Fact Check: 62 ਸਾਲ ਦੇ ਬਜ਼ੁਰਗ ਨੇ 21 ਸਾਲਾਂ ਕੁੜੀ ਨਾਲ ਕਰਵਾਇਆ ਵਿਆਹ? ਵਾਇਰਲ ਵੀਡੀਓ ਸਕ੍ਰਿਪਟਿਡ ਹੈ
Published : Dec 30, 2022, 4:10 pm IST
Updated : Jan 4, 2023, 2:04 pm IST
SHARE ARTICLE
Fact Check Scripted video of 21 year old girl marrying 62 year old man shared as real incident
Fact Check Scripted video of 21 year old girl marrying 62 year old man shared as real incident

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਅਸਲ ਮੰਨ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਨੌਜਵਾਨ ਲੜਕੀ ਅਤੇ ਇੱਕ ਬਜ਼ੁਰਗ ਨੂੰ ਇੱਕ ਦੂਜੇ ਦੇ ਗੱਲ 'ਚ ਹਾਰ ਪਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 62 ਸਾਲ ਦੇ ਬਜ਼ੁਰਗ ਨੇ 21 ਸਾਲ ਦੀ ਕੁੜੀ ਨਾਲ ਵਿਆਹ ਕਰਵਾ ਲਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਅਸਲ ਮੰਨ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Global Headline ਨੇ 27 ਦਿਸੰਬਰ 2022 ਨੂੰ ਇਹ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ""21 ਸਾਲ ਦੀ ਕੁੜੀ ਨੇ ਕਰਵਾਇਆ 62 ਸਾਲ ਦੇ ਬੁੱਢੇ ਨਾਲ ਵਿਆਹ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਰਚ ਦੌਰਾਨ ਸਾਨੂੰ YouTube 'ਤੇ Karan Kotnala ਨਾਂਅ ਦੇ ਅਕਾਊਂਟ ਤੋਂ ਇਸ ਮਾਮਲੇ ਦਾ ਪੂਰਾ ਵੀਡੀਓ 21 ਦਸੰਬਰ 2022 ਨੂੰ ਸ਼ੇਅਰ ਕੀਤਾ ਮਿਲਿਆ।

Youtube

ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ ਹੈ। ਵੀਡੀਓ ਦੇ 38 ਸੈਕੰਡ 'ਤੇ ਸਾਨੂੰ ਡਿਸਕਲੇਮਰ ਦਿੱਸਿਆ। ਡਿਸਕਲੇਮਰ ਮੁਤਾਬਕ ਵੀਡੀਓ ਮਨੋਰੰਜਨ ਦੇ ਉਦੇਸ਼ਾਂ ਲਈ ਤਿਆਰ ਕੀਤੀ ਗਈ ਹੈ। 

DisclaimerDisclaimer

ਅਸੀਂ ਇਸ ਯੂਟਿਊਬ ਚੈਨਲ 'ਤੇ ਹੋਰ ਵੀਡੀਓਜ਼ ਵੀ ਦੇਖਣੀਆਂ ਸ਼ੁਰੂ ਕੀਤੀਆਂ। ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਕੁੜੀ ਕਈ ਹੋਰ ਵੀਡੀਓ ਵਿਚ ਵੀ ਮੌਜੂਦ ਹੈ। ਮਤਲਬ ਸਾਫ ਸੀ ਕਿ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਦਾ ਕੁਝ ਹਿੱਸਾ ਕੱਟ ਕੇ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਅਸਲ ਮੰਨ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

Claim- Video of 21 Year old girl marrying 62 Year old man
Claimed By- FB Page Global Headline
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement