ਕੀ ਪੰਜਾਬ ਦੇ 117 ਵਿਧਾਇਕ ਅਤੇ 13 ਸੰਸਦ ਮੈਂਬਰ ਖੇਤੀ ਆਰਡੀਨੈਂਸਾਂ ਤੋਂ ਸਚਮੁਚ ਅਣਜਾਣ ਸਨ?
Published : Oct 3, 2020, 8:40 am IST
Updated : Oct 3, 2020, 8:40 am IST
SHARE ARTICLE
Farmer Protest
Farmer Protest

ਕਿਸਾਨਾਂ ਦਾ ਲਾਹਾ ਲੈ ਕੇ ਅਪਣਾ ਵਜੂਦ ਬਚਾਉਣ ਲਗੀਆਂ ਸਿਆਸੀ ਪਾਰਟੀਆਂ

ਸੰਗਰੂਰ(ਬਲਵਿੰਦਰ ਸਿੰਘ ਭੁੱਲਰ) : ਭਾਰਤ ਵਿਚ ਕਿਸਾਨੀ ਦੀ ਹਾਲਤ ਬਹੁਤ ਪਤਲੀ ਹੈ। ਦੇਸ਼ ਵਿਚ ਰਾਜ ਕਰਨ ਵਾਲੀਆਂ ਸਰਕਾਰਾਂ ਇਹ ਦਾਅਵੇ ਕਰਦੀਆਂ ਨਹੀਂ ਥਕਦੀਆਂ ਕਿ ਸਾਡਾ ਦੇਸ਼ ਦੁਨੀਆਂ ਦਾ ਛੇਵਾਂ ਸੱਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਅਗਰ ਸਾਡਾ ਦੇਸ਼ ਸਚਮੁਚ ਇੰਨਾ ਅਮੀਰ ਹੋ ਗਿਆ ਹੈ ਤਾਂ ਦੇਸ਼ ਦੇ ਰੀੜ ਦੀ ਹੱਡੀ ਕਹਾਉਂਦੇ ਕਿਸਾਨ ਨੂੰ ਖ਼ੁਦਕਸ਼ੀਆਂ ਦਾ ਰਾਹ ਕਿਉਂ ਚੁਣਨਾ ਪਿਆ?

Farmer ProtestFarmer Protest

ਕਿਸਾਨੀ ਨਾਲ ਸਬੰਧਤ ਇਹ ਮਸਲਾ ਸਚਮੁਚ ਅਤਿਅੰਤ ਗੁੰਝਲਦਾਰ ਹੈ ਕਿਉਂਕਿ ਕਿਸਾਨਾਂ ਨੂੰ ਜਾਣ ਬੁੱਝ ਕੇ ਗ਼ਰੀਬ ਬਣਾਇਆ ਗਿਆ ਹੈ ਤੇ ਇਸ ਸਾਜ਼ਸ਼ ਵਿਚ ਕੇਂਦਰ ਵਿਚ ਰਾਜ ਕਰਨ ਵਾਲੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਬਰਾਬਰ ਦੀਆਂ ਭਾਈਵਾਲ ਰਹੀਆਂ ਹਨ। ਜੇਕਰ ਸੋਚਿਆ ਜਾਵੇ ਕਿ ਪੰਜਾਬ ਦੇ 117 ਐਮਐਲਏ ਅਤੇ 13 ਸੰਸਦ ਮੈਂਬਰ ਖੇਤੀ ਆਰਡੀਨੈਂਸਾਂ ਤੇ ਸਚਮੁਚ ਅਨਜਾਣ ਸਨ ਜਾਂ ਸੱਭ ਕੁੱਝ ਜਾਣਦੇ ਹੋਏ ਵੀ ਅਣਜਾਣ ਸਨ।

Wheat Wheat

ਕਿਸਾਨੀ ਦੀ ਮੌਜੂਦਾ ਆਰਥਕ ਦਸ਼ਾ ਬਾਰੇ ਕੀਤੀ ਗਈ ਇਕ ਵਿਗਿਆਨਕ ਖੋਜ ਪੜਤਾਲ ਤੋਂ ਪਤਾ ਚਲਦਾ ਹੈ ਕਿ 1970 ਵਿਚ ਕਣਕ ਦਾ ਰੇਟ ਪ੍ਰਤੀ ਕਵਿੰਟਲ 76 ਰੁਪਏ ਸੀ ਤੇ 45 ਸਾਲ ਬਾਅਦ 2015 ਵਿਚ ਕਣਕ ਦਾ ਰੇਟ 1450 ਰੁਪਏ ਪ੍ਰਤੀ ਕਵਿੰਟਲ ਕਰ ਦਿਤਾ ਗਿਆ। 45 ਸਾਲ ਦੇ ਇਸੇ ਅਰਸੇ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਮੁਢਲੀ ਤਨਖ਼ਾਹ ਤੇ ਡੀ.ਏ. 120 ਤੋਂ ਲੈ ਕੇ 150 ਗੁਣਾ ਵਧਾਏ ਗਏ। ਸਕੂਲੀ ਅਧਿਆਪਕਾਂ ਦੀਆਂ ਇਸੇ 45 ਸਾਲ ਦੇ ਅਰਸੇ ਦੌਰਾਨ ਤਨਖ਼ਾਹਾਂ 280 ਤੋਂ ਲੈ ਕੇ 320 ਗੁਣਾ ਵਧਾਈਆਂ ਗਈਆਂ।

college studentscollege students

ਕਾਲਜ ਤੇ ਯੂਨੀਵਰਸਟੀ ਅਧਿਆਪਕਾਂ ਦੀਆਂ 45 ਸਾਲਾਂ ਦੌਰਾਨ ਤਨਖ਼ਾਹਾਂ 150 ਤੋਂ ਲੈ ਕੇ 170 ਗੁਣਾ ਵਧਾਈਆਂ ਗਈਆਂ। 45 ਸਾਲ ਦੇ ਇਸ ਵਿਆਪਕ ਅਰਸੇ ਦੌਰਾਨ ਕਿਸਾਨੀ ਜਿਣਸਾਂ ਦੀਆਂ ਕੀਮਤਾਂ ਸਿਰਫ 19 ਗੁਣਾ ਹੀ ਵਧਾਈਆਂ ਗਈਆਂ। ਜੇਕਰ ਦੇਸ਼ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਕਿਸਾਨ ਦੀਆਂ ਜਿਣਸ਼ਾਂ ਵਾਂਗ ਸਿਰਫ਼ 19 ਗੁਣਾ ਹੀ ਵਧਾਈਆਂ ਜਾਂਦੀਆਂ ਤਾਂ ਸ਼ਾਇਦ ਹਰ ਵਿਅਕਤੀ ਸਰਕਾਰੀ ਨੌਕਰੀ ਕਰਨ ਤੋਂ ਸਪਸ਼ਟ ਜਵਾਬ ਦੇ ਦਿੰਦਾ।

Basmati ricerice Price 

ਅਗਰ ਸਰਕਾਰੀ ਮੁਲਾਜ਼ਮਾਂ ਦੀ ਤਰਜ਼ 'ਤੇ ਕਿਸਾਨਾਂ ਦੀ ਜਿਣਸ ਦਾ ਮੁੱਲ ਸਿਰਫ਼ 100 ਗੁਣਾ ਵੀ ਵਧਾਇਆ ਗਿਆ ਹੁੰਦਾ ਤਾਂ ਸੰਨ 2015 ਵਿਚ ਕਣਕ ਤੇ ਚਾਵਲ ਦਾ ਰੇਟ 7600 ਰੁਪਏ ਪ੍ਰਤੀ ਕਵਿੰਟਲ ਹੋਣਾ ਚਾਹੀਦਾ ਸੀ। ਅਗਰ ਕਿਸਾਨ ਅਪਣੀਆਂ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਵਾਧੇ ਲਈ ਦੁਹਾਈ ਦਿੰਦਾ ਹੈ ਤਾਂ ਸਰਕਾਰਾਂ ਤੇ ਹੋਰ ਲੋਕ ਇਹ ਵਾਵੇਲਾ ਖੜ੍ਹਾ ਕਰ ਦਿੰਦੇ ਹਨ ਕਿ ਇੰਨਾ ਪੈਸਾ ਕਿਥੋਂ ਆਵੇਗਾ।

swiss bamkswiss bank

ਅਗਰ ਸਰਕਾਰ 7ਵੇਂ ਵੇਤਨ ਆਯੋਗ ਤੇ ਕਾਰਪੋਰੇਟ ਘਰਾਣਿਆਂ ਨੂੰ ਪੈਸਾ ਦੇਣ ਦੀ ਗੱਲ ਕਰਦੀ ਹੈ ਤਾਂ ਕੋਈ ਨਹੀਂ ਬੋਲਦਾ। ਸਵਿੱਸ ਬੈਂਕ ਦੀ ਇਕ ਖੋਜ ਅਨੁਸਾਰ ਜੇਕਰ ਦਿੱਲੀ ਸਰਕਾਰ ਦੇ ਕਰਮਚਾਰੀਆਂ ਦੀ ਤਰਜ 'ਤੇ ਦੇਸ਼ ਦੇ ਸਮੂਹ ਸਰਕਾਰੀ ਕਰਮਚਾਰੀਆਂ ਨੂੰ 7 ਵੇਂ ਵੇਤਨ ਆਯੋਗ ਅਧੀਨ ਲਿਆਂਦਾ ਗਿਆ ਤਾਂ ਦੇਸ਼ ਨੂੰ ਹਰ ਸਾਲ 4 ਲੱਖ 80 ਹਜ਼ਾਰ ਕਰੋੜ ਰੁਪਏ ਦੀ ਲੋੜ ਪਿਆ ਕਰੇਗੀ।

HouseHouse Rent 

ਕਿਸਾਨੀ ਲਈ ਅਗਰ ਸਰਕਾਰ 2 ਲੱਖ ਕਰੋੜ ਰੁਪਏ ਦਾ ਐਲਾਨ ਵੀ ਕਰਨਾ ਚਾਹੇ ਤਾਂ ਉਸੇ ਵਕਤ ਦੇਸ਼ ਵਿਚ ਹੱਲਾ ਗੁੱਲਾ ਹੋ ਜਾਂਦਾ ਹੈ ਕਿ ਕਿਸਾਨਾਂ ਨੂੰ ਇੰਨੀ ਵੱਡੀ ਰਕਮ ਦੇਣ ਦੀ ਕੀ ਲੋੜ ਹੈ। ਦੇਸ਼ ਵਿਚ ਨੌਕਰੀ ਕਰਦੇ ਤਕਰੀਬਨ ਹਰ ਕਰਮਚਾਰੀ ਨੂੰ ਹਾਊਸ ਰੈਂਟ, ਮੈਡੀਕਲ ਅਲਾਊਂਸ, ਐਜੂਕੇਸ਼ਨ ਅਲਾਊਂਸ ਤੇ ਹੈਲਥ ਅਲਾਊਂਸ ਤੋਂ ਇਲਾਵਾ ਹੋਰ ਕਈ ਅਲਾਊਂਸ ਵੀ ਮਿਲਦੇ ਹਨ ਪਰ ਦੇਸ਼ ਦੇ ਅਨਾਜ ਭੰਡਾਰ ਭਰਦਾ ਤੇ ਸਮੂਹ ਦੇਸ਼ ਵਾਸੀਆਂ ਦੇ ਢਿੱਡ ਭਰਨ ਵਾਲੇ ਕਿਸਾਨ ਨੂੰ ਜਾਂ ਉਸ ਦੇ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਅਲਾਊਂਸ ਸਰਕਾਰ ਵਲੋਂ ਨਹੀਂ ਦਿਤਾ ਜਾ ਰਿਹਾ,

Supreme Court Supreme Court

ਕੀ ਉਹ ਭਾਰਤ ਦੇ ਵਾਸੀ ਨਹੀਂ? ਸੁਪਰੀਮ ਕੋਰਟ ਦੇ ਅਫ਼ਸਰਾਂ ਨੂੰ 21000 ਰੁਪਏ ਤੇ ਫ਼ੌਜ ਦੇ ਅਫ਼ਸਰਾਂ ਨੂੰ ਵੀ 20000 ਰੁਪਏ ਸਲਾਨਾ ਸਿਰਫ਼ ਕਪੜੇ ਧੋਣ ਲਈ ਮਿਲਦੇ ਹਨ ਪਰ ਪੁੱਛਣ ਵਾਲੀ ਗੱਲ ਇਹ ਹੈ ਕਿ, ਕੀ ਕਿਸਾਨ ਦੇ ਕਪੜੇ ਮੈਲੇ ਨਹੀਂ ਹੁੰਦੇ? ਸਰਕਾਰੀ ਕਰਮਚਾਰੀਆਂ ਨੂੰ ਤਕਰੀਬਨ 108 ਪ੍ਰਕਾਰ ਦੇ ਭੱਤੇ ਮਿਲਦੇ ਹਨ, ਕੀ ਇੰਨੇ ਭੱਤੇ ਲੈਣ ਵਾਲੇ ਕਰਮਚਾਰੀ ਨੂੰ ਹੋਰ ਵਾਧੂ ਤਨਖ਼ਾਹ ਦੀ ਜ਼ਰੂਰਤ ਹੈ?

PM Narinder ModiPM Narinder Modi

ਕਿਸਾਨ ਦੀ ਫ਼ਸਲ ਦਾ ਮੁੱਲ ਸਿਰਫ਼ ਉਸ ਦੀ ਅਪਣੀ ਤੇ ਅਪਣੇ ਪਰਵਾਰ ਦੀ ਮਜ਼ਦੂਰੀ ਜੋੜ ਕੇ ਤੈਅ ਕਰ ਲਿਆ ਜਾਂਦਾ ਹੈ ਕੀ ਇਹੀ ਇਨਸਾਫ਼ ਹੈ ਜਾਂ ਕੀ ਕਿਸਾਨੀ ਨਾਲ ਇਹ ਮਜ਼ਾਕ ਤਾਂ ਨਹੀਂ? ਕੇਂਦਰ ਵਿਚ ਰਾਜ ਕਰਦੀ ਸਰਕਾਰ ਨੇ ਦੇਸ਼ ਦੇ 15 ਸਭ ਤੋਂ ਅਮੀਰ ਕਾਰਪੋਰੇਟ ਘਰਾਣਿਆ ਦੇ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿਤੇ ਹਨ ਤੇ ਹੁਣ 12.5 ਲੱਖ ਕਰੋੜ ਰੁਪਏ ਹੋਰ ਕਰਜ਼ੇ ਮੁਆਫ਼ ਕਰਨ ਦੀ ਯੋਜਨਾ ਵੀ ਵਿਚਾਰ ਅਧੀਨ ਹੈ, ਕੀ ਅਜਿਹੀ ਤਜਵੀਜ਼ ਸਰਕਾਰ ਕਿਸਾਨਾਂ ਲਈ ਵੀ ਬਣਾਵੇਗੀ ਅਗਰ ਸਰਕਾਰਾਂ ਨੇ ਕਿਸਾਨੀ ਨੂੰ ਬਚਾਉਣ ਲਈ ਅਪਣੀ ਨੀਤੀ ਨਾ ਬਦਲੀ ਅਤੇ ਨਵੀਂ ਯੋਜਨਾਂ ਨਾ ਬਣਾਈ ਤਾਂ ਨਾ ਬਚੇਗਾ ਬਾਂਸ ਨਾ ਵੱਜੇਗੀ ਬਾਂਸਰੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement