
ਵਾਇਰਲ ਹੋ ਰਿਹਾ ਵੀਡੀਓ 2016 ਦਾ ਹੈ ਜਦੋਂ ਆਗੂ ਆਮ ਆਦਮੀ ਪਾਰਟੀ ਨਾਲ ਨਹੀਂ ਜੁੜੇ ਸਨ।
Claim
ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਤੇ ਰਾਮਪੁਰਾ ਫੁੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਆਪ ਦੇ ਖਿਲਾਫ ਬੋਲਦੇ ਹੋਏ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ। ਇਸ ਵੀਡੀਓ ਲੋਕ ਸਭਾ ਚੋਣਾਂ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਨੂੰ ਫੇਸਬੁੱਕ ਅਕਾਊਂਟ Labbi Sarpanch ਨੇ ਰੀਲ ਦੇ ਰੂਪ ਵਿਚ ਸਾਂਝਾ ਕੀਤਾ ਹੈ ਜਿਸਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ 2016 ਦਾ ਹੈ ਜਦੋਂ ਆਗੂ ਆਮ ਆਦਮੀ ਪਾਰਟੀ ਨਾਲ ਨਹੀਂ ਜੁੜੇ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਮੀਡੀਆ ਅਦਾਰੇ ABP ਸਾਂਝਾ ਦਾ ਲੋਗੋ ਲੱਗਿਆ ਹੋਇਆ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ।
ਵਾਇਰਲ ਵੀਡੀਓ 2016 ਦਾ ਹੈ
ਸਾਨੂੰ ਵਾਇਰਲ ਵੀਡੀਓ ਦਾ ਪੂਰਾ ਭਾਗ ਏਬੀਪੀ ਸਾਂਝਾ ਦੇ ਯੂਟਿਊਬ ਚੈਨਲ 'ਤੇ 9 ਫਰਵਰੀ 2016 ਦਾ ਅਪਲੋਡ ਮਿਲਿਆ। ਵੀਡੀਓ ਨਾਲ ਸਿਰਲੇਖ ਲਿਖਿਆ ਗਿਆ ਸੀ ,”ਆਮ ਆਦਮੀ ਪਾਰਟੀ ‘ਤੇ ਵਰ੍ਹੇ ਬਲਕਾਰ ਸਿੱਧੂ “
ਵਾਇਰਲ ਵੀਡੀਓ ਦੇ ਭਾਗ ਨੂੰ 2 ਮਿੰਟ 44 ਸੈਕਿੰਡ ਤੋਂ ਲੈ ਕੇ 3 ਮਿਨਟ 16 ਸੈਕਿੰਡ ਵਿਚਕਾਰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਬਲਕਾਰ ਸਿੱਧੂ ਕਹਿੰਦੇ ਹਨ, “ਜਿਹੜਾ ਕਹਿੰਦਾ ਕਿ ਅਸੀਂ ਪੰਜਾਬ ਵਿਚ ਸਫਾਈ ਕਰਾਂਗੇ, ਇਹ ਝਾੜੂ ਨੇ ਤਾਂ ਆਪ ਹੀ ਗੰਦ ਪਾ ਦੇਣਾ ਹੈ। ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਵਿਚੋਂ ਜਿਹੜੇ ਆਏ ਹੋਏ ਨੇ ‘ਆਪ’ ਨੇਤਾ, ਉਹ ਪੰਜਾਬ ਵਿਚ ਕਬਜਾ ਕਰਨਾ ਚਾਹੁੰਦੇ ਹਨ ਤੇ ਇਹ ਕਬਜਾ ਨਾ ਹੋਣ ਦਿਓ।”
ਦੱਸ ਦਈਏ ਕਿ ਮੀਡੀਆ ਅਦਾਰੇ ਨੇ 9 ਫਰਵਰੀ 2016 ਨੂੰ ਇਹ ਇੰਟਰਵਿਊ ਆਪਣੇ ਫੇਸਬੁੱਕ ਪੇਜ 'ਤੇ ਵੀ ਸਾਂਝਾ ਕੀਤਾ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ 2016 ਦਾ ਹੈ ਜਦੋਂ ਆਗੂ ਆਮ ਆਦਮੀ ਪਾਰਟੀ ਨਾਲ ਨਹੀਂ ਜੁੜੇ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Result- Misleading
Our Sources
Original Interview Youtube Video Shared By ABP Sanjha On 9 Feb 2024
Original Interview Meta Video Shared By ABP Sanjha On 9 Feb 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ