
ਪਿਛਲੇ ਸਾਲ ਦੇ 4.94 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 20 ਫ਼ੀ ਸਦੀ ਵੱਧ
ਖੇਤੀਬਾੜੀ ਵਿਭਾਗ ਨੇ ਸ਼ੁਰੂ ਕੀਤੀ 'ਕਿਸਾਨ ਮਿੱਤਰ' ਸਕੀਮ
ਬਾਸਮਤੀ ਦੀ ਬਿਜਾਈ ਕਰਨ ਲਈ ਦਿਤੀ ਜਾਵੇਗੀ ਤਕਨੀਕੀ ਸਲਾਹ
ਚੰਡੀਗੜ੍ਹ : ਪੰਜਾਬ ਖੇਤੀਬਾੜੀ ਵਿਭਾਗ ਵਲੋਂ ਮੌਜੂਦਾ ਬਿਜਾਈ ਸੀਜ਼ਨ ਦੌਰਾਨ ਬਾਸਮਤੀ ਦੀ ਫ਼ਸਲ ਹੇਠ ਰਕਬਾ 20 ਫ਼ੀ ਸਦੀ ਵਧਾਉਣ ਦੀ ਯੋਜਨਾ ਹੈ।
ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਬਾਸਮਤੀ ਦੀ ਲਵਾਈ ਇਸੇ ਮਹੀਨੇ ਸ਼ੁਰੂ ਹੋਣ ਜਾ ਰਹੀ ਹੈ। ਖੇਤੀਬਾੜੀ ਵਿਭਾਗ ਨੇ ਇਸ ਦੀ ਕਾਸ਼ਤ ਲਈ ਛੇ ਲੱਖ ਹੈਕਟੇਅਰ ਰਕਬੇ ਦਾ ਟੀਚਾ ਰਖਿਆ ਹੈ, ਜੋ ਕਿ ਪਿਛਲੇ ਸਾਲ ਦੇ 4.94 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 20 ਫ਼ੀ ਸਦੀ ਵੱਧ ਹੈ।
ਇਹ ਵੀ ਪੜ੍ਹੋ: ਕਰਜ਼ੇ ਤੋਂ ਪ੍ਰੇਸ਼ਾਨ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ
ਸੂਬਾ ਸਰਕਾਰ ਨੇ ਬਾਸਮਤੀ ਦੀ ਫ਼ਸਲ ਦਾ ਸਮਰਥਨ ਮੁੱਲ 2,600 ਤੋਂ 2,800 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਯੋਜਨਾ ਬਣਾਈ ਹੈ। ਬਾਸਮਤੀ ਚੌਲਾਂ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਨੇ 'ਕਿਸਾਨ ਮਿੱਤਰ' ਸਕੀਮ ਸ਼ੁਰੂ ਕੀਤੀ ਹੈ, ਜਿਸ ਤਹਿਤ ਕਿਸਾਨਾਂ ਨੂੰ ਇਸ ਦੀ ਬਿਜਾਈ ਕਰਨ ਲਈ ਤਕਨੀਕੀ ਸਲਾਹ ਦਿਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਖ਼ਜ਼ਾਨੇ 'ਚੋਂ ਨਹੀਂ ਦਿਤੇ ਜਾਣਗੇ UP ਦੇ ਗੈਂਗਸਟਰ ਅੰਸਾਰੀ 'ਤੇ ਖ਼ਰਚੇ 55 ਲੱਖ ਰੁਪਏ : ਮੁੱਖ ਮੰਤਰੀ ਭਗਵੰਤ ਮਾਨ
ਬਾਸਮਤੀ ਦੀ ਫ਼ਸਲ ਹੇਠ ਰਕਬਾ 2021-22 ਵਿਚ 4.85 ਲੱਖ ਹੈਕਟੇਅਰ ਅਤੇ 2020-21 ਵਿਚ 4.06 ਲੱਖ ਹੈਕਟੇਅਰ ਸੀ। ਪੰਜਾਬ ਵਿਚ ਹਰ ਸਾਲ ਕਰੀਬ 30 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਸਮੇਤ ਝੋਨਾ ਉਗਾਇਆ ਜਾਂਦਾ ਹੈ।