ਜ਼ਮੀਨ ਦਾ ਕਬਜ਼ਾ ਨਾ ਮਿਲਣ 'ਤੇ ਕਿਸਾਨ ਨੇ ਖ਼ੁਦ ਨੂੰ ਮਿੱਟੀ ਵਿਚ ਦੱਬ ਕੇ ਕੀਤਾ ਪ੍ਰਦਰਸ਼ਨ

By : KOMALJEET

Published : Jan 3, 2023, 1:19 pm IST
Updated : Jan 3, 2023, 1:19 pm IST
SHARE ARTICLE
Sunil Yadhav (Farmer)
Sunil Yadhav (Farmer)

ਕਰੀਬ ਢਾਈ ਏਕੜ ਜ਼ਮੀਨ ਲਈ ਪਿਛਲੇ 4 ਸਾਲ ਤੋਂ ਲਗਾ ਰਿਹਾ ਹੈ ਸਰਕਾਰੀ ਦਫ਼ਤਰਾਂ ਦੇ ਚੱਕਰ 

ਕਿਹਾ - ਕਬਜ਼ਾ ਨਾ ਮਿਲਿਆ ਤਾਂ ਇਸ ਤਰ੍ਹਾਂ ਹੀ ਜਾਰੀ ਰੱਖਾਂਗਾ ਪ੍ਰਦਰਸ਼ਨ 


ਔਰੰਗਾਬਾਦ : ਮਹਾਰਾਸ਼ਟਰ ਤੋਂ ਵਿਰੋਧ ਦੀ ਇੱਕ ਅਜੀਬ ਘਟਨਾ ਸਾਹਮਣੇ ਆ ਰਹੀ ਹੈ। ਔਰੰਗਾਬਾਦ ਡਿਵੀਜ਼ਨ ਦੇ ਜਾਲਨਾ ਜ਼ਿਲ੍ਹੇ ਦੀ ਮੰਥਾ ਤਹਿਸੀਲ ਦੇ ਹੇਲਸ ਪਿੰਡ ਦੇ ਇੱਕ ਕਿਸਾਨ, ਜੋ ਕਰਮਵੀਰ ਦਾਦਾ ਸਾਹਿਬ ਗਾਇਕਵਾੜ ਸਬਲੀਕਰਨ ਸਵਾਭਿਮਾਨ ਯੋਜਨਾ ਤੋਂ ਐਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਸੌਂਪਣ ਦੀ ਮੰਗ ਕਰ ਰਿਹਾ ਸੀ, ਨੇ ਖੁਦ ਨੂੰ ਜ਼ਮੀਨ ਵਿੱਚ ਦੱਬ ਲਿਆ। ਇਸ ਘਟਨਾ ਤੋਂ ਬਾਅਦ ਉਹ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਕਿਸਾਨ ਸੁਨੀਲ ਜਾਧਵ ਦੀ ਮਾਂ ਅਤੇ ਉਸ ਦੀ ਮਾਸੀ ਨੂੰ ਕਰਮਵੀਰ ਦਾਦਾ ਸਾਹਿਬ ਗਾਇਕਵਾੜ ਸਬਲੀਕਰਨ ਸਵਾਭਿਮਾਨ ਯੋਜਨਾ ਦੇ ਤਹਿਤ 1 ਹੈਕਟੇਅਰ 35 ਆਰ ( 2.4711 ਏਕੜ) ਜ਼ਮੀਨ ਮਿਲੀ ਸੀ। ਇਸ ਜ਼ਮੀਨ ਨੂੰ ਹਾਸਲ ਕਰਨ ਲਈ ਉਸ ਨੇ ਵਿਰੋਧ ਦਾ ਅਨੋਖਾ ਤਰੀਕਾ ਅਪਣਾਇਆ। ਦਰਅਸਲ ਸੁਨੀਲ ਜਾਧਵ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਕੇ ਥੱਕ ਗਏ ਸਨ। ਇਸ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਆਪ ਨੂੰ ਜ਼ਮੀਨ ਵਿੱਚ ਦੱਬ ਲਿਆ।

ਇਹ ਹੈ ਪੂਰਾ ਮਾਮਲਾ..
ਸੁਨੀਲ ਜਾਧਵ ਨੇ ਦੱਸਿਆ ਕਿ ਉਸ ਦੀ ਮਾਂ ਕੌਸ਼ੱਲਿਆਬਾਈ ਪਾਂਡੁਰੰਗ ਜਾਧਵ ਅਤੇ ਮਾਸੀ ਨੰਦਾਬਾਈ ਕਿਸ਼ਨ ਸਦਾਵਰਤੇ ਨੇ ਕਰਮਵੀਰ ਦਾਦਾ ਸਾਹਿਬ ਗਾਇਕਵਾੜ ਸਬਲੀਕਰਨ ਸਵਾਭਿਮਾਨ ਯੋਜਨਾ ਤਹਿਤ ਸਾਲ 2019 ਵਿੱਚ 1 ਹੈਕਟੇਅਰ 35 ਆਰ ਜ਼ਮੀਨ ਪ੍ਰਾਪਤ ਕੀਤੀ ਸੀ। ਪਿਛਲੇ 4 ਸਾਲਾਂ ਤੋਂ ਕਿਸਾਨ ਸੁਨੀਲ ਜਾਧਵ ਜ਼ਮੀਨ ਦਾ ਕਬਜ਼ਾ ਲੈਣ ਲਈ ਤਹਿਸੀਲ ਅਤੇ ਸਬੰਧਤ ਸਰਕਾਰੀ ਦਫ਼ਤਰ ਦੇ ਗੇੜੇ ਮਾਰ ਰਿਹਾ ਹੈ।

ਹਾਲਾਂਕਿ ਇਸ ਤੋਂ ਬਾਅਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਸ ਤੋਂ ਤੰਗ ਆ ਕੇ ਕਿਸਾਨ ਸੁਨੀਲ ਜਾਧਵ ਨੇ ਖੁਦ ਨੂੰ ਜ਼ਮੀਨ 'ਚ ਦੱਬ ਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਨੂੰ ਕਰਮਵੀਰ ਦਾਦਾ ਸਾਹਿਬ ਗਾਇਕਵਾੜ ਸਬਲੀਕਰਨ ਸਵਾਭਿਮਾਨ ਯੋਜਨਾ ਤਹਿਤ ਦਿੱਤੀ ਜ਼ਮੀਨ ਦਾ ਕਬਜ਼ਾ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਜ਼ਮੀਨ ਵਿੱਚ ਹੀ ਦੱਬੇ ਰਹਿਣਗੇ।
 

Location: India, Maharashtra

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement