
ਦੁਨੀਆ ਭਰ ਦੇ ਵਿਗਿਆਨਕ ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਨਵੀਂ ਦਿੱਲੀ: ਦੁਨੀਆ ਭਰ ਦੇ ਵਿਗਿਆਨਕ ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਆਕਸਫੋਰਡ ਯੂਨੀਵਰਸਿਟੀ ਵੀ ਕੋਰੋਨਾ ਵਾਇਰਸ ਵੈਕਸੀਨ ਦੇ ਮਨੁੱਖੀ ਟਰਾਇਲ ਦੇ ਸਕਾਰਾਤਮਕ ਨਤੀਜਿਆਂ ਦਾ ਇਤਜ਼ਾਰ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਕਈ ਉਪਾਅ ਦੱਸੇ ਜਾ ਰਹੇ ਹਨ।
Photo
ਹਾਲ ਹੀ ਵਿਚ ਕਈ ਨਿਊਜ਼ ਰਿਪੋਰਟਾਂ ਵਿਚ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਂਟੀ ਟਿਊਬਰਕਲੋਸਿਸ ਬੈਸਿਲਸ ਕੈਲਮੇਟ-ਗੁਏਰਿਨ (Bacillus Calmette-Guérin BCG) ਵੈਕਸੀਨ ਵਾਇਰਸ ਦੇ ਇਲਾਜ ਲਈ ਪ੍ਰਭਾਵਸ਼ਾਲੀ ਹੋ ਸਕਦੀ ਹੈ। ਇਹ ਦਾਅਵਾ ਫੇਸਬੁੱਕ ਅਤੇ ਵਟਸਐਪ 'ਤੇ ਕੀਤਾ ਜਾ ਰਿਹਾ ਹੈ।
Photo
ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਦਾਅਵਾ ਬਿਲਕੁਲ ਗਲਤ ਹੈ। ਬੀਸੀਜੀ ਵੈਕਸੀਨ ਟਿਊਬਰਕਲੋਸਿਸ ਲਈ ਫਾਇਦੇਮੰਦ ਹੈ ਪਰ ਇਸ ਦੀ ਮਦਦ ਨਾਲ ਕੋਵਿਡ-19 ਦਾ ਪ੍ਰਭਾਵ ਨਹੀਂ ਰੋਕਿਆ ਜਾ ਸਕਦਾ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਵੈਕਸੀਨ ਨਾਲ ਕੋਰੋਨਾ ਦਾ ਇਲਾਜ ਹੋ ਸਕਦਾ ਹੈ।
Photo
ਕਈ ਫੇਸਬੁੱਕ ਯੂਜ਼ਰਸ ਨੇ ਰਾਸ਼ਟਰੀ ਟੀਕਾਕਰਨ ਨੀਤੀਆਂ ਅਤੇ ਕੋਵਿਡ-19 ਮਾਮਲਿਆਂ ਵਿਚਕਾਰ ਸਬੰਧਾਂ ਦੀ ਜਾਂਚ ਕਰਨ ਵਾਲੇ ਅਧਿਐਨ ਦਾ ਹਵਾਲਾ ਦਿੱਤਾ ਹੈ। ਖੋਜਕਰਤਾਵਾਂ ਦੇ ਵੱਖ-ਵੱਖ ਸਮੂਹਾਂ ਦੇ ਅਧਿਐਨ ਵਿਚ ਦੇਖਿਆ ਗਿਆ ਕਿ ਲੰਬੇ ਸਮੇਂ ਤੱਕ ਬੀਸੀਜੀ ਦੀਆਂ ਨੀਤੀਆਂ ਰੱਖਣ ਵਾਲੇ ਦੇਸ਼ ਕੋਵਿਡ-19 ਨਾਲ ਘੱਟ ਪ੍ਰਭਾਵਿਤ ਹੋਏ ਹਨ।
Photo
ਇਹ ਅਧਿਐਨ ਵੱਖ-ਵੱਖ ਸੰਸਥਾਵਾਂ ਦੇ ਖੋਜਕਰਤਾਵਾਂ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਸਨ, ਜਿਨ੍ਹਾਂ ਵਿਚ ਨਿਊਯਾਰਕ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਯੂਨੀਵਰਸਿਟੀ ਆਫ ਟੈਕਸਾਸ ਐਮਡੀ ਐਂਡਰਸਨ ਕੈਂਸਰ ਸੈਂਟਰ ਸ਼ਾਮਲ ਹਨ। ਇਸ ਸੰਵੇਦਨਸ਼ੀਲ ਸਮੇਂ ਵਿਚ ਗਲਤ ਸੂਚਨਾ ਦੇ ਖਤਰਿਆਂ ਨੂੰ ਪਛਾਣਦੇ ਹੋਏ, ਵਿਸ਼ਵ ਸਿਹਤ ਸੰਗਠਨ ਨੇ 12 ਅਪ੍ਰੈਲ ਨੂੰ ਇਸ ਮੁੱਦੇ 'ਤੇ 12 ਅਪ੍ਰੈਲ ਨੂੰ ਸਪੱਸ਼ਟ ਕਿਹਾ ਸੀ ਕਿ 'ਇਸ ਦਾ ਕੋਈ ਸਬੂਤ ਨਹੀਂ ਹੈ ਕਿ ਬੀਸੀਜੀ ਕੋਰੋਨਾ ਵਾਇਰਸ ਸੰਕਰਮਣ ਖਿਲਾਫ ਮਰੀਜ਼ਾਂ ਦੀ ਰੱਖਿਆ ਕਰੇਗੀ'।
Photo
ਇਹ ਵੀ ਕਿਹਾ ਗਿਆ ਕਿ ਇਸ ਸਵਾਲ 'ਤੇ ਟਰਾਇਲ ਚੱਲ ਰਿਹਾ ਹੈ ਅਤੇ ਸੰਗਠਨ ਵੱਲੋਂ ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਸਬੂਤਾਂ ਦੀ ਗੈਰ-ਮੌਜੂਦਗੀ ਵਿਚ ਵਿਸ਼ਵ ਸਿਹਤ ਸੰਗਠਨ ਕੋਵਿਡ-19 ਦੀ ਰੋਕਥਾਮ ਲਈ ਬੀਸੀਜੀ ਵੈਕਸੀਨ ਦੀ ਸਿਫਾਰਿਸ਼ ਨਹੀਂ ਕਰਦਾ ਹੈ। ਵੱਖ-ਵੱਖ ਦੇਸ਼ਾਂ ਵਿਚ ਮੈਡੀਕਲ ਪ੍ਰੈਕਟੀਸ਼ਨਰ ਆਮ ਤੌਰ 'ਤੇ ਬੱਚਿਆਂ ਦੀ ਰੱਖਿਆ ਲਈ ਬੀਸੀਜੀ ਵੈਕਸੀਨ ਦੀ ਵਰਤੋਂ ਕਰਦੇ ਹਨ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਕੋਵਿਡ-19 ਤੋਂ ਲੋਕਾਂ ਨੂੰ ਬਚਾਉਂਦਾ ਹੈ।
Photo
ਫੈਕਟ ਚੈੱਕ:
ਦਾਅਵਾ: ਸੋਸ਼ਲ ਮੀਡੀਆ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਂਟੀ ਟਿਊਬਰਕਲੋਸਿਸ ਬੈਸਿਲਸ ਕੈਲਮੇਟ-ਗੁਏਰਿਨ (Bacillus Calmette-Guérin BCG) ਕੋਰੋਨਾ ਵਾਇਰਸ ਦੇ ਇਲਾਜ ਲਈ ਪ੍ਰਭਾਵਸ਼ਾਲੀ ਹੋ ਸਕਦੀ ਹੈ।
ਸੱਚਾਈ: ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਐਂਟੀ ਟਿਊਬਰਕਲੋਸਿਸ ਬੈਸਿਲਸ ਕੈਲਮੇਟ-ਗੁਏਰਿਨ (BCG) ਕੋਰੋਨਾ ਵਾਇਰਸ ਦੀ ਰੋਕਥਾਮ ਵਿਚ ਮਦਦ ਕਰ ਸਕਦੀ ਹੈ।