ਤੱਥ ਜਾਂਚ: ਕਿਸਾਨੀ ਸੰਘਰਸ਼ ਦੌਰਾਨ RSS ਦੇ ਏਜੰਟ ਨੇ ਨਹੀਂ ਵੰਡੇ ਖਾਲਿਸਤਾਨੀ ਪਰਚੇ
Published : Dec 30, 2020, 4:51 pm IST
Updated : Dec 30, 2020, 4:51 pm IST
SHARE ARTICLE
RSS agent did not distribute Khalistani pamphlets during farmers protest
RSS agent did not distribute Khalistani pamphlets during farmers protest

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਨੌਜਵਾਨ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਕਿਸਾਨੀ ਸੰਘਰਸ਼ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ  ਬੀਤੇ ਦਿਨੀਂ ਕਿਸਾਨਾਂ ਵੱਲੋਂ ਮੋਰਚੇ ਵਿਚੋਂ ਇਕ ਆਰਐਸਐਸ ਨਾਲ ਸਬੰਧਤ ਨੌਜਵਾਨ ਫੜ੍ਹਿਆ ਗਿਆ ਤੇ ਇਸ ਨੌਜਵਾਨ ਕੋਲੋਂ ਖਾਲਿਸਤਾਨੀ ਪਰਚੇ ਫੜ੍ਹੇ ਗਏ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਨੌਜਵਾਨ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ। ਉਸ ਕੋਲੋਂ ਖੇਤੀ ਕਾਨੂੰਨਾਂ ਦੇ ਹੱਕ ਵਿਚ ਲਿਖੇ ਨਾਅਰਿਆਂ ਦੇ ਪਰਚੇ ਫੜੇ ਗਏ।

ਵਾਇਰਲ ਪੋਸਟ ਦਾ ਦਾਅਵਾ

टਟਵਿਟਰ ਯੂਜ਼ਰ Shabnam Hashmi @ShabnamHashmi ਨੇ 25 ਦਸੰਬਰ 2020 ਨੂੰ ਇਕ ਵੀਡੀਓ ਸ਼ੇਅਰ ਕੀਤਾ। ਵੀਡੀਓ ਨਾਲ ਕੈਪਸ਼ਨ ਲਿਖਿਆ, ‘#RSSShameOnYou #FarmersProtest RSS guy caught distributing Khalistani pamphlets and stickers to defame Kisan andolan. He has been handed over to Police. Must watch and retweet please’

Photo

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਟਵੀਟ ਕੀਤੀ ਗਈ ਵੀਡੀਓ ਵਿਚ On Air ਚੈਨਲ ਦੇ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਸ਼ੱਕੀ ਵਿਅਕਤੀ ਨਾਲ ਗੱਲ ਕਰ ਰਹੇ ਹਨ। ਵੀਡੀਓ ਸਬੰਧੀ ਹੋਰ ਜਾਣਕਾਰੀ ਲਈ ਅਸੀਂ On Air ਚੈਨਲ ਦੇ ਫੇਸਬੁੱਕ ਪੇਜ ‘ਤੇ ਜਾ ਕੇ ਵੀਡੀਓ ਦੀ ਖੋਜ ਕੀਤੀ। ਸਾਨੂੰ ਚੈਨਲ ਦੇ ਫੇਸਬੁੱਕ ਪੇਜ ‘ਤੇ 20 ਦਸੰਬਰ ਨੂੰ ਪੋਸਟ ਕੀਤੀ ਵੀਡੀਓ ਮਿਲੀ। ਵੀਡੀਓ ਵਿਚ ਚੈਨਲ ਦੇ ਪੱਤਰਕਾਰ ਸ਼ੱਕੀ ਨੌਜਵਾਨ ਨਾਲ ਗੱਲ ਕਰ ਰਹੇ ਹਨ।

ਪੂਰੀ ਵੀਡੀਓ ਸੁਣਨ ‘ਤੇ ਜਾਣਕਾਰੀ ਮਿਲੀ ਕਿ ਨੌਜਵਾਨ ਆਰਐਸਐਸ ਲਈ ਕੰਮ ਕਰ ਰਿਹਾ ਸੀ ਤੇ ਉਸ ਨੂੰ ਕਿਸਾਨੀ ਸੰਘਰਸ਼ ਵਿਚ ਆ ਕੇ ਖੇਤੀ ਕਾਨੂੰਨਾਂ ਦੇ ਹੱਕ ‘ਚ ਤੇ ਮੋਦੀ ਸਰਕਾਰ ਦੇ ਹੱਕ ‘ਚ ਨਾਅਰੇ ਲਗਾਉਣ ਲਈ ਭੇਜਿਆ ਗਿਆ ਸੀ। ਪੂਰੀ ਵੀਡੀਓ ਵਿਚ ਕਿਤੇ ਵੀ ਉਸ ਕੋਲ ਖਾਲਿਸਤਾਨੀ ਪਰਚੇ ਹੋਣ ਸਬੰਧੀ ਦਾਅਵਾ ਨਹੀਂ ਕੀਤਾ ਗਿਆ।

ਮਾਮਲੇ ਦੀ ਹੋਰ ਪੁਸ਼ਟੀ ਲਈ ਅਸੀਂ On Air ਚੈਨਲ ਦੇ ਸੰਪਾਦਕ ਸਿਮਰਨਜੋਤ ਸਿੰਘ ਮੱਕੜ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਇਹ ਘਟਨਾ ਦਿੱਲੀ ਦੇ ਸਿੰਘੂ ਬਾਰਡਰ ਦੀ ਹੈ। ਉਹਨਾਂ ਕਿਹਾ ਕਿ ਨੌਜਵਾਨ ਸੰਘਰਸ਼ ਵਿਚ ਖੇਤੀ ਕਾਨੂੰਨਾਂ ਦੇ ਹੱਕ ‘ਚ ਪਰਚੇ ਵੰਡ ਰਿਹਾ ਸੀ। ਨੌਜਵਾਨ ਨੇ ਖੁਦ ਕਬੂਲਿਆ ਹੈ ਕਿ ਉਹ ਆਰਐਸਐਸ ਨਾਲ ਸਬੰਧਤ ਹੈ। ਇਸ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ- ਸਿੰਘੂ ਬਾਰਡਰ ‘ਤੇ ਫੜ੍ਹੇ ਗਏ ਆਰਐਸਐਸ ਦੇ ਏਜੰਟ ਨੇ ਨਹੀਂ ਵੰਡੇ ਖਾਲਿਸਤਾਨੀ ਪਰਚੇ।

Claim – ਕਿਸਾਨੀ ਸੰਘਰਸ਼ ਦੌਰਾਨ ਆਰਐਸਐਸ ਦੇ ਏਜੰਟ ਨੇ ਵੰਡੇ ਖਾਲਿਸਤਾਨੀ ਪਰਚੇ

Claimed By - Shabnam Hashmi

Fact Check – ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement