ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2022 ਦੀ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਕਿਸਾਨ ਸੰਘਰਸ਼ ਨਾਲ ਜੋੜਕੇ ਸੋਸ਼ਲ ਮੀਡੀਆ 'ਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਵਿਰੋਧ ਦਰਮਿਆਨ ਧੋਨੀ ਕਿਸਾਨਾਂ ਦੇ ਸਮਰਥਨ ਲਈ ਗੁਰੂ ਘਰ ਗਏ।
ਟਵਿੱਟਰ ਅਕਾਊਂਟ "Dr Nimo Yadav Commentary" ਨੇ 26 ਫਰਵਰੀ 2024 ਨੂੰ ਵਾਇਰਲ ਤਸਵੀਰ ਨੂੰ ਸਾਂਝਾ ਕਰਦਿਆਂ ਹਾਲੀਆ ਕਿਸਾਨ ਸੰਘਰਸ਼ ਨਾਲ ਜੋੜਿਆ।
Mahendra singh Dhoni didn’t go to Ram mandir Pran prathisthan after being invited but he has visited Gurudwara today during ongoing Farmer’s protest.
— Dr Nimo Yadav Commentary (@niiravmodi) February 26, 2024
MSD is a man with spine who is still upholding secular values ❤️ pic.twitter.com/YFvu2LTslj
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2022 ਦੀ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।
ਸਾਨੂੰ ਇਹ ਤਸਵੀਰ X 'ਤੇ 26 ਮਾਰਚ 2024 ਦੀ ਸਾਂਝੀ ਕੀਤੀ ਮਿਲੀ। X ਅਕਾਊਂਟ "Gurpreet Singh Anand" ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "Mahendra Singh Dhoni at the @khalsajatha"
Mahendra Singh Dhoni at the @khalsajatha. pic.twitter.com/rDGHMHPPXq
— Gurpreet Singh Anand (@ustaadji) February 25, 2024
ਹੇਠਾਂ ਯੂਜ਼ਰ ਨੇ ਸਪਸ਼ਟੀਕਰਨ ਦਿੰਦਿਆਂ ਇੱਕ ਯੂਜ਼ਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ 18 ਮਹੀਨੇ ਪੁਰਾਣੀ ਹੈ ਜਦੋਂ ਗੁਰਪ੍ਰੀਤ ਨੇ ਮਹਿੰਦਰ ਸਿੰਘ ਧੋਨੀ ਨਾਲ ਯੂਨਾਈਟਿਡ ਕਿੰਗਡਮ ਦੇ ਖਾਲਸਾ ਜੱਥਾ ਗੁਰੁਘਰ ਵਿਖੇ ਮੁਲਾਕਾਤ ਕੀਤੀ ਸੀ।
He visited around 18 months ago. We talked about the history of the Khalsa Jatha with Shaheed Udham Singh, Princess Sophia Duleep Singh and the Indian independence movement.
— Gurpreet Singh Anand (@ustaadji) February 29, 2024
ਇਸੇ ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਗੁਰਪ੍ਰੀਤ ਸਿੰਘ ਆਨੰਦ ਦੁਆਰਾ 17 ਜੁਲਾਈ, 2022 ਨੂੰ Instagram 'ਤੇ ਸਾਂਝੀ ਕੀਤੀ ਮਿਲੀ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2022 ਦੀ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2022 ਦੀ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Our Sources:
Instagram Post Of Gurpreet Singh Anand Dated 17 July 2022
Tweet Of Gurpreet Singh Anand Dated 26 Feb 2024 (With Clarification)