ਸਦਾਬਹਾਰ ਜੜ੍ਹੀ-ਬੂਟੀ ਵਾਲਾ ਪੌਦਾ 'ਰਜਨੀਗੰਧਾ', ਪੜ੍ਹੋ ਖੇਤੀ ਕਰਨ ਲਈ ਪੂਰੀ ਜਾਣਕਾਰੀ 
Published : Sep 1, 2020, 4:50 pm IST
Updated : Sep 1, 2020, 4:50 pm IST
SHARE ARTICLE
 Rajnigandha Cultivation
Rajnigandha Cultivation

ਰਜਨੀਗੰਧਾ ਨੂੰ "ਨਿਸ਼ੀਗੰਧਾ" ਅਤੇ “ਸਵੋਰਡ ਲਿੱਲੀ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਆਮ ਜਾਣਕਾਰੀ - ਰਜਨੀਗੰਧਾ ਨੂੰ "ਨਿਸ਼ੀਗੰਧਾ" ਅਤੇ “ਸਵੋਰਡ ਲਿੱਲੀ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਸਦਾਬਹਾਰ ਜੜ੍ਹੀ-ਬੂਟੀ ਵਾਲਾ ਪੌਦਾ ਹੈ, ਜਿਸਦੀਆਂ 75-100 ਸੈ.ਮੀ. ਲੰਬੀਆਂ ਡੰਡੀਆਂ ਹੁੰਦੀਆਂ ਹਨ। ਇਹ ਚਿੱਟੇ ਚਿਮਣੀ ਦੇ ਆਕਾਰ ਵਰਗੇ 10-20 ਫੁੱਲ ਤਿਆਰ ਕਰਦੀ ਹੈ। ਇਹ ਦਿਖਣ ਵਿੱਚ ਆਕਰਸ਼ਕ ਅਤੇ ਮਿੱਠੀ ਖੁਸ਼ਬੂ ਵਾਲੇ ਹੁੰਦੇ ਹਨ।

 Rajnigandha Cultivation Rajnigandha Cultivation

ਇਨ੍ਹਾਂ ਨੂੰ ਜ਼ਿਆਦਾ ਸਮੇਂ ਲਈ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਕੱਟ ਫਲਾਵਰ ਦੀ ਵਰਤੋਂ ਗੁਲਦਸਤੇ ਬਣਾਉਣ ਲਈ ਕੀਤੀ ਜਾਂਦੀ ਹੈ। ਇਸਦੇ ਵੱਖ-ਵੱਖ ਫੁੱਲਾਂ ਨੂੰ ਗਾਰਲੰਦਾ ਅਤੇ ਵੇਣੀ ਬਣਾਉਣ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ ਬੈੱਡਾਂ ਅਤੇ ਗਮਲਿਆਂ ਵਿੱਚ ਉਗਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਤੇਲ ਕੱਢਣ ਲਈ ਕੀਤੀ ਜਾਂਦੀ ਹੈ। 

 Rajnigandha Cultivation Rajnigandha Cultivation

ਮਿੱਟੀ - ਰੇਤਲੀ ਚੀਕਣੀ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਮਿੱਟੀ ਰਜਨੀਗੰਧਾ ਦੀ ਖੇਤੀ ਲਈ ਉਚਿੱਤ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6.5-7.5 ਹੋਣਾ ਚਾਹੀਦਾ ਹੈ।
ਖੇਤ ਦੀ ਤਿਆਰੀ - ਰਾਜਨੀਗੰਧਾ ਦੀ ਖੇਤੀ ਲਈ, ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਮਿੱਟੀ ਨੂੰ ਭੁਰਭੁਰਾ ਕਰਨ ਲਈ, 2-3 ਵਾਹੀ ਕਰਨੀ ਜ਼ਰੂਰੀ ਹੈ। ਬਿਜਾਈ ਸਮੇਂ, 10-12 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ।

 Rajnigandha Cultivation Rajnigandha Cultivation

ਬੀਜ ਦੀ ਮਾਤਰਾ - ਪ੍ਰਤੀ ਏਕੜ ਵਿੱਚ 2100-2500 ਗੰਢਾਂ ਦੀ ਵਰਤੋਂ ਕਰੋ।
ਬੀਜ ਦੀ ਸੋਧ - ਬਿਜਾਈ ਤੋਂ ਪਹਿਲਾ ਗੰਢਾਂ ਨੂੰ ਥੀਰਮ 0.3% ਜਾਂ ਕਪਤਾਨ 0.2% ਜਾਂ ਐਮੀਸਨ 0.2% ਜਾਂ ਬੈਨਲੇਟ 0.2% ਜਾਂ ਬਵਿਸਟਨ 0.2% ਨਾਲ 30 ਮਿੰਟ ਲਈ ਸੋਧੋ, ਤਾਂ ਜੋ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

 Rajnigandha Cultivation Rajnigandha Cultivation

ਬਿਜਾਈ ਦਾ ਸਮਾਂ - ਬਿਜਾਈ ਲਈ ਮਾਰਚ-ਅਪ੍ਰੈਲ ਮਹੀਨੇ ਦਾ ਸਮਾਂ ਉਚਿੱਤ ਹੁੰਦਾ ਹੈ।
ਫਾਸਲਾ - ਰੋਪਣ ਲਈ 45 ਸੈ.ਮੀ. ਫਾਸਲੇ 'ਤੇ 90 ਸੈ.ਮੀ. ਚੌੜੇ ਬੈੱਡ ਤਿਆਰ ਕਰੋ|
ਬੀਜ ਦੀ ਡੂੰਘਾਈ - ਗੰਢਾਂ ਨੂੰ 5-7 ਸੈ.ਮੀ. ਡੂੰਘਾਈ 'ਤੇ ਬੀਜੋ।
ਬਿਜਾਈ ਦਾ ਢੰਗ - ਇਸਦੀ ਬਿਜਾਈ ਪ੍ਰਜਣਨ ਦੁਆਰਾ ਕੀਤੀ ਜਾਂਦੀ ਹੈ।

 Rajnigandha Cultivation Rajnigandha Cultivation

ਪ੍ਰਜਣਨ - ਇਸ ਫਸਲ ਦਾ ਪ੍ਰਜਣਨ ਗੰਢੀਆਂ ਦੁਆਰਾ ਹੁੰਦਾ ਹੈ। 1.5-2.0 ਸੈ.ਮੀ. ਵਿਆਸ ਅਤੇ 30 ਗ੍ਰਾਮ ਤੋਂ ਵੱਧ ਭਾਰ ਵਾਲੀਆਂ ਗੰਢੀਆਂ ਪ੍ਰਜਣਨ ਲਈ ਵਰਤੀਆਂ ਜਾਂਦੀਆਂ ਹਨ। ਇੱਕ ਤੁੜਾਈ ਲਈ, ਇੱਕ ਸਾਲ ਪੁਰਾਣੀ ਫਸਲ ਦੀਆਂ 1 ਜਾਂ 2 ਜਾਂ 3 ਗੰਢੀਆਂ ਜਾਂ ਗੰਢੀਆਂ ਦੇ ਇੱਕ ਗੁੱਛੇ ਨੂੰ ਇੱਕ ਜਗ੍ਹਾ 'ਤੇ ਬੀਜੋ ਅਤੇ ਇੱਕ ਸਾਲ ਤੋਂ ਵੱਧ ਪੁਰਾਣੀ ਫਸਲ ਦੀਆਂ 1 ਜਾਂ 2 ਗੰਢੀਆਂ ਇੱਕ ਜਗ੍ਹਾ 'ਤੇ ਬੀਜੋ। ਦੋਹਰੀ ਤੁੜਾਈ ਲਈ ਇੱਕ ਸਾਲ ਪੁਰਾਣੀ ਫਸਲ ਦੀ ਇੱਕ ਗੰਢੀ ਹੀ ਬੀਜੋ।

 Rajnigandha Cultivation Rajnigandha Cultivation

ਖਾਦਾਂ (ਕਿਲੋ ਪ੍ਰਤੀ ਏਕੜ)
UREA    SSP    MOP
640    250    60
ਤੱਤ (ਕਿਲੋ ਪ੍ਰਤੀ ਏਕੜ)
NITROGEN    PHOSPHORUS POTASH
296              40                 40

 Rajnigandha Cultivation Rajnigandha Cultivation

ਖੇਤ ਦੀ ਤਿਆਰੀ ਦੇ ਸਮੇਂ, 5-10 ਟਨ ਰੂੜੀ ਦੀ ਖਾਦ ਪਾਓ। ਖਾਦ ਦੇ ਤੌਰ 'ਤੇ ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 250 ਕਿਲੋ), ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 60 ਕਿਲੋ) ਪ੍ਰਤੀ ਏਕੜ ਵਿੱਚ ਬਿਜਾਈ ਸਮੇਂ ਪਾਓ। ਫਸਲ ਦੇ ਵਿਕਾਸ ਸਮੇਂ, ਨਾਈਟ੍ਰੋਜਨ 296 ਕਿਲੋ(ਯੂਰੀਆ 640 ਕਿਲੋ) ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ ਪਾਓ ਅਤੇ ਬਾਕੀ ਬਚੀ ਹੋਈ ਨਾਈਟ੍ਰੋਜਨ ਦੀ ਮਾਤਰਾ ਇੱਕ ਮਹੀਨੇ ਦੇ ਫਾਸਲੇ 'ਤੇ ਅਗਸਤ ਤੱਕ ਪਾਓ। ਖਾਦਾਂ ਪਾਉਣ ਤੋਂ ਬਾਅਦ, ਸਿੰਚਾਈ ਜ਼ਰੂਰ ਕਰੋ|

 Rajnigandha Cultivation Rajnigandha Cultivation

ਸਿੰਚਾਈ - ਗੰਢਾਂ ਦੇ ਪੁੰਗਰਨ ਤੱਕ ਕੋਈ ਸਿੰਚਾਈ ਨਾ ਕਰੋ। ਪੁੰਗਰਨ ਤੋਂ ਬਾਅਦ ਅਤੇ 4-6 ਪੱਤੇ ਨਿਕਲਣ 'ਤੇ ਹਫਤੇ ਵਿੱਚ ਇੱਕ ਵਾਰ ਸਿੰਚਾਈ ਕਰੋ। ਮਿੱਟੀ ਅਤੇ ਜਲਵਾਯੂ ਦੇ ਅਧਾਰ 'ਤੇ, 8-12 ਸਿੰਚਾਈਆਂ ਕਰਨੀਆਂ ਜ਼ਰੂਰੀ ਹਨ।
ਘਾਟ ਅਤੇ ਇਸਦਾ ਇਲਾਜ
ਨਾਈਟ੍ਰੋਜਨ ਦੀ ਕਮੀ: ਨਾਈਟ੍ਰੋਜਨ ਦੀ ਕਮੀ ਹੋਣ ਕਰਕੇ, ਡੰਡੀਆਂ ਅਤੇ ਫੁੱਲਾਂ ਦੀ ਪੈਦਾਵਾਰ ਘੱਟ ਜਾਂਦੀ ਹੈ। ਪੱਤੇ ਪੀਲੇ-ਹਰੇ ਰੰਗ ਦੇ ਹੋ ਜਾਂਦੇ ਹਨ।
ਫਾਸਫੋਰਸ ਦੀ ਕਮੀ: ਫਾਸਫੋਰਸ ਦੀ ਕਮੀ ਹੋਣ ਕਰਕੇ, ਉੱਪਰ ਵਾਲੇ ਪੱਤੇ ਗੂੜੇ ਹਰੇ ਰੰਗ ਦੇ ਅਤੇ ਹੇਠਲੇ ਪੱਤੇ ਜਾਮੁਨੀ ਰੰਗ ਦੇ ਹੋ ਜਾਂਦੇ ਹਨ। ਇਸਦੇ ਲੱਛਣ ਵਿਕਾਸ ਰੁੱਕ ਜਾਣਾ ਅਤੇ ਫੁੱਲਾਂ ਦੀ ਗਿਣਤੀ ਘੱਟ ਹੋਣਾ ਆਦਿ ਹਨ।

 Rajnigandha Cultivation Rajnigandha Cultivation

ਕੈਲਸ਼ੀਅਮ ਦੀ ਕਮੀ: ਇਸਦੀ ਕਮੀ ਦੇ ਕਾਰਨ ਡੰਡੀਆਂ ਵਿੱਚ ਤਰੇੜ ਪੈ ਜਾਂਦੀ ਹੈ। ਕੈਲਸ਼ੀਅਮ ਦੀ ਜ਼ਿਆਦਾ ਕਮੀ ਹੋਣ ਕਰਕੇ ਕਲੀ ਗਲ ਜਾਂਦੀ ਹੈ।
ਮੈਗਨੀਸ਼ੀਅਮ ਦੀ ਕਮੀ: ਇਸਦੀ ਕਮੀ ਦੇ ਕਾਰਨ ਪੁਰਾਣੇ ਪੱਤਿਆਂ 'ਤੇ ਪੀਲਾਪਨ ਦੇਖਿਆ ਜਾ ਸਕਦਾ ਹੈ।
ਆਇਰਨ ਦੀ ਕਮੀ: ਇਸਦੀ ਕਮੀ ਦੇ ਕਾਰਨ ਨਵੇਂ ਪੱਤਿਆਂ 'ਤੇ ਪੀਲਾਪਨ ਦੇਖਿਆ ਜਾ ਸਕਦਾ ਹੈ।

 Rajnigandha Cultivation Rajnigandha Cultivation

ਬੋਰੋਨ ਦੀ ਕਮੀ: ਇਸਦੇ ਕਾਰਨ ਫੁੱਲਾਂ ਦਾ ਵਿਕਾਸ ਰੁੱਕ ਜਾਂਦਾ ਹੈ, ਪੱਤਿਆਂ ਵਿੱਚ ਤਰੇੜਾਂ ਪੈ ਜਾਂਦੀਆਂ ਹਨ ਅਤੇ ਪੱਤਿਆਂ ਦਾ ਆਕਾਰ ਬੇ-ਢੰਗਾ ਹੋ ਜਾਂਦਾ ਹੈ।
ਮੈਗਨੀਜ਼ ਦੀ ਕਮੀ: ਇਸਦੀ ਕਮੀ ਦੇ ਕਾਰਨ ਪੱਤਿਆਂ ਦੇ ਹੇਠਲੇ ਪਾਸੇ ਦੀਆਂ ਨਾੜਾਂ 'ਤੇ ਪੀਲਾਪਨ ਦੇਖਿਆ ਜਾ ਸਕਦਾ ਹੈ।
ਫਸਲ ਦੀ ਕਟਾਈ - ਰੋਪਣ ਦੇ 3-3.5 ਮਹੀਨੇ ਬਾਅਦ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ। ਇਸਦੇ ਫੁੱਲ ਖਿੱੜਣ ਦਾ ਸਮਾਂ ਅਗਸਤ-ਸਤੰਬਰ ਮਹੀਨੇ ਦਾ ਹੁੰਦਾ ਹੈ। ਇਸਦੀ ਤੁੜਾਈ ਹੇਠਲੇ 2-3 ਫੁੱਲ ਖਿੱੜਣ 'ਤੇ ਕਰਨੀ ਚਾਹੀਦੀ ਹੈ। ਡੰਡੀਆਂ ਨੂੰ ਤਿੱਖੇ ਚਾਕੂ ਨਾਲ ਕੱਟ ਦਿਓ। ਕੱਟ ਫਲਾਵਰ ਤੋਂ ਪਹਿਲੇ ਸਾਲ ਵਿੱਚ ਔਸਤਨ ਪੈਦਾਵਾਰ ਨਾਲ 1.4-2 ਲੱਖ ਪ੍ਰਤੀ ਏਕੜ ਦੀ ਅਤੇ ਲੂਜ਼ ਫੁੱਲਾਂ ਨਾਲ 2.5-4 ਲੱਖ ਪ੍ਰਤੀ ਏਕੜ ਦੀ ਕਮਾਈ ਕੀਤੀ ਜਾ ਸਕਦੀ ਹੈ।

 Rajnigandha Cultivation Rajnigandha Cultivation

ਦੂਜੇ ਅਤੇ ਅਗਲੇ ਸਾਲ, ਇਸਦੀ ਔਸਤਨ ਪੈਦਾਵਾਰ ਨਾਲ ਕੱਟ ਫਲਾਵਰ 2-2.5 ਲੱਖ ਪ੍ਰਤੀ ਏਕੜ ਦੀ ਅਤੇ ਲੂਜ਼ ਫੁੱਲਾਂ ਨਾਲ 4-5 ਲੱਖ ਪ੍ਰਤੀ ਏਕੜ ਦੀ ਕਮਾਈ ਕੀਤੀ ਜਾ ਸਕਦੀ ਹੈ। ਫੁੱਲਾਂ ਦੀ ਤੁੜਾਈ ਤੋਂ ਬਾਅਦ, ਫੁੱਲਾਂ ਦੀਆਂ ਡੰਡੀਆਂ ਵੱਖ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਫੁੱਲਾਂ ਨੂੰ ਬੋਰੀਆਂ ਵਿੱਚ ਜਾਂ ਸੂਤੀ ਕਪੜੇ ਵਿੱਚ ਲਪੇਟ ਕੇ ਛਾਂ ਵਿੱਚ ਰੱਖੋ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement