Fact Check: ਮਦਰਸੇ 'ਚ ਜਿਨਸੀ ਸ਼ੋਸ਼ਣ ਤੇ ਮੌਲਵੀ ਗ੍ਰਿਫਤਾਰ? ਇਹ ਨਿਊਜ਼ਪੇਪਰ ਦੀ ਕਟਿੰਗ ਐਡੀਟੇਡ ਹੈ
Published : Oct 29, 2021, 5:43 pm IST
Updated : Oct 29, 2021, 5:43 pm IST
SHARE ARTICLE
Fact Check Old morphed clipping of Hindi News Outlet viral with misleading claim
Fact Check Old morphed clipping of Hindi News Outlet viral with misleading claim

ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਕਟਿੰਗ ਵਿਚ ਮੈਨੇਜਰ ਦੀ ਥਾਂ ਮੌਲਵੀ ਸ਼ਬਦ ਐਡਿਟ ਕਰਕੇ ਚਿਪਕਾਇਆ ਗਿਆ ਹੈ ਅਤੇ ਇਹ ਖਬਰ ਹਾਲੀਆ ਵੀ ਨਹੀਂ ਬਲਕਿ ਦਿਸੰਬਰ 2017 ਦੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਹਿੰਦੀ ਅਖਬਾਰ ਦੀ ਨਿਊਜ਼ਪੇਪਰ ਕਟਿੰਗ ਵਾਇਰਲ ਹੋ ਰਹੀ ਹੈ ਜਿਸਦੇ ਉੱਤੇ ਲਿਖਿਆ ਹੈ, "(ਪੰਜਾਬੀ ਅਨੁਵਾਦ) ਮਦਰਸੇ ਵਿਚ ਜਿਨਸੀ ਸ਼ੋਸ਼ਣ, ਮੌਲਵੀ ਗ੍ਰਿਫਤਾਰ, 52 ਸਟੂਡੈਂਟ ਬਚਾਈਆਂ।" ਹੁਣ ਇਸ ਕਟਿੰਗ ਨੂੰ ਵਾਇਰਲ ਕਰਦੇ ਹੋਏ ਮੁਸਲਿਮ ਧਰਮ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਕਟਿੰਗ ਵਿਚ ਮੈਨੇਜਰ ਦੀ ਥਾਂ ਮੌਲਵੀ ਸ਼ਬਦ ਐਡਿਟ ਕਰਕੇ ਚਿਪਕਾਇਆ ਗਿਆ ਹੈ ਅਤੇ ਇਹ ਖਬਰ ਹਾਲੀਆ ਵੀ ਨਹੀਂ ਬਲਕਿ ਦਿਸੰਬਰ 2017 ਦੀ ਹੈ।

ਵਾਇਰਲ ਪੋਸਟ

ਟਵਿੱਟਰ ਅਕਾਊਂਟ "हम लोग We The People" ਨੇ 29 ਅਕਤੂਬਰ 2021 ਨੂੰ ਇਹ ਕਟਿੰਗ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "जब हिन्दू साधु संतों के कारनामों पर आश्रम वेब सीरीज बनाई जा सकती है तो मुल्ला मौलवियों पर मदरसा क्यों नहीं ??"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਕਟਿੰਗ ਨੂੰ ਸਭਤੋਂ ਪਹਿਲਾਂ ਧਿਆਨ ਨਾਲ ਵੇਖਿਆ ਅਤੇ ਪੜ੍ਹਿਆ। ਇਸ ਕਟਿੰਗ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਿਰਲੇਖ ਵਿਚ ਨਜ਼ਰ ਆ ਰਹੇ ਮੌਲਵੀ ਸ਼ਬਦ ਦਾ ਫੌਂਟ ਵੱਖਰਾ ਨਜ਼ਰ ਆਉਂਦਾ ਹੈ ਅਤੇ ਮੌਲਵੀ ਸ਼ਬਦ ਉੱਤੇ ਲੱਗੀ ਮਾਤਰਾ ਵੀ ਹੋਰ ਸ਼ਬਦਾਂ ਨਾਲੋਂ ਵੱਖਰੀ ਹੈ। ਇਨ੍ਹਾਂ ਗੱਲਾਂ ਤੋਂ ਸ਼ੱਕ ਹੁੰਦਾ ਹੈ ਕਿ ਇਹ ਕਟਿੰਗ ਐਡੀਟ ਕੀਤੀ ਹੋ ਸਕਦੀ ਹੈ।

Edited ClippingEdited Clipping

ਅੱਗੇ ਵਧਦੇ ਹੋਏ ਅਸੀਂ ਇਸ ਕਟਿੰਗ ਨੂੰ ਰਿਵਰਸ ਇਮੇਜ ਸਰਚ ਕੀਤਾ। ਇਸ ਸਰਚ ਤੋਂ ਇਹ ਸਾਫ ਹੋ ਗਿਆ ਕਿ ਇਹ ਕਟਿੰਗ ਐਡੀਟੇਡ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਵਾਇਰਲ ਹੋਈ ਹੈ। ਇਹ ਕਟਿੰਗ 2019 ਤੋਂ ਵਾਇਰਲ ਹੋ ਰਹੀ ਹੈ।

"ਅਸਲ ਕਟਿੰਗ ਵਿਚ ਮੌਲਵੀ ਨਹੀਂ ਮੈਨੇਜਰ ਲਿਖਿਆ ਹੋਇਆ ਸੀ"

ਇਹ ਮਾਮਲਾ ਦਿਸੰਬਰ 2017 ਦਾ ਹੈ ਅਤੇ ਅਸਲ ਕਟਿੰਗ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Original CuttingOriginal Cutting

ਕੀ ਸੀ ਮਾਮਲਾ?

ਲਖਨਊ ਦੇ ਸਆਦਤਗੰਜ ਦੇ ਯਾਸਿਗੰਜ ਸਥਿਤ ਇਕ ਮਦਰਸੇ 'ਚ ਮਾਸੂਮ ਵਿਦਿਆਰਥਣਾਂ ਨੂੰ ਬੰਧਕ ਬਣਾ ਕੇ ਲੰਬੇ ਸਮੇਂ ਤੋਂ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵਿਦਿਆਰਥਣਾਂ ਨੇ ਮਦਰੱਸੇ ਦੀਆਂ ਖਿੜਕੀਆਂ ਤੋਂ ਪਰਚੀ 'ਤੇ ਆਪਣੀਆਂ ਸ਼ਿਕਾਇਤਾਂ ਲਿਖ ਕੇ ਖਿੜਕੀ ਤੋਂ ਬਾਹਰ ਸੁੱਟੀਆਂ। ਸਥਾਨਕ ਲੋਕਾਂ ਨੇ ਐਸਐਸਪੀ ਦੀਪਕ ਕੁਮਾਰ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਭਾਰੀ ਪੁਲਿਸ ਫੋਰਸ ਨਾਲ ਮਦਰੱਸੇ 'ਤੇ ਛਾਪਾ ਮਾਰਿਆ। ਮੌਕੇ 'ਤੇ 52 ਵਿਦਿਆਰਥਣਾਂ ਮਿਲੀਆਂ, ਜਿਨ੍ਹਾਂ ਨੂੰ ਬਚਾ ਕੇ ਪ੍ਰਾਗ ਨਰਾਇਣ ਰੋਡ 'ਤੇ ਸਥਿਤ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਸੀ। 

Amar Ujala NewsAmar Ujala News

ਇਸ ਮਾਮਲੇ ਨੂੰ ਲੈ ਕੇ ਅਮਰ ਉਜਾਲਾ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਕਟਿੰਗ ਵਿਚ ਮੈਨੇਜਰ ਦੀ ਥਾਂ ਮੌਲਵੀ ਸ਼ਬਦ ਐਡਿਟ ਕਰਕੇ ਚਿਪਕਾਇਆ ਗਿਆ ਹੈ ਅਤੇ ਇਹ ਖਬਰ ਹਾਲੀਆ ਵੀ ਨਹੀਂ ਬਲਕਿ ਦਿਸੰਬਰ 2017 ਦੀ ਹੈ।

Claim- Newspaper cutting claiming police arrested muslim preist for sexual harrasement of girls in madarasa
Claimed By- Twitter Account हम लोग We The People
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement