
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਛੱਤੀਸਗੜ੍ਹ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਹੈ।
Claim
RSFC (Team Mohali)- ਸੋਸ਼ਲ ਮੀਡੀਆ 'ਤੇ ਕੁੱਟਮਾਰ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੱਤੀਸਗੜ੍ਹ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ RSS ਤੇ ਹਿੰਦੂ ਸੰਗਠਨਾਂ ਦੇ ਲੋਕਾਂ ਵੱਲੋਂ ਈਸਾਈ ਭਾਈਚਾਰੇ ਦੇ ਪਾਦਰੀ ਦੀ ਕੁੱਟਮਾਰ ਕੀਤੀ ਗਈ।
X ਯੂਜ਼ਰ "Akram~Pathan~Journalist" ਨੇ 28 ਮਾਰਚ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "#छत्तीसगढ़ का बताया जा रहा वायरल वीडियो !! सुबह 7.30 बजे छत्तीसगढ़ राज्य में गुंडों ने 3 पादरी पर लाठियों से हमला कर उनके हाथ-पैर तोड़ दिए !! उनकी हालत गंभीर है सरकार और पुलिस से आशा करता हूं !!ऐसे मनबड़ गुंडो के खिलाफ सख्त कार्रवाई होनी चाहिए !!"
#छत्तीसगढ़ का बताया जा रहा वायरल वीडियो !!
— Akram~Pathan~Journalist (@pathanakram1432) March 28, 2024
ज सुबह 7.30 बजे छत्तीसगढ़ राज्य में गुंडों ने 3 पादरी पर लाठियों से हमला कर उनके हाथ-पैर तोड़ दिए !! उनकी हालत गंभीर है
सरकार और पुलिस से आशा करता हूं !!
ऐसे मनबड़ गुंडो के खिलाफ सख्त कार्रवाई होनी चाहिए !!#viralvideo #chttisgarn pic.twitter.com/l9tm4JkGH6
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਛੱਤੀਸਗੜ੍ਹ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਹੈ ਜਿੱਥੇ ਸ਼ਰੇਆਮ ਗੁੰਡਾਗਰਦੀ ਦਾ ਦ੍ਰਿਸ਼ ਵੇਖਿਆ ਗਿਆ ਸੀ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੰਜਾਬ ਦੇ ਸੁਨਾਮ ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਪੰਜਾਬੀ ਜਾਗਰਣ ਦੀ 19 ਫਰਵਰੀ 2023 ਦੀ ਇੱਕ ਖਬਰ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਦਾ ਦ੍ਰਿਸ਼ ਸਾਂਝਾ ਕੀਤਾ ਗਿਆ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ, "ਸੁਨਾਮ 'ਚ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ, ਨਿਹੱਥੇ ਨੂੰ ਰਾਡਾਂ ਨਾਲ ਕੁੱਟ ਕੇ ਲੱਤਾਂ-ਬਾਹਾਂ ਤੋੜੀਆਂ"
Punjabi Jagran
ਇਸ ਖਬਰ ਅਨੁਸਾਰ, "ਨਜ਼ਦੀਕੀ ਪਿੰਡ ਜਗਤਪੁਰਾ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 37 ਸਾਲਾ ਵਿਅਕਤੀ ਨੂੰ ਘੇਰ ਕੇ ਤਿੰਨ-ਚਾਰ ਹਮਲਾਵਰਾਂ ਨੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਇਕ ਜਣੇ ਨੂੰ ਕੁੱਟਿਆ। ਉਨ੍ਹਾਂ ਨੇ ਕੁੱਟਮਾਰ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ। ਹਮਲਾਵਰਾਂ ਨੇ ਮੋਟਰ ਸਾਈਕਲ ਸਵਾਰ ਨੂੁੰ ਹੇਠਾਂ ਸੁੱਟ ਲਿਆ। ਫਿਰ ਤਿੰਨ ਜਣੇ ਜਦੋਂ ਉਸ ਨੂੰ ਰਾਡਾਂ ਨਾਲ ਕੁੱਟਣ ਲੱਗੇ। ਉਹ ਬਚਾਅ ਲਈ ਹੱਥ ਜੋੜ ਰਿਹਾ ਸੀ ਪਰ ਕਿਸੇ ਬੇਤਰਸ ਹਮਲਾਵਰ ਨੇ ਉਸ ਨੂੰ ਛੱਡਿਆ ਨਹੀਂ। ਹਮਲਾਵਰਾਂ ਨੇ ਨਿਹੱਥੇ ਨੂੰ ਏਨਾ ਕੁੱਟਿਆ ਕਿ ਉਸ ਦੀਆਂ ਲੱਤਾਂ, ਬਾਹਾਂ ਤੋੜ ਦਿੱਤੀਆਂ। ਇਸੇ ਦੌਰਾਨ ਇਕ ਰਾਹਗੀਰ ਔਰਤ ਵੀ ਦੁਹਾਈ ਦੇ ਰਹੀ ਸੀ ਕਿ ਨੌਜਵਾਨ ਨਾ ਨਾ ਕੁੱਟੋ ਪਰ ਹਮਲਾਵਰ ਰੁਕੇ ਨਹੀਂ।"
ਇਸੇ ਤਰ੍ਹਾਂ ਸਾਨੂੰ ਮਾਮਲੇ ਨੂੰ ਲੈ ਕੇ ETV Bharat ਪੰਜਾਬੀ ਦੀ ਵੀ ਖਬਰ ਮਿਲੀ। ਇਸ ਖਬਰ ਮੁਤਾਬਕ, "ਇਹ ਵੀਡੀਓ ਸੰਗਰੂਰ ਜਿਲ੍ਹੇ ਦੇ ਬਲਾਕ ਸੁਨਾਮ ਦੇ ਪਿੰਡ ਜਗਤਪੁਰਾ ਦਾ ਹੈ। ਪੀੜਤ ਵਿਅਕਤੀ ਦਾ ਨਾਮ ਸੋਨੂੰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਇੱਕ ਮਿੰਟ 26 ਸੈਕਿੰਡ ਦੇ ਵੀਡੀਓ ਵਿੱਚ ਇੱਕ ਵਿਅਕਤੀ ਸੋਨੂੰ ਨੂੰ ਫੜ ਕੇ ਜ਼ਮੀਨ 'ਤੇ ਸੁੱਟਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਚਾਰ ਪੰਜ ਵਿਅਕਤੀ ਸੋਨੂੰ ਨੂੰ ਸੜਕ ਉਤੇ ਸ਼ਰੇਆਮ ਕੁੱਟ ਰਹੇ ਹਨ। ਮੁਲਜ਼ਮਾਂ ਦੇ ਹੱਥ ਵਿੱਚ ਸੋਨੂੰ ਨੂੰ ਕੁੱਟਣ ਦੇ ਲਈ ਲੋਹੇ ਦੀਆਂ ਰਾੜਾ ਹਨ ਜਿਸ ਰਾੜ ਦੇ ਉਪਰ ਤਿੱਖੇ ਦੰਦਿਆਂ ਵਾਲੀ ਗਰਾਰੀ ਵੀ ਲੱਗੀ ਹੋਈ ਹੈ। ਪੀੜਤ ਸੋਨੂੰ ਮੁਲਜ਼ਮਾਂ ਤੋਂ ਰਹਿਮ ਦੀ ਭੀਖ ਮੰਗ ਰਿਹਾ ਹੈ ਪਰ ਮੁਲਜ਼ਮਾ ਉਸ ਦੀ ਗੱਲ ਸੁਣੇ ਬਿਨ੍ਹਾਂ ਹੀ ਉਸ ਨੂੰ ਕੁੱਟੇ ਜਾ ਰਹੇ ਹਨ।"
ਇਸ ਮਾਮਲੇ ਦੀ ਅੰਤਿਮ ਪੁਸ਼ਟੀ ਲਈ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਸੰਗਰੂਰ ਜ਼ਿਲ੍ਹੇ ਤੋਂ ਇੰਚਾਰਜ ਰਿਪੋਰਟਰ ਤਜਿੰਦਰ ਸ਼ਰਮਾ ਨਾਲ ਗੱਲ ਕੀਤੀ। ਤਜਿੰਦਰ ਨੇ ਇਸ ਵੀਡੀਓ ਨੂੰ ਸੁਨਾਮ ਦੇ ਸਥਾਨਕ ਪੱਤਰਕਾਰ ਨਾਲ ਸਾਂਝਾ ਕੀਤਾ ਅਤੇ ਪੁਸ਼ਟੀ ਕਰਵਾਈ ਕਿ ਵਾਇਰਲ ਹੋ ਰਿਹਾ ਮਾਮਲਾ ਸੁਨਾਮ ਦੇ ਪਿੰਡ ਜਗਤਪੁਰਾ ਦੀ ਇੱਕ ਪੁਰਾਣੀ ਘਟਨਾ ਹੈ।
ਦੱਸ ਦਈਏ ਕੁਝ ਦਿਨਾਂ ਪਹਿਲਾਂ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਨਾਂਅ ਤੋਂ ਵਾਇਰਲ ਹੋਇਆ ਸੀ ਅਤੇ ਉਸ ਸਮੇਂ ਵੀ ਰੋਜ਼ਾਨਾ ਸਪੋਕਸਮੈਨ ਦੀ Fact Check ਵਿੰਗ ਵੱਲੋਂ ਇਸਦਾ Fact Check ਕੀਤਾ ਗਿਆ ਸੀ। ਸਾਡੀ ਪਿਛਲੀ ਪੂਰੀ ਪੜਤਾਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਛੱਤੀਸਗੜ੍ਹ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਹੈ ਜਿੱਥੇ ਸ਼ਰੇਆਮ ਗੁੰਡਾਗਰਦੀ ਦਾ ਦ੍ਰਿਸ਼ ਵੇਖਿਆ ਗਿਆ ਸੀ।
Result: Misleading
Our Sources:
News Article Of Punjabi Jagran Dated 19 feb 2023
News Article Of ETV Bharat Dated 20 feb 2023
Physical Verification Quote Over Phone By Rozana Spokesman Sangrur District Reporter Tajinder Sharma
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ