ਤੱਥ ਜਾਂਚ: RSS ਦੀ ਰੈਲੀ 'ਤੇ ਹੋਏ ਪਥਰਾਅ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ, ਦਾਅਵਾ ਫਰਜ਼ੀ
Published : Dec 29, 2020, 12:59 pm IST
Updated : Dec 29, 2020, 3:21 pm IST
SHARE ARTICLE
Stone pelting at the RSS rally has nothing to do with the farmers protest
Stone pelting at the RSS rally has nothing to do with the farmers protest

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਖੇਤੀ ਕਾਨੂੰਨਾਂ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਕਿਸਾਨੀ ਸੰਘਰਸ਼ ਦੇ ਚਲਦਿਆਂ ਇਕ ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਉਜੈਨ ਵਿਚ ਆਰਐਸਐਸ ਵੱਲੋਂ ਇਕ ਰੈਲੀ ਕੱਢੀ ਜਾ ਰਹੀ ਸੀ, ਜਿਸ ਦੌਰਾਨ ਸਥਾਨਕ ਲੋਕਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਆਰਐਸਐਸ ਦਾ ਵਿਰੋਧ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਖੇਤੀ ਕਾਨੂੰਨਾਂ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਇਕ ਸੰਗਠਨ ਵੱਲੋਂ ਕੱਢੀ ਗਈ ਰੈਲੀ ਦੀ ਹੈ, ਜਿਸ ਦੌਰਾਨ ਦੋ ਭਾਈਚਾਰਿਆਂ ਦੇ ਲੋਕਾਂ ਵਿਚ ਵਿਵਾਦ ਹੋ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੇ ਪੱਥਰਬਾਜ਼ੀ ਕੀਤੀ

ਵਾਇਰਲ ਪੋਸਟ ਦਾ ਦਾਅਵਾ

ਪੰਜਾਬੀ ਚੈਨਲ ਡੇਲੀ ਪੋਸਟ ਪੰਜਾਬੀ ਨੇ ਅਪਣੇ ਫੇਸਬੁੱਕ ਪੇਜ ‘ਤੇ ਲਾਈਵ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ਦਿੱਤਾ, ਦੇਖੋ, ਲੋਕਾਂ ਨੇ ਕਿਵੇਂ ਵੱਟੇ ਮਾਰ-ਮਾਰ ਭਜਾਏ RSS ਵਾਲੇ, ਕੱਢ ਰਹੇ ਸੀ ਰੈਲੀ, ਦੇਖੋ ਮੌਕੇ ਦੀਆਂ ਇਹ ਤਸਵੀਰਾਂ Live

ਇਸ ਵੀਡੀਓ ਵਿਚ ਕੁਝ ਲੋਕ ਬਾਈਕ ਰੈਲੀ ਕੱਢ ਰਹੇ ਹਨ ਤੇ ਅਚਾਨਕ ਉੱਥੇ ਮੌਜੂਦ ਲੋਕ ਉਹਨਾਂ ‘ਤੇ ਪੱਥਰਬਾਜ਼ੀ ਕਰਨ ਲੱਗਦੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀ ਸੜਕ ‘ਤੇ ਹੀ ਅਪਣੀ ਬਾਈਕ ਛੱਡ ਕੇ ਭੱਜ ਜਾਂਦੇ ਹਨ।

https://archive.md/flZku/image

ਡੇਲੀ ਪੋਸਟ ਦਾ ਕਹਿਣਾ ਹੈ ਕਿ ਇਸ ਦੌਰਾਨ ਆਰਐਸਐਸ ਵਰਕਰ ਰੈਲੀ ਕਰ ਰਹੇ ਸੀ ਤੇ ਸਥਾਨਕ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਦੇ ਚਲਦਿਆਂ ਉਹਨਾਂ ‘ਤੇ ਪੱਥਰਬਾਜ਼ੀ ਕੀਤੀ।  ਡੇਲੀ ਪੋਸਟ ਨੇ ਵੀਡੀਓ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਕੇ ਸ਼ੇਅਰ ਕੀਤਾ ਹੈ, ਜਦਕਿ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

 

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਵੀਡੀਓ ਦੀ ਪੜਤਾਲ ਲਈ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ RSS Rally Ujjain ਸਰਚ ਕੀਤਾ। ਇਸ ਦੌਰਾਨ ਸਭ ਤੋਂ ਪਹਿਲਾਂ ਇਕ ਯੂਟਿਊਬ ਲਿੰਕ ਸਾਹਮਣੇ ਆਇਆ। ਜਿਸ ਦਾ ਟਾਈਟਲ ਸੀ उज्जैन में RSS की रैली पर पथराव, पुलिस छावनी में बदला बेगम बाग, काबू में स्थिति! MP News Ujjain।

ਇਹ ਵੀਡੀਓ MP News TV ਵੱਲੋਂ 25 ਦਸੰਬਰ ਨੂੰ ਅਪਲੋਡ ਕੀਤੀ ਗਈ ਸੀ। ਇਸ ਵੀਡੀਓ ਤੋਂ ਜਾਣਕਾਰੀ ਮਿਲੀ ਕਿ ਆਰਐਸਐਸ ਦੇ ਵਰਕਰਾਂ ਵੱਲੋਂ ਰਾਮ ਮੰਦਰ ਨੂੰ ਲੈ ਕੇ ਰੈਲੀ ਕੱਢੀ ਗਈ ਸੀ। ਇਸ ਦੌਰਾਨ ਸਥਾਨਕ ਲੋਕਾਂ ਨੇ ਰੈਲੀ ਕਰ ਰਹੇ ਲੋਕਾਂ ‘ਤੇ ਪੱਥਰਬਾਜ਼ੀ ਕੀਤੀ। ਇਸ ਮੌਕੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਵੀ ਪਹੁੰਚੀ।

ਇਸ ਤੋਂ ਸਾਫ ਜ਼ਾਹਿਰ ਹੋ ਗਿਆ ਕਿ ਵਾਇਰਲ ਵੀਡੀਓ ਜ਼ਰੀਏ ਕੀਤਾ ਦਾ ਰਿਹਾ ਦਾਅਵਾ ਫਰਜ਼ੀ ਹੈ। ਉਜੈਨ ਵਿਚ ਕਿਸਾਨਾਂ ਨੇ ਪੱਥਰਬਾਜ਼ੀ ਨਹੀਂ ਕੀਤੀ।
ਖ਼ਬਰ ਦੀ ਹੋਰ ਪੁਸ਼ਟੀ ਲਈ ਵੀਡੀਓ ਵਿਚ ਦਿੱਤੇ ਕੀਵਰਡ ਨਾਲ ਸਰਚ ਕੀਤਾ। ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ।  

Photo

ਨਿਊਜ਼ 18 ਦੀ ਇਕ ਰਿਪੋਰਟ ਤੋਂ ਵੀ ਪੁਸ਼ਟੀ ਹੋਈ ਕਿ ਵਾਇਰਲ ਦਾਅਵਾ ਫਰਜ਼ੀ ਹੈ।

ਖੋਜ ਦੌਰਾਨ ਨਵਭਾਰਤ ਟਾਈਮਜ਼ ਦੀ ਇਕ ਰਿਪੋਰਟ ਵੀ ਸਾਹਮਣੇ ਆਈ। ਇਸ ਵਿਚ ਦੱਸਿਆ ਗਿਆ ਕਿ ਸ਼ੁੱਕਰਵਾਰ ਸ਼ਾਮ (25 ਦਸੰਬਰ) ਨੂੰ ਉਜੈਨ ਦੇ ਬੇਗਮਬਾਗ ਇਲਾਕੇ ਵਿਚ ਉਸ ਸਮੇਂ ਪਥਰਾਅ ਹੋਇਆ ਜਦੋਂ ਅਯੋਧਿਆ ਵਿਚ ਬਣ ਰਹੇ ਰਾਮ ਮੰਦਰ ਲਈ ਫੰਡ ਇਕੱਠਾ ਕਰਨ ਦੇ ਪ੍ਰੋਗਰਾਮ ਮੌਕੇ ਹਿੰਦੂਵਾਦੀ ਸੰਗਠਨਾਂ ਵੱਲੋਂ ਬਾਈਕ ਰੈਲੀ ਕੱਢੀ ਗਈ ਸੀ।

ਇਸ ਦੌਰਾਨ ਰੈਲੀ ਵਿਚ ਸ਼ਾਮਲ ਬਾਈਕ ਸਵਾਰ ਦੀ ਕਿਸੇ ਸਥਾਨਕ ਵਿਅਕਤੀ ਨਾਲ ਟੱਕਰ ਹੋ ਗਈ। ਜਿਸ ਨਾਲ ਵਿਵਾਦ ਵਧ ਗਿਆ ਤੇ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ‘ਤੇ ਕਾਬੂ ਪਾਇਆ।

ਇਸ ਤੋਂ ਇਲਾਵਾ ਦ ਪ੍ਰਿੰਟ ਦੀ ਇਕ ਰਿਪੋਰਟ ਵੀ ਸਾਹਮਣੇ ਆਈ, ਜਿਸ ਜ਼ਰੀਏ ਜਾਣਕਾਰੀ ਮਿਲੀ ਕਿ ਇਹ ਰੈਲੀ ਬਜਰੰਗ ਦਲ ਸੰਗਠਨ ਵੱਲੋਂ ਕੱਢੀ ਗਈ ਸੀ। ਜਦੋਂ ਰੈਲੀ ਬੇਗਮਬਾਗ ਇਲਾਕੇ ਵਿਚੋਂ ਗੁਜ਼ਰੀ ਤਾਂ ਸੰਗਠਨ ਦੇ ਵਰਕਰਾਂ ‘ਤੇ ਸਥਾਨਕ ਲੋਕਾਂ ਵਿਚ ਵਿਵਾਦ ਛਿੜ ਗਿਆ ਜਿਸ ਦੌਰਾਨ ਸਥਾਨਕ ਲੋਕਾਂ ਨੇ ਪੱਥਰਬਾਜ਼ੀ ਕੀਤੀ।

ਖ਼ਬਰ ਸਬੰਧੀ ਵਧੇਰੇ ਪੁਸ਼ਟੀ ਲਈ ਅਸੀਂ ਉਜੈਨ ਦੇ ਵਧੀਕ ਐਸਪੀ ਨਾਲ ਗੱਲ਼ ਕੀਤੀ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਦੋ ਭਾਇਚਾਰਿਆਂ ਵਿਚ ਮਾਮੂਲੀ ਵਿਵਾਦ ਹੋਇਆ ਸੀ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਲਾਤ ‘ਤੇ ਕਾਬੂ ਪਾ ਲਿਆ।

ਖ਼ਬਰ ਸਬੰਧੀ ਜਦੋਂ ਅਸੀਂ ਉਜੈਨ ਦੇ ਵਧੀਕ ਐਸਪੀ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਪੁਸ਼ਟੀ ਕੀਤੀ ਕਿ ਇਸ ਵਿਵਾਦ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਸ ਤੋਂ ਇਲਾਵਾ ਉਜੈਨ ਜ਼ਿਲ੍ਹਾ ਕੁਲੈਕਟਰ ਮੇਜਿਸਟਰੇਟ ਦੇ ਪੀਆਰਓ ਹਰਿਸ਼ੰਕਰ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਨੇ ਕੋਈ ਵਿਰੋਧ ਪ੍ਰਦਰਸ਼ਨ ਜਾਂ ਪੱਥਰਬਾਜ਼ੀ ਨਹੀਂ ਕੀਤੀ। 

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਰੈਲੀ ਦੌਰਾਨ ਕਿਸਾਨਾਂ ਨੇ ਆਰਐਸਐਸ ਵਰਕਰਾਂ ‘ਤੇ ਪੱਥਰਬਾਜ਼ੀ ਨਹੀਂ ਕੀਤੀ।

Claim – ਰੈਲੀ ਕੱਢ ਰਹੇ ਆਰਐਸਐਸ ਵਰਕਰਾਂ ‘ਤੇ ਕਿਸਾਨਾਂ ਨੇ ਕੀਤੀ ਪੱਥਰਬਾਜ਼ੀ

Claimed By - Daily Post Punjabi

Fact Check - ਫਰਜ਼ੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement