Fact Check: ਦਿੱਲੀ ਦੇ ਰੋਹਿਨੀ 'ਚ CNG ਪੰਪ 'ਤੇ ਲੱਗੀ ਅੱਗ? ਨਹੀਂ, ਇਹ ਵੀਡੀਓ ਵਿਆਹ ਦੇ ਪੰਡਾਲ 'ਚ ਲੱਗੀ ਅੱਗ ਦਾ ਹੈ
Published : Mar 29, 2022, 2:35 pm IST
Updated : Mar 29, 2022, 3:01 pm IST
SHARE ARTICLE
Fact Check Video Of Fire Incident At Rohini Pandal Shared with Fake Claim
Fact Check Video Of Fire Incident At Rohini Pandal Shared with Fake Claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ CNG ਪੰਪ 'ਤੇ ਲੱਗੀ ਅੱਗ ਦਾ ਨਹੀਂ ਹੈ ਬਲਕਿ ਇੱਕ ਵਿਆਹ ਦੇ ਪੰਡਾਲ 'ਚ ਲੱਗੀ ਅੱਗ ਦਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਥਾਂ ਤੋਂ ਉੱਚੀਆਂ ਅੱਗ ਦੀਆਂ ਲਾਟਾਂ ਅਤੇ ਥਾਂ ਨੂੰ ਸੜਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਦਿੱਲੀ ਦੇ ਰੋਹਿਨੀ ਦਾ ਹੈ ਜਿਥੇ ਇੱਕ CNG ਪੰਪ 'ਤੇ ਧਮਾਕੇ ਕਾਰਨ ਅੱਗ ਲੱਗ ਗਈ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ CNG ਪੰਪ 'ਤੇ ਲੱਗੀ ਅੱਗ ਦਾ ਨਹੀਂ ਹੈ ਬਲਕਿ ਇੱਕ ਵਿਆਹ ਦੇ ਪੰਡਾਲ 'ਚ ਲੱਗੀ ਅੱਗ ਦਾ ਹੈ। ਹੁਣ ਇਸ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਪੰਜਾਬੀ ਸਥਾਨਕ ਵੈੱਬ ਮੀਡੀਆ ਅਦਾਰੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਦਿੱਲੀ ਰੋਹਿਨੀ CNG ਪੰਪ ਤੇ ਹੋਇਆ ਜਬਰਦਸਤ ਧਮਾਕਾ"

ਇਸ ਵੀਡੀਓ ਨੂੰ ਨਾ ਸਿਰਫ ਸਥਾਨਕ ਮੀਡੀਆ ਅਦਾਰਿਆਂ ਵੱਲੋਂ ਸ਼ੇਅਰ ਕੀਤਾ ਗਿਆ ਬਲਕਿ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰਸ ਵੱਲੋਂ ਵੀਡੀਓ ਵਾਇਰਲ ਕੀਤਾ ਗਿਆ।

 

 

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਸਥਾਨਕ ਰਿਪੋਰਟਾਂ ਮਿਲੀਆਂ ਪਰ ਕੀਤੇ ਵੀ ਸਾਨੂੰ ਕਿਸੇ ਅਧਿਕਾਰਿਕ ਮੀਡੀਆ ਹਾਊਸ ਵੱਲੋਂ ਵੀਡੀਓ ਨੂੰ ਲੈ ਕੇ ਕੀਤੀ ਪੁਸ਼ਟੀ ਨਹੀਂ ਮਿਲੀ। ਅੱਗੇ ਵਧਦਿਆਂ ਅਸੀਂ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਦੇ ਸੋਸ਼ਲ ਮੀਡੀਆ ਅਕਾਉਂਟਾ ਵੱਲ ਵਿਜ਼ਿਟ ਕੀਤਾ।

ਮਾਮਲਾ CNG ਪੰਪ 'ਤੇ ਲੱਗੀ ਅੱਗ ਦਾ ਨਹੀਂ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਸਾਂਝਾ ਕੀਤਾ ਸਪਸ਼ਟੀਕਰਨ ਮਿਲਿਆ। 28 ਮਾਰਚ 2022 ਨੂੰ ਵਾਇਰਲ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਨੇ ਸਪਸ਼ਟੀਕਰਨ ਸ਼ੇਅਰ ਕਰਦਿਆਂ ਲਿਖਿਆ, "A video being spread on social media, of fire at a CNG pump in Rohini, is factually incorrect. Incident of fire took place on 24th Mar at a pandal wherein no casualties were reported. #DelhiPolice acted promptly to help contain the situation. "

ਸਪਸ਼ਟੀਕਰਨ ਅਨੁਸਾਰ ਮਾਮਲਾ ਰੋਹਿਨੀ ਦੇ CNG ਪੰਪ 'ਚ ਲੱਗੀ ਅੱਗ ਦਾ ਨਹੀਂ ਬਲਕਿ ਇੱਕ ਪੰਡਾਲ 'ਤੇ ਲੱਗੀ ਅੱਗ ਦਾ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਅੱਗੇ ਵਧਦੇ ਹੋਏ ਅਸੀਂ ਰੋਹਿਨੀ 'ਚ ਪੰਡਾਲ ਨੂੰ ਲੱਗੀ ਅੱਗ ਦੇ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਅਤੇ ਵੀਡੀਓਜ਼ ਮਿਲੀਆਂ। ਇਨ੍ਹਾਂ ਵੀਡੀਓਜ਼ ਨੂੰ ਦੇਖਣ 'ਤੇ ਸਾਫ ਹੋ ਰਿਹਾ ਸੀ ਕਿ ਵਾਇਰਲ ਵੀਡੀਓ CNG ਪੰਪ 'ਤੇ ਲੱਗੀ ਅੱਗ ਦਾ ਨਹੀਂ ਹੈ।

NDTVNDTV

ਇਸ ਮਾਮਲੇ ਨੂੰ ਲੈ ਕੇ NDTV ਦੀ ਵੀਡੀਓ ਰਿਪੋਰਟ ਵਿਚ ਮਾਮਲੇ ਦੇ ਵੱਖਰੇ ਐਂਗਲ ਤੋਂ ਵੀਡੀਓਜ਼ ਇਥੇ ਕਲਿਕ ਕਰ ਵੇਖੇ ਜਾ ਸਕਦੇ ਹਨ।

JN

ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ ਕੁਝ ਵੀਡੀਓਜ਼ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।

 

 

 

 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ CNG ਪੰਪ 'ਤੇ ਲੱਗੀ ਅੱਗ ਦਾ ਨਹੀਂ ਹੈ ਬਲਕਿ ਇੱਕ ਵਿਆਹ ਦੇ ਪੰਡਾਲ 'ਚ ਲੱਗੀ ਅੱਗ ਦਾ ਹੈ। ਹੁਣ ਇਸ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Fire took place at CNG Pump in Delhi's Rohini
Claimed By- SM Users
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement