ਵੱਡੀ ਖ਼ਬਰ: ਭਾਰਤ ਵਿਚ Glenmark Pharmaceutical ਬਣਾ ਰਹੀ ਹੈ ਕੋਰੋਨਾ ਦੀ ਦਵਾਈ, ਮਿਲੀ ਮਨਜ਼ੂਰੀ!
Published : Apr 30, 2020, 3:34 pm IST
Updated : Apr 30, 2020, 5:36 pm IST
SHARE ARTICLE
Glenmark pharma gets dcgi nod for clinical trials of favipiravir tablets on covid 19
Glenmark pharma gets dcgi nod for clinical trials of favipiravir tablets on covid 19

ਇਹ ਮਨਜ਼ੂਰੀ ਕੋਰੋਨਾ ਵਾਇਰਸ ਨਾਲ ਅੰਸ਼ਕ ਤੌਰ ਤੇ ਪੀੜਤ ਮਰੀਜ਼ਾਂ ਤੇ...

ਨਵੀਂ ਦਿੱਲੀ: ਗਲੇਮਾਰਕ ਫਾਰਮਸਿਊਟਿਕਲ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਫੈਵਿਪਿਰਾਵਿਰ ਐਂਟੀਵਾਇਰਸ ਟੈਬਲੇਟ ਦੇ ਕਲਿਨਿਕਲ ਟ੍ਰਾਇਲ ਦੀ ਮਨਜ਼ੂਰੀ ਮਿਲੀ ਹੈ। ਗਲੇਮਾਰਕ ਫਾਰਮਾ ਨੇ ਦਾਅਵਾ ਕੀਤਾ ਹੈ ਕਿ ਡੀਸੀਜੀਆਈ ਵੱਲੋਂ ਅਜਿਹੀ ਮਨਜ਼ੂਰੀ ਲੈਣ ਵਾਲੀ ਇਹ ਦੇਸ਼ ਦੀ ਪਹਿਲੀ ਕੰਪਨੀ ਹੈ। ਫੈਵਿਪਿਰਾਵਿਰ ਇਕ ਐਂਟੀ ਵਾਇਰਲ ਦਵਾਈ ਹੈ।

Clinical Trails Clinical Trails

ਇੰਫਲੂਐਜਾ ਵਾਇਰਸ ਖਿਲਾਫ ਇਸ ਦਵਾਈ ਨੇ ਸਹੀ ਨਤੀਜੇ ਦਿੱਤੇ ਹਨ। ਕਲਿਨਿਕਲ ਟ੍ਰਾਇਲ ਮਿਲਣ ਦੀ ਖ਼ਬਰ ਤੋਂ ਵੀਰਵਾਰ ਨੂੰ ਕਾਰੋਬਾਰ ਦੌਰਾਨ ਗਲੇਮਾਰਕ ਦੇ ਸ਼ੇਅਰਾਂ ਵਿਚ 9 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਇਸ ਦਵਾਈ ਲਈ ਕੱਚਾ ਮਾਲ ਅੰਦਰੂਨੀ ਤੌਰ ਤੇ ਤਿਆਰ ਕੀਤਾ ਹੈ। ਇਸ ਦਾ ਮਿਸ਼ਰਣ ਵੀ ਬਿਲਕੁੱਲ ਤਿਆਰ ਹੈ। ਕੰਪਨੀ ਨੇ ਇਸ ਦੇ ਮਨੁੱਖੀ ਡਾਕਟਰੀ ਇਲਾਜ ਦੀ ਆਗਿਆ ਮੰਗੀ ਸੀ।

Clinical Trails Clinical Trails

ਇਹ ਮਨਜ਼ੂਰੀ ਕੋਰੋਨਾ ਵਾਇਰਸ ਨਾਲ ਅੰਸ਼ਕ ਤੌਰ ਤੇ ਪੀੜਤ ਮਰੀਜ਼ਾਂ ਤੇ ਜਾਂਚ ਕਰਨ ਲਈ ਮੰਗੀ ਗਈ ਸੀ। ਨਿਯਮਾਂ ਮੁਤਾਬਕ ਕੰਪਨੀ ਅੰਸ਼ਕ ਤੌਰ ਤੇ ਕੋਰੋਨਾ ਵਾਇਰਸ ਨਾਲ ਪੀੜਤ ਚੁਣੇ ਗਏ 150 ਮਰੀਜ਼ਾਂ ਤੇ ਇਸ ਦਾ ਪਰੀਖਣ ਕੀਤਾ ਜਾਵੇਗਾ। ਮਰੀਜ਼ ਤੇ ਪਰੀਖਣ ਕਰਨ ਦਾ ਸਮਾਂ 14 ਦਿਨਾਂ ਤੋਂ ਵਧ ਨਹੀਂ ਹੋ ਸਕਦਾ। ਇਸ ਦੇ ਪੂਰੇ ਅਧਿਐਨ ਦਾ ਸਮਾਂ 28 ਦਿਨਾਂ ਤੋਂ ਜ਼ਿਆਦਾ ਨਹੀਂ ਹੋ ਸਕਦਾ।

Clinical Trails Clinical Trails

ਪਿਛਲੇ ਕੁੱਝ ਮਹੀਨਿਆਂ ਵਿਚ ਚੀਨ, ਜਾਪਾਨ ਅਤੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਤੇ ਇਸ ਤਰ੍ਹਾਂ ਦੇ ਕਈ ਪ੍ਰਯੋਗਾਤਮਕ ਪਰੀਖਣ ਕੀਤੇ ਗਏ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸਿਹਤ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 33050 ਹੋ ਗਈ ਹੈ। ਇਹਨਾਂ ਵਿਚੋਂ 23651 ਐਕਟਿਵ ਕੇਸ ਹਨ।

Clinical Trails Clinical Trails

ਕੋਰੋਨਾ ਨਾਲ ਹੁਣ ਤਕ 1074 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8324 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਵਿਚ 1,718 ਨਵੇਂ ਮਾਮਲੇ ਕੇਸ ਸਾਹਮਣੇ ਆਏ ਹਨ ਅਤੇ 67 ਲੋਕਾਂ ਨੇ ਇਸ ਵਾਇਰਸ ਕਾਰਨ ਦਮ ਤੋੜ ਦਿੱਤਾ। ਕੋਰੋਨਾ ਦਾ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਹੈ, ਜਿੱਥੇ ਹੁਣ ਤੱਕ 9,915 ਕੇਸ ਸਾਹਮਣੇ ਆ ਚੁੱਕੇ ਹਨ, ਜਿਸ 'ਚੋਂ 432 ਲੋਕਾਂ ਦੀ ਮੌਤ ਹੋ ਗਈ ਹੈ।

Corona VirusCorona Virus

ਮਹਾਰਾਸ਼ਟਰ ਤੋਂ ਬਾਅਦ ਗੁਜਰਾਤ ਕੋਰੋਨਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੈ, ਇੱਥੇ ਹੁਣ ਤੱਕ 4,082 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 197 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਕਿ ਇਹ ਜਾਨਲੇਵਾ ਵਾਇਰਸ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕਾ ਹੈ।

ਤਾਮਿਲਨਾਡੂ, ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਕੋਰੋਨਾ ਦੇ ਕੇਸਾਂ 'ਚ ਇਜਾਫਾ ਹੋਇਆ ਹੈ। ਜੰਮੂ-ਕਸ਼ਮੀਰ ਵਿਚ 581 ਕੇਸ ਹਨ, ਜਦਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ 40 ਕੇਸ ਹਨ ਅਤੇ ਇਕ ਦੀ ਮੌਤ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement