
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਝੜਪ ਦੌਰਾਨ ਕਿਸੇ ਵੀ SHO ਦਾ ਹੱਥ ਵੱਢਿਆ ਨਹੀਂ ਗਿਆ ਹੈ।
RSFC (Team Mohali)- ਅੱਜ 29 ਅਪ੍ਰੈਲ 2022 ਨੂੰ ਪਟਿਆਲਾ ਵਿਖੇ ਗਰਮ ਖਿਆਲੀ ਅਤੇ ਸ਼ਿਵ ਸੈਨਾ ਸਮਰਥਕਾਂ ਵਿਚਕਾਰ ਝੜਪ ਦੀ ਘਟਨਾ ਸਾਹਮਣੇ ਆਈ। ਇਸ ਘਟਨਾ ਕਰਕੇ ਪਟਿਆਲਾ ਵਿਖੇ ਮਾਹੌਲ ਤਣਾਅਪੂਰਨ ਰਿਹਾ ਅਤੇ ਧਾਰਾ 144 ਲਾਗੂ ਰਹੀ। ਹੁਣ ਇਸੇ ਖਬਰ ਵਿਚਕਾਰ ਇੱਕ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋਇਆ ਕਿ ਇਹ ਝੜਪ ਦੌਰਾਨ ਨਿਹੰਗ ਸਿੰਘਾਂ ਵੱਲੋਂ ਇੱਕ ਥਾਣੇ ਦੇ SHO ਦਾ ਹੱਥ ਵੱਢ ਦਿੱਤਾ ਗਿਆ। ਇਸ ਦਾਅਵੇ ਰਾਹੀਂ ਨਿਹੰਗ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਝੜਪ ਦੌਰਾਨ ਕਿਸੇ ਵੀ SHO ਦਾ ਹੱਥ ਵੱਢਿਆ ਨਹੀਂ ਗਿਆ ਹੈ। ਜਿਹੜੀ ਵੀਡੀਓ ਰਾਹੀਂ ਇਸ ਦਾਅਵੇ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਦੱਸ ਦਈਏ ਕਿ ਇੱਕ ਪੁਲਿਸ ਮੁਲਾਜ਼ਮ ਤਲਵਾਰ ਨੂੰ ਫੜ੍ਹਦਿਆਂ ਮਮੂਲੀ ਚੋਟ ਨਾਲ ਜ਼ਖਮੀ ਹੁੰਦਾ ਹੈ ਨਾ ਕਿ ਉਸਦਾ ਹੱਥ ਵੱਢਿਆ ਜਾਂਦਾ ਹੈ। ਇਸ ਵਾਇਰਲ ਦਾਅਵੇ ਨੂੰ ਲੈ ਕੇ DC Patiala ਨੇ ਟਵੀਟ ਕੀਤਾ ਅਤੇ ਦਾਅਵੇ ਨੂੰ ਫਰਜ਼ੀ ਅਤੇ ਬੇਬੁਨਿਆਦ ਦੱਸਿਆ ਹੈ।
ਇਸ ਦਾਅਵੇ ਨੂੰ ਸੋਸ਼ਲ ਮੀਡੀਆ ਯੂਜ਼ਰਸ ਤੋਂ ਅਲਾਵਾ ਕਈ ਮੀਡੀਆ ਅਦਾਰਿਆਂ ਨੇ ਕੀਤਾ ਵਾਇਰਲ
ਇੱਕ ਮੀਡੀਆ ਅਦਾਰੇ ਨੇ ਇਸ ਦਾਅਵੇ ਨਾਲ ਪਟਿਆਲਾ ਝੜਪ ਦੇ ਸ਼ੋਟਸ/ਵੀਡੀਓ ਲਾਈਵ ਕਰਦਿਆਂ ਕੈਪਸ਼ਨ ਲਿਖਿਆ, "Big Breaking : पंजाब में निहंग सिख ने SHO पर किया हमला, काटा हाथ ! देखें LIVE तस्वीरें #Patiala #Punjab #Dispute #Fight पंजाब के पटियाला में शिव सेना के नेताओं का विरोध करने पहुंचे निहंग सिखों ने एक थाने के एस.एच.ओ. पर हमला कर उसका हाथ काट दिया।"
ਇਸ ਪੋਸਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮੌਕੇ ਤੇ ਮਜੂਦ ਸਾਡੇ ਪਟਿਆਲਾ ਤੋਂ ਰਿਪੋਰਟਰ ਗਗਨਦੀਪ ਨਾਲ ਗੱਲ ਕੀਤੀ। ਗਗਨ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਸੋਸ਼ਲ ਮੀਡੀਆ 'ਤੇ ਫਰਜ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਥੇ ਕਿਸੇ ਵੀ SHO ਦਾ ਹੱਥ ਨਹੀਂ ਵੱਢਿਆ ਗਿਆ ਹੈ, ਇਥੇ ਇੱਕ SHO ਤਲਵਾਰ ਫੜ੍ਹਦਿਆਂ ਮਮੂਲੀ ਰੂਪ ਤੋਂ ਜ਼ਖਮੀ ਹੋਇਆ ਸੀ ਜਿਸਦੇ ਵੀਡੀਓ ਨੂੰ ਲੋਕਾਂ ਨੇ ਫਰਜ਼ੀ ਦਾਅਵੇ ਨਾਲ ਵਾਇਰਲ ਕਰ ਦਿੱਤਾ। ਇਸ ਦਾਅਵੇ ਨੂੰ ਲੈ ਕੇ DC ਪਟਿਆਲਾ ਵੱਲੋਂ ਟਵੀਟ ਕਰ ਸਪਸ਼ਟੀਕਰਨ ਦਿੰਦਿਆਂ ਇਸਨੂੰ ਫਰਜ਼ੀ ਦੱਸਿਆ ਗਿਆ ਹੈ।"
ਅੱਗੇ ਵਧਦਿਆਂ ਅਸੀਂ DC ਪਟਿਆਲਾ ਦੇ ਟਵੀਟ ਨੂੰ ਲੱਭਣਾ ਸ਼ੁਰੂ ਕੀਤਾ। DC ਪਟਿਆਲਾ ਨੇ ਅੱਜ 29 ਅਪ੍ਰੈਲ 2022 ਨੂੰ ਲੱਗਭਗ 12:30 ਵਜੇ ਟਵੀਟ ਕਰਦਿਆਂ ਇਸ ਦਾਅਵੇ ਫਰਜ਼ੀ ਗਿਆ। ਟਵੀਟ ਕਰਦਿਆਂ ਉਨ੍ਹਾਂ ਵੱਲੋਂ ਲਿਖਿਆ ਗਿਆ, "ਕੁਝ ਵੈੱਬ ਚੈਨਲਾਂ ਵਲੋਂ ਪਟਿਆਲਾ ਵਿਖੇ 'ਪ੍ਰਦਰਸ਼ਨਕਾਰੀਆਂ ਵਲੋਂ SHO ਦਾ ਹੱਥ ਕੱਟੇ ਜਾਣ' ਦੀ ਖਬਰ ਚਲਾਈ ਜਾ ਰਹੀ ਹੈ ਜੋ ਨਿਰਆਧਾਰ ਹੈ ਅਤੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।"
ਕੁਝ ਵੈੱਬ ਚੈਨਲਾਂ ਵਲੋਂ ਪਟਿਆਲਾ ਵਿਖੇ 'ਪ੍ਰਦਰਸ਼ਨਕਾਰੀਆਂ ਵਲੋਂ SHO ਦਾ ਹੱਥ ਕੱਟੇ ਜਾਣ' ਦੀ ਖਬਰ ਚਲਾਈ ਜਾ ਰਹੀ ਹੈ ਜੋ ਨਿਰਆਧਾਰ ਹੈ ਅਤੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ। @CMOPb @PunjabGovtIndia @BhagwantMann @DproPatiala @SspPatiala @PatialaPolice
— DC Patiala (@DCPatialaPb) April 29, 2022
ਪਟਿਆਲਾ ਝੜਪ ਦੇ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੀ ਰਿਪੋਰਟਾਂ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਝੜਪ ਦੌਰਾਨ ਕਿਸੇ ਵੀ SHO ਦਾ ਹੱਥ ਵੱਢਿਆ ਨਹੀਂ ਗਿਆ ਹੈ। ਜਿਹੜੀ ਵੀਡੀਓ ਰਾਹੀਂ ਇਸ ਦਾਅਵੇ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਦੱਸ ਦਈਏ ਕਿ ਇੱਕ ਪੁਲਿਸ ਮੁਲਾਜ਼ਮ ਤਲਵਾਰ ਨੂੰ ਫੜ੍ਹਦਿਆਂ ਮਮੂਲੀ ਚੋਟ ਨਾਲ ਜ਼ਖਮੀ ਹੁੰਦਾ ਹੈ ਨਾ ਕਿ ਉਸਦਾ ਹੱਥ ਵੱਢਿਆ ਜਾਂਦਾ ਹੈ। ਇਸ ਵਾਇਰਲ ਦਾਅਵੇ ਨੂੰ ਲੈ ਕੇ DC Patiala ਨੇ ਟਵੀਟ ਕੀਤਾ ਅਤੇ ਦਾਅਵੇ ਨੂੰ ਫਰਜ਼ੀ ਅਤੇ ਬੇਬੁਨਿਆਦ ਦੱਸਿਆ ਹੈ।
Claim- Nihang Sikhs Cuts Hand Of Patiala Police SHO During Protest
Claimed By- SM Users
Fact Check- Fake