
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ AI Generated ਹੈ।
RSFC (Team Mohali)- ਪਿਛਲੇ 17 ਦਿਨਾਂ ਤੋਂ ਉੱਤਰਾਖੰਡ ਦੇ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਜਦੂਰਾਂ ਨੂੰ ਬਾਹਰ ਕੱਢਣ ਦੇ ਮਿਸ਼ਨ ਦੀ ਸਫਲਤਾ ਨੇ ਪੂਰੇ ਦੇਸ਼ ਨੂੰ ਰਾਹਤ ਦਾ ਸਾਹ ਦਿੱਤਾ ਹੈ। ਹੁਣ ਇਸੇ ਮਿਸ਼ਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੁਰੰਗ ਵਿਚ ਭਾਰਤ ਦਾ ਝੰਡਾ ਫੜ੍ਹੇ ਮਜਦੂਰਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜਦੂਰਾਂ ਦੀ ਹੈ। ਇਸ ਤਸਵੀਰ ਨੂੰ ਰਾਸ਼ਟਰੀ ਆਪਦਾ ਪ੍ਰਬੰਧਨ ਭਾਰਤ ਸਣੇ ਕਈ ਸੋਸ਼ਲ ਮੀਡੀਆ ਯੂਜ਼ਰਸ ਸ਼ੇਅਰ ਕਰ ਰਹੇ ਹਨ।
NDMA India | राष्ट्रीय आपदा प्रबंधन प्राधिकरण ਨੇ ਇਸ ਤਸਵੀਰ ਨੂੰ ਸਾਂਝੀ ਕਰਦਿਆਂ ਲਿਖਿਆ, "#UttarakhandTunnelRescue"
#UttarakhandTunnelRescue pic.twitter.com/Crdgt8DiBo
— NDMA India | राष्ट्रीय आपदा प्रबंधन प्राधिकरण ???????? (@ndmaindia) November 28, 2023
ਇਸੇ ਤਰ੍ਹਾਂ ਕਈ ਯੂਜ਼ਰਸ ਵੀ ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ ਜਿਨ੍ਹਾਂ ਦੇ ਕੁਝ ਪੋਸਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।
_जीत गयी ज़िंदगी! ????????
— Anusha Kr. (@Anusha_K29) November 29, 2023
"उत्तराखंड (Uttarakhand) के उत्तरकाशी (Uttarkashi Tunnel Rescue) की सिल्क्यारा सुरंग में फंसे 41 श्रमिकों को सफलतापूर्वक बाहर निकाल लिया गया है". Rescue team क़ो बधाई॥???????????? pic.twitter.com/8PEMafwXoT
‼️ UTTARAKHAND TUNNEL RESCUE : All 41 trapped workers in successfully rescued.#Uttarakhand #UttarakhandTunnelRescue #Rescue #RescueOperation #India pic.twitter.com/pWURY4Pil8
— TIKHNADRISHTI (@tikhnadrishti) November 29, 2023
ये नया भारत है ????????????????
— सुभाष प्रजापति 'सनातनी' ???? (@Subhash_Newari) November 29, 2023
चंद्रमा पर तिरंगा???????? फहराना भी जानता है,
अपने श्रमिकों को सुरंग से सकुशल निकालना भी जानता है।????????#Uttarkashi #UttarkashiRescue #UttarakhandTunnel #UttarakhandTunnelRescue pic.twitter.com/SsCb79Iore
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ AI Generated ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਦੱਸ ਦਈਏ ਕਿ ਇਸ ਤਸਵੀਰ ਵਿਚ ਦਿੱਸ ਰਹੇ ਲੋਕਾਂ ਦੇ ਹੱਥ ਤੇ ਚਿਹਰੇ ਆਮ ਲੋਕਾਂ ਤੋਂ ਵੱਖਰੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿਚ ਕਈ ਚਿਹਰੇ ਸਹੀ ਨਹੀਂ ਦਿੱਸ ਰਹੇ ਜਿਸਤੋਂ ਇਹ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।
AI 1
ਹੁਣ ਅਸੀਂ ਅੱਗੇ ਵਧਦੇ ਹੋਏ hivemoderation.com 'ਤੇ ਇਸ ਤਸਵੀਰ ਦੀ ਜਾਂਚ ਕੀਤੀ। ਦੱਸ ਦਈਏ ਕਿ ਇਹ ਵੈੱਬਸਾਈਟ ਤਸਵੀਰਾਂ ਦੀ ਜਾਂਚ ਕਰ ਸਾਫ ਕਰਦੀ ਹੈ ਕਿ ਕੋਈ ਤਸਵੀਰ AI ਵੱਲੋਂ ਬਣਾਈ ਗਈ ਹੈ ਜਾਂ ਨਹੀਂ। ਦੱਸ ਦਈਏ ਇਥੇ ਜਾਂਚ ਦੇ ਨਤੀਜਿਆਂ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ AI ਵੱਲੋਂ ਬਣਾਈ ਗਈ ਹੈ। ਇਸ ਤਸਵੀਰ ਨੂੰ 100% AI generated ਰੇਟਿੰਗ ਦਿੱਤੀ ਗਈ।
Hive Moderation
ਮਤਲਬ ਸਾਫ ਸੀ ਕਿ ਵਾਇਰਲ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।
ਕਿਵੇਂ ਕੀਤੀ ਜਾ ਸਕਦੀ AI ਜਾਂ Deepfake ਦੀ ਪਛਾਣ?
ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ: ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ ਦੀ ਭਾਲ ਕਰੋ, ਜਿਵੇਂ ਕਿ ਕੋਈ ਝਪਕਣਾ ਜਾਂ ਅਨਿਯਮਿਤ ਹਰਕਤਾਂ।
ਰੰਗ ਅਤੇ ਰੋਸ਼ਨੀ ਵਿਚ ਮੇਲ: ਚਿਹਰੇ ਅਤੇ ਬੈਕਗ੍ਰਾਊਂਡ ਵਿਚ ਰੰਗ ਅਤੇ ਰੋਸ਼ਨੀ ਨੂੰ ਧਿਆਨ ਨਾਲ ਵੇਖੋ ਕਿਉਂਕਿ ਇਹ ਰੰਗ ਤੇ ਰੋਸ਼ਨੀ ਵਿਚ ਮੇਲ ਨਹੀਂ ਖਾਂਦਾ ਹੈ।
ਆਡੀਓ ਗੁਣਵੱਤਾ: ਆਡੀਓ ਗੁਣਵੱਤਾ ਦੀ ਤੁਲਨਾ ਕਰੋ ਅਤੇ ਦੇਖੋ ਕਿ ਕੀ ਆਡੀਓ ਬੁੱਲ੍ਹਾਂ ਦੀ ਹਰਕਤ ਨਾਲ ਮੇਲ ਖਾਂਦਾ ਹੈ।
ਵਿਜ਼ੂਅਲ ਅਸੰਗਤਤਾਵਾਂ: ਵਿਜ਼ੂਅਲ ਅਸੰਗਤਤਾਵਾਂ ਦਾ ਵਿਸ਼ਲੇਸ਼ਣ ਕਰੋ, ਜਿਵੇਂ ਕਿ ਸਰੀਰ ਦੀ ਅਜੀਬ ਸ਼ਕਲ ਜਾਂ ਚਿਹਰੇ ਦੀਆਂ ਹਰਕਤਾਂ, ਚਿਹਰੇ ਦੀਆਂ ਵਿਸ਼ੇਸ਼ਤਾਵਾਂ ਦੀ ਗੈਰ-ਕੁਦਰਤੀ ਸਥਿਤੀ, ਜਾਂ ਅਜੀਬ ਮੁਦਰਾ ਜਾਂ ਸਰੀਰ।
ਰਿਵਰਸ ਇਮੇਜ ਸਰਚ: ਰਿਵਰਸ ਇਮੇਜ ਕਰ ਵੀਡੀਓ ਜਾਂ ਵਿਅਕਤੀ ਦੀ ਖੋਜ ਕਰੋ ਇਹ ਵੇਖਣ ਲਈ ਕਿ ਕੀ ਉਹ ਅਸਲੀ ਹੈ ਜਾਂ ਨਹੀਂ।
ਵੀਡੀਓ ਮੈਟਾਡੇਟਾ: ਵੀਡੀਓ ਮੈਟਾਡੇਟਾ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਇਸਨੂੰ ਬਦਲਿਆ ਜਾਂ ਸੰਪਾਦਿਤ ਕੀਤਾ ਗਿਆ ਹੈ।
ਡੀਪਫੇਕ ਡਿਟੈਕਸ਼ਨ ਟੂਲ: ਡੀਪਫੇਕ ਡਿਟੈਕਸ਼ਨ ਟੂਲਸ ਦੀ ਵਰਤੋਂ ਕਰੋ, ਜਿਵੇਂ ਕਿ ਔਨਲਾਈਨ ਪਲੇਟਫਾਰਮ ਜਾਂ ਬ੍ਰਾਊਜ਼ਰ ਐਕਸਟੈਂਸ਼ਨ, ਜੋ ਸ਼ੱਕੀ ਵੀਡੀਓ ਨੂੰ ਫਲੈਗ ਕਰ ਸਕਦੇ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ AI Generated ਹੈ, ਕੋਈ ਅਸਲ ਤਸਵੀਰ ਨਹੀਂ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।