ਕੀ ਬੀਬੀਸੀ ਨੇ ਚੰਦਰਯਾਨ 3 ਦੀ ਆਲੋਚਨਾ ਕੀਤੀ? ਨਹੀਂ, ਇਹ ਵਾਇਰਲ ਵੀਡੀਓ 4 ਸਾਲ ਪੁਰਾਣਾ ਹੈ
Published : Aug 29, 2023, 6:50 pm IST
Updated : Aug 29, 2023, 6:50 pm IST
SHARE ARTICLE
Fact Check Old video clip of BBC viral criticizing money spent on Chandrayaan 3
Fact Check Old video clip of BBC viral criticizing money spent on Chandrayaan 3

ਇਹ ਵੀਡੀਓ 4 ਸਾਲ ਪੁਰਾਣਾ ਹੈ ਜਦੋਂ ਬੀਬੀਸੀ ਨੇ ਚੰਦਰਯਾਨ 2 ਦੇ ਲਾਂਚ ਸਮੇਂ ਮਿਸ਼ਨ 'ਤੇ ਖਰਚੇ ਗਏ ਪੈਸੇ 'ਤੇ ਸਵਾਲ ਉਠਾਏ ਸਨ।

RSFC (Team Mohali)- 23 ਅਗਸਤ 2023 ਨੂੰ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਉਤਰਿਆ ਅਤੇ ਇਸ ਤੋਂ ਬਾਅਦ ਪੂਰੀ ਦੁਨੀਆ 'ਚ ਭਾਰਤ ਦੀ ਤਾਰੀਫ ਸ਼ੁਰੂ ਹੋ ਗਈ। ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਜਿੱਥੇ ਪੂਰੀ ਦੁਨੀਆ ਭਾਰਤ ਦੀ ਤਾਰੀਫ ਕਰ ਰਹੀ ਹੈ, ਉੱਥੇ ਹੀ ਬੀਬੀਸੀ ਨੇ ਚੰਦਰਯਾਨ 3 ਦੀ ਆਲੋਚਨਾ ਕੀਤੀ ਹੈ। ਇਹ ਵਾਇਰਲ ਵੀਡੀਓ ਬੀਬੀਸੀ ਦੇ ਇੱਕ ਸ਼ੋਅ ਦਾ ਕਲਿੱਪ ਸੀ ਜਿਸ ਵਿਚ ਨਿਊਜ਼ ਐਂਕਰ ਭਾਰਤ ਦੀ ਅਰਥਵਿਵਸਥਾ 'ਤੇ ਸਵਾਲ ਚੁੱਕਦਾ ਨਜ਼ਰ ਆ ਰਿਹਾ ਹੈ ਅਤੇ ਭਾਰਤ ਨੇ ਇਸ ਮਿਸ਼ਨ 'ਤੇ ਇੰਨਾ ਪੈਸਾ ਕਿਉਂ ਖਰਚ ਕੀਤਾ, ਇਸ ਗੱਲ ਨੂੰ ਲੈ ਕੇ ਭਾਰਤ 'ਤੇ ਨਿਸ਼ਾਨੇ ਸਾਧ ਰਿਹਾ ਹੈ।

ਐਕਸ ਅਕਾਉਂਟ ਮੇਘ ਅਪਡੇਟਸ ਨੇ 23 ਅਗਸਤ, 2023 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਸੁਣੋ ਬੀਬੀਸੀ ਦਾ # ਚੰਦਰਯਾਨ3 ਬਾਰੇ ਕੀ ਕਹਿਣਾ ਸੀ - ਕੀ ਭਾਰਤ ਜਿਸ ਵਿਚ ਬੁਨਿਆਦੀ ਢਾਂਚੇ ਦੀ ਘਾਟ ਹੈ ਅਤੇ ਬਹੁਤ ਗਰੀਬੀ ਹੈ, ਕੀ ਉਹਨਾਂ ਨੂੰ ਕਿਸੇ ਪੁਲਾੜ ਪ੍ਰੋਗਰਾਮ 'ਤੇ ਇੰਨਾ ਪੈਸਾ ਖਰਚ ਕਰਨਾ ਚਾਹੀਦਾ ਹੈ?"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵੀਡੀਓ 4 ਸਾਲ ਪੁਰਾਣਾ ਹੈ ਜਦੋਂ ਬੀਬੀਸੀ ਨੇ ਚੰਦਰਯਾਨ 2 ਦੇ ਲਾਂਚ ਸਮੇਂ ਮਿਸ਼ਨ 'ਤੇ ਖਰਚੇ ਗਏ ਪੈਸੇ 'ਤੇ ਸਵਾਲ ਉਠਾਏ ਸਨ।

ਸਪੋਕਸਮੈਨ ਦੀ ਪੜਤਾਲ

ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਪਾਇਆ ਕਿ ਵੀਡੀਓ 'ਤੇ ਵਿਦੇਸ਼ ਟੀਵੀ ਦਾ ਵਾਟਰਮਾਰਕ ਪ੍ਰਸਾਰਿਤ ਹੋ ਰਿਹਾ ਹੈ। ਇਸ ਲਈ ਅਸੀਂ ਇਸ ਵੀਡੀਓ ਦੇ ਸਬੰਧ ਵਿਚ ਕੀਵਰਡ ਸਰਚ ਕਰ ਅਸਲ ਸਰੋਤ ਲੱਭਣਾ ਸ਼ੁਰੂ ਕੀਤਾ।

ਵਾਇਰਲ ਵੀਡੀਓ 2019 ਦੀ ਹੈ

ਸਾਨੂੰ ਇਹ ਵੀਡੀਓ 22 ਜੁਲਾਈ 2019 ਨੂੰ ਵਿਦੇਸ਼ ਟੀਵੀ ਦੇ ਯੂਟਿਊਬ ਅਕਾਊਂਟ 'ਤੇ ਅੱਪਲੋਡ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦੇ ਸਮੇਂ ਸਿਰਲੇਖ ਲਿਖਿਆ ਗਿਆ, "BBC REACTION ON CHANDRAYAAN 2 :700 MILLION INDIANS DON'T HAVE TOILET WHY INDIA SPEND MONEY ON SPACE"

ਇਥੇ ਮੌਜੂਦ ਜਾਣਕਾਰੀ ਅਨੁਸਾਰ ਬੀਬੀਸੀ ਦੇ ਪੱਤਰਕਾਰ ਨੇ ਚੰਦਰਯਾਨ 2 'ਤੇ ਖਰਚ ਕੀਤੇ ਗਏ ਪੈਸਿਆਂ 'ਤੇ ਸਵਾਲ ਉਠਾਉਂਦੇ ਹੋਏ ਭਾਰਤ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ।

ਸਾਨੂੰ ਵਾਇਰਲ ਵੀਡੀਓ ਦੇ ਸਬੰਧ ਵਿੱਚ ਬੀਬੀਸੀ ਦੀ ਪ੍ਰੈਸ ਟੀਮ ਦਾ ਇੱਕ ਟਵੀਟ ਮਿਲਿਆ ਜਿਸ ਵਿਚ ਉਹਨਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਸਪੱਸ਼ਟ ਕੀਤਾ ਕਿ ਇਹ ਕਲਿੱਪ 2019 ਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵੀਡੀਓ 4 ਸਾਲ ਪੁਰਾਣਾ ਹੈ ਜਦੋਂ ਬੀਬੀਸੀ ਨੇ ਚੰਦਰਯਾਨ 2 ਦੇ ਲਾਂਚ ਸਮੇਂ ਮਿਸ਼ਨ 'ਤੇ ਖਰਚੇ ਗਏ ਪੈਸੇ 'ਤੇ ਸਵਾਲ ਉਠਾਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM

MSP ਦੀ ਕਾਨੂੰਨੀ ਗਾਰੰਟੀ ਦਾ ਕਿਵੇਂ ਹੋਵੇਗਾ Punjab ਦੇ ਕਿਸਾਨਾਂ ਨੂੰ ਨੁਕਸਾਨ ? Sunil Jakhar ਦੇ ਬਿਆਨ 'ਤੇ ਜਵਾਬ

12 Jan 2025 12:14 PM

ਪਤੀ -ਪਤਨੀ ਲੁੱਟ ਰਹੇ ਸੀ ATM, ਲੋਕਾਂ ਨੇ ਸ਼ਟਰ ਕਰ ਦਿੱਤਾ ਬੰਦ, ਉੱਪਰੋਂ ਬੁਲਾ ਲਈ ਪੁਲਿਸ, ਦੇਖੋ ਕਿੰਝ ਕੀਤਾ ਕਾਬੂ

09 Jan 2025 12:27 PM

shambhu border 'ਤੇ ਵਾਪਰਿਆ ਵੱਡਾ ਭਾਣਾ, ਇੱਕ ਕਿਸਾਨ ਨੇ ਖੁ/ਦ/ਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

09 Jan 2025 12:24 PM

Jagjit Dallewal ਦਾ ਮਰਨ ਵਰਤ 44ਵੇਂ ਦਿਨ 'ਚ ਦਾਖ਼ਲ, ਹਾਲਤ ਨਾਜ਼ੁਕ

08 Jan 2025 12:25 PM
Advertisement