਦਰਸ਼ਨ ਕੀਤਾ ਸੀ। ਹੁਣ ਇਨ੍ਹਾਂ ਪ੍ਰਦਰਸ਼ਨਾਂ ਨਾਲ ਜੋੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਭਗਵਾ ਝੰਡੇ ਫੜੇ ਹਜਾਰਾਂ ਦੀ ਭੀੜ ਨੂੰ ਇੱਕ ਮਸਜਿਦ ਸਾਹਮਣੇ ਨਾਅਰੇਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਸੰਗਠਨਾਂ ਨੇ ਉੱਜੈਨ ਦੇ ਇੱਕ ਮਸਜਿਦ ਸਾਹਮਣੇ ਕੀਤਾ ਵਿਰੋਧ ਪ੍ਰਦਰਸ਼ਨ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਕਰਨਾਟਕ ਦਾ ਹੈ। ਹੁਣ ਇਸ ਵੀਡੀਓ ਨੂੰ ਮਾਹੌਲ ਖਰਾਬ ਕਰਨ ਖਾਤਰ ਵਰਤਿਆ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੰਜਾਬ "Radio Punjab Today" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "उज्जैन की मस्जिद के सामने हालात नाजुक।
ਉਜੈਨ ਮੱਧ ਪ੍ਰਦੇਸ਼ ਵਿੱਚ ਮਸਜਿਦ ਸਾਹਮਣੇ ਹਿੰਦੂ ਸੰਗਠਨਾ ਦਾ ਭਾਰੀ ਪ੍ਰਦਰਸ਼ਨ। ਮਸਜਿਦ ਵਿੱਚੋ ਪਾਕਿਸਤਾਨ ਪੱਖੀ ਨਾਰੇ ਲਾਉਣ ਦਾ ਆਰੋਪ ਇਹ ਅੱਗ ABP ਨਿਉਜ ਦੇ ਪੱਤਰਕਾਰ ਨੇ ਲਾਈ ਹੈ। Ujjain videos: “Qazi Saab Zindabad” slogan mistaken for “Pakistan Zindabad”?
"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ Invid ਟੂਲ ਦੀ ਮਦਦ ਨਾਲ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ।

ਸਾਨੂੰ ਇਹ ਵੀਡੀਓ Youtube 'ਤੇ ਅਪ੍ਰੈਲ 2019 ਦਾ ਅਪਲੋਡ ਮਿਲਿਆ। Youtube ਅਕਾਊਂਟ Bhakti Sagar AR Entertainments ਨੇ 21 ਅਪ੍ਰੈਲ 2019 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਇਸਨੂੰ ਕਰਨਾਟਕ ਦੇ ਗੁਲਬਰਗ ਦਾ ਦੱਸਿਆ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "Ram Navami Shobha Yatra at Gulbarga 2019 | AR Entertainments"

BhaktiSagar

ਗੋਰ ਕਰਨ ਵਾਲੀ ਗੱਲ ਹੈ ਕਿ ਵਾਇਰਲ ਵੀਡੀਓ ਵਿਚ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਸੁਣੀ ਜਾ ਸਕਦੀ ਹੈ ਅਤੇ ਇਸ ਵੀਡੀਓ ਵਿਚ ਉਹ ਨਾਅਰੇਬਾਜ਼ੀ ਨਹੀਂ ਸੁਣੀ ਜਾ ਸਕਦੀ, ਮਤਲਬ ਇਹ ਵੀ ਸਾਫ ਹੋਇਆ ਕਿ ਵਾਇਰਲ ਵੀਡੀਓ ਵਿਚ ਕੱਟ ਕੇ ਨਾਅਰਿਆਂ ਦੀ ਆਵਾਜ਼ ਜੋੜੀ ਗਈ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਨਾਲ ਵੀਡੀਓ ਨੂੰ ਲੈ ਕੇ ਸਰਚ ਜਾਰੀ ਰੱਖੀ। ਸਾਨੂੰ ਆਪਣੀ ਸਰਚ ਦੌਰਾਨ 2019 ਦੇ ਕਈ ਪੁਰਾਣੇ ਸੋਸ਼ਲ ਮੀਡੀਆ ਲਿੰਕ ਮਿਲੇ ਜਿਨ੍ਹਾਂ ਵਿਚ ਵਾਇਰਲ ਅਪਲੋਡ ਸੀ। ਹਰ ਪੋਸਟ ਅਨੁਸਾਰ ਇਹ ਵੀਡੀਓ ਕਰਨਾਟਕ ਦੇ ਗੁਲਬਰਗ ਦਾ ਦੱਸਿਆ ਗਿਆ।

Keyword Search

ਮਤਲਬ ਸਾਫ ਸੀ ਕਿ ਵੀਡੀਓ ਪੁਰਾਣਾ ਹੈ ਅਤੇ ਇਸਦਾ ਉੱਜੈਨ ਵਿਚ ਵਾਪਰੇ ਹਾਲੀਆ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

ਪਿਛਲੇ ਦਿਨੀ ਉੱਜੈਨ 'ਚ ਮੋਹਰਮ ਸਮਾਰੋਹ ਦੌਰਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਸਮਾਰੋਹ ਦੌਰਾਨ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ।

ਇਸ ਦਾਅਵੇ ਨੂੰ ਲੈ ਕੇ ਇੱਕ Fact Check ਰਿਪੋਰਟ ਨੇ ਸਾਬਿਤ ਕੀਤਾ ਹੈ ਕਿ ਉੱਜੈਨ 'ਚ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਨਹੀਂ ਲੱਗੇ ਸਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਕਰਨਾਟਕ ਦਾ ਹੈ। ਹੁਣ ਇਸ ਵੀਡੀਓ ਨੂੰ ਮਾਹੌਲ ਖਰਾਬ ਕਰਨ ਖਾਤਰ ਵਰਤਿਆ ਜਾ ਰਿਹਾ ਹੈ।

Claim- Video of recent protest in Ujjain in front of Mosque
Claimed By- FB Page Radio Punjab Today

Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement