ਦਿਲੀ ਮਾਰਚ ਤੋਂ ਬਾਅਦ ਜ਼ਿਆਦਾਤਰ ਮੰਗਾਂ ਮੰਨੇ ਜਾਣ ਨਾਲ ਖਤਮ ਹੋਇਆ ਕਿਸਾਨਾਂ ਦਾ ਅੰਦੋਲਨ  
Published : Oct 3, 2018, 12:55 pm IST
Updated : Oct 3, 2018, 12:55 pm IST
SHARE ARTICLE
Kisan Kranti March
Kisan Kranti March

ਕੌਮੀ ਰਾਜਧਾਨੀ ਦਿਲੀ ਆਏ ਕਿਸਾਨਾਂ ਵੱਲੋਂ ਅਪਣੀ ਕਿਸਾਨ ਕ੍ਰਾਂਤੀ ਪੈਦਲਯਾਤਰਾ ਨੂੰ ਖਤਮ ਕਰਨ ਦਾ ਐਲਾਨ

ਦਿੱਲੀ  : ਉਤਰ ਪ੍ਰਦੇਸ਼ ਸਰਹੱਦ 'ਤੇ ਇੱਕ ਦਿਨ ਪਹਿਲਾ ਮਚੇ ਬਵਾਲ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਕੌਮੀ ਰਾਜਧਾਨੀ ਦਿਲੀ ਆਏ ਕਿਸਾਨਾਂ ਨੇ ਅਪਣੀ ਕਿਸਾਨ ਕ੍ਰਾਂਤੀ ਪੈਦਲਯਾਤਰਾ ਨੂੰ ਖਤਮ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨਾਂ ਦੀਆਂ ਜ਼ਿਆਦਾਤਰ ਮੰਗਾਂ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਹਨ। ਡੀਸੀਪੀ ( ਇਸਟ) ਨੇ ਦਸਿਆ ਕਿ ਲਗਭਗ ਪੰਜ ਹਜ਼ਾਰ ਕਿਸਾਨਾਂ ਨੂੰ ਅੱਧੀ ਰਾਤ ਦਿੱਲੀ ਵਿਚ ਅੰਦਰ ਜਾਣ ਦੀ ਇਜ਼ਾਜਤ ਦੇ ਦਿਤੀ ਗਈ।

Tear Gas On FarmersTear Gas On Farmers

ਉਹ ਸਾਰੇ ਪਹਿਲਾਂ ਤੋਂ ਨਿਰਧਾਰਤ ਕੀਤੀ ਥਾਂ ਕਿਸਾਨ ਘਾਟ ਪਹੁੰਚੇ ਅਤੇ ਸਵੇਲੇ ਛੇ ਵਜੇ ਤੱਕ ਅਪਣੇ ਘਰਾਂ ਨੂੰ ਵਾਪਿਸ ਚਲੇ ਗਏ। ਇਸਤੋਂ ਪਹਿਲਾਂ ਮੰਗਲਵਾਰ ਦੀ ਸਵੇਰ  ਲਗਭਗ ਸਾਢੇ ਗਿਆਰਾਂ ਵਜੇ ਦਿਲੀ-ਯੂਪੀ ਗੇਟ ਦੇ ਕੋਲ ਰਾਸ਼ਟਰੀ ਰਾਜਮਾਰਗ 24 'ਤੇ ਰਾਜਧਾਨੀ ਦੇ ਅੰਦਰ ਦਿਲੀ ਪੁਲਿਸ ਦੀ ਇਜ਼ਾਜਤ ਨਾਂ ਮਿਲਣ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਸੁਰੱਖਿਆਬਲਾਂ ਵਿਚ ਹਿੰਸਕ ਝੜਪਾਂ ਹੋਈਆਂ। ਇਸ ਘਟਨਾ ਵਿਚ ਪੁਲਿਸ ਕਰਮਚਾਰੀਆਂ ਅਤੇ ਕਿਸਾਨਾਂ ਸਹਿਤ ਕੁਲ 20 ਲੋਕ ਜਖ਼ਮੀ ਹੋਏ।

Farmers in RallyFarmers in Rally

ਇਸ ਦੌਰਾਨ ਪੁਲਿਸ ਨੇ ਹਜ਼ਾਰਾ ਦੀ ਗਿਣਤੀ ਵਿਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖੰਡੇਰਨ ਲਈ ਉਨਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀ ਵਾਛੜ ਵੀ ਕੀਤੀ। ਜਦਕਿ ਦੂਜੇ ਪਾਸੇ ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਸ ਨੂੰ ਹਟਾਕੇ ਜ਼ਬਰਦਸਤੀ ਸਰਹੱਦ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਰਹੇ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੈਨਰ ਹੇਠ ਕਿਸਾਨਾਂ ਵੱਲੋਂ ਕਿਸਾਨ ਕ੍ਰਾਂਤੀ ਮਾਰਚ ਦੀ ਸ਼ੁਰੂਆਤ ਉਤਰਾਖੰਡ ਦੇ ਹਰਿਦਵਾਰ ਤੋਂ 23 ਸਤੰਬਰ ਨੂੰ ਸ਼ੁਰੂ ਕੀਤੀ ਗਈ ਨੇੜੇ ਪਹੁੰਚੇ ਸਨ।

ਫਸਲ ਦਾ ਘੱਟੋਂ-ਘੱਟ ਮੁਲ ਵਧਾਉਣ, ਬਿਨਾਂ ਸ਼ਰਤ ਕਰਜ਼ ਮਾਫੀ, ਬਿਜਲੀ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣ, ਗੰਨੇ ਦੇ ਬਕਾਇਆ ਭੁਗਤਾਨ ਸਹਿਤ ਇਨਾਂ ਦੀਆਂ ਕੁਲ 15 ਮੰਗਾਂ ਸਨ। ਖ਼ਬਰਾਂ ਦੀ ਏਜੰਸੀ ਆਈਐਨਐਸ ਦੇ ਮੁਤਾਬਕ ਕਿਸਾਨਾਂ ਨੇ ਦਸਿਆ ਕਿ ਉਨਾਂ ਦੇ ਸਰਕਾਰ ਨਾਲ ਹੋਏ ਸਮਝੌਤੇ ਵਿਚ ਫਸਲ ਕੀਮਤ ਵਧਾਉਣ ਸਹਿਤ ਜ਼ਿਆਦਾਤਰ ਮੰਗਾਂ ਮੰਨ ਲਈਆਂ ਗਈਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement