
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਭਾਰਤੀ ਹਾਕੀ ਟੀਮ ਦੇ ਦੋ ਖਿਡਾਰੀਆਂ ਨੂੰ ਭਾਰਤ ਦਾ ਝੰਡਾ ਹੱਥ ਵਿੱਚ ਫੜ੍ਹਕੇ ਜਸ਼ਨ ਮਨਾਉਂਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜੂਨੀਅਰ ਹਾਕੀ ਟੀਮ ਨੇ ਵਿਸ਼ਵ ਕੱਪ ਜਿੱਤ ਲਿਆ ਹੈ ਅਤੇ ਮੈਚ ਵਿਚ ਦੋਵੇਂ ਗੋਲ ਸਿੱਖ ਖਿਡਾਰੀਆਂ ਨੇ ਕੀਤੇ।
ਇਸ ਪੋਸਟ ਨੂੰ ਸ਼ੇਅਰ ਕਰ ਮੀਡਿਆ 'ਤੇ ਤੰਜ ਕਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੀ ਵੀ ਮੀਡਿਆ ਅਦਾਰੇ ਨੇ ਇਸ ਖਬਰ ਨੂੰ ਕਵਰ ਨਹੀਂ ਕੀਤਾ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Ranjit Singh Portugal ਨੇ 27 ਦਿਸੰਬਰ 2022 ਨੂੰ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਚੈਨਲ ਵਾਲੇ ਸਾਰੇ ਮਰ ਗਏ ਮੈਂ ਸੁਣਿਆ ਪੰਜਾਬ ਪੰਜਾਬ"
ਇਸ ਪੋਸਟ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕੋਈ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ।
ਅੱਗੇ ਵਧਦਿਆਂ ਅਸੀਂ ਮਾਮਲੇ ਨੂੰ ਲੈ ਕੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੀ ਵੈਬਸਾਈਟ ਦਾ ਰੁੱਖ ਕੀਤਾ ਅਤੇ ਪਾਇਆ ਕਿ ਸਾਲ 2021 ਵਿੱਚ ਅਰਜਨਟੀਨਾ ਨੇ ਜੂਨੀਅਰ ਹਾਕੀ ਵਰਲਡ ਕੱਪ ਜਿੱਤਿਆ ਸੀ ਜਦਕਿ ਸਾਲ 2016 ਵਿੱਚ ਭਾਰਤ ਨੇ ਬੈਲਜੀਅਮ ਨੂੰ ਹਰਾ ਕੇ ਵਰਲਡ ਕੱਪ ਆਪਣੇ ਨਾਮ ਕੀਤਾ ਸੀ। ਲਖਨਊ 'ਚ ਹੋਏ ਫਾਈਨਲ ਮੈਚ 'ਚ ਭਾਰਤ ਨੇ ਬੈਲਜੀਅਮ ਨੂੰ 2-1 ਨਾਲ ਹਰਾਇਆ ਸੀ। ਭਾਰਤ ਵਲੋਂ ਗੁਰਜੰਟ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਇਹ ਗੋਲ ਕੀਤੇ ਸਨ।
ਮਤਲਬ ਸਾਫ ਸੀ ਵਾਇਰਲ ਦਾਅਵੇ ਵਰਗੀ ਗੱਲ 2016 'ਚ ਵਾਪਰੀ ਸੀ ਤੇ ਹਾਲੀਆ 2021 ਦਾ ਵਿਸ਼ਵ ਕੱਪ ਅਰਜਨਟੀਨਾ ਨੇ ਜਿੱਤਿਆ ਸੀ।
ਹੁਣ ਵਾਰੀ ਸੀ ਇਸ ਤਸਵੀਰ ਨੂੰ ਸਰਚ ਕਰਨ ਦੀ ਤੇ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਜਰੀਏ ਸਰਚ ਕੀਤਾ। ਸਾਨੂੰ ਟਾਈਮਜ਼ ਨਾਓ ਦੁਆਰਾ ਅਗਸਤ 15, 2018 ਨੂੰ ਪ੍ਰਕਾਸ਼ਿਤ ਆਰਟੀਕਲ ਮਿਲਿਆ। ਇਸ ਆਰਟੀਕਲ ਦੇ ਵਿੱਚ ਸਾਨੂੰ ਵਾਇਰਲ ਤਸਵੀਰ ਮਿਲੀ ਜਿਸ ਦੇ ਕੈਪਸ਼ਨ ਮੁਤਾਬਕ 2016 ਵਿਚ ਲਖਨਊ ਵਿਖੇ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਮਨਦੀਪ ਸਿੰਘ ਅਤੇ ਹਰਜੀਤ ਸਿੰਘ ਜਸ਼ਨ ਮਨਾਉਂਦੇ ਹੋਏ।
NDTV News
ਇਸਦੇ ਨਾਲ ਹੀ ਸਾਨੂੰ ਇਹ ਤਸਵੀਰ 2016 ਦੇ ਕਈ ਆਰਟੀਕਲ 'ਚ ਅਪਲੋਡ ਮਿਲੀ। ਇਨ੍ਹਾਂ ਖਬਰਾਂ ਨੂੰ ਇਥੇ ਤੇ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।