ਪੀ.ਏ.ਯੂ. ਦੇ ਪਸਾਰ ਮਾਹਿਰਾਂ ਸਦਕਾ ਪਰਾਲੀ ਸੰਭਾਲਣ ਵਿੱਚ ਮੋਹਰੀ ਬਣਿਆ ਪਿੰਡ-ਗਾਲਿਬ ਖੁਰਦ
Published : Nov 3, 2020, 3:42 pm IST
Updated : Nov 3, 2020, 3:43 pm IST
SHARE ARTICLE
P.A.U. Village-Ghalib Khurd takes the lead in straw handling thanks to extension experts
P.A.U. Village-Ghalib Khurd takes the lead in straw handling thanks to extension experts

ਜ਼ਿਲ੍ਹਾ ਲੁਧਿਆਣਾ ਦਾ ਇਹ ਪਿੰਡ ਉਦਮੀ ਕਿਸਾਨਾਂ ਦੀ ਬਦੌਲਤ ਅਤੇ ਖੇਤੀ ਮਾਹਿਰਾਂ ਦੇ ਯਤਨਾਂ ਸਦਕਾ ਪਰਾਲੀ ਸਾੜਨ ਦੀ ਪ੍ਰਕਿਰਿਆ ਤੋਂ ਮੁਕਤ ਹੋ ਚੁਕਿਆ ਹੈ।

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਦੇ ਮਾਹਿਰਾਂ ਦੀਆਂ ਪਸਾਰ ਗਤੀਵਿਧੀਆਂ ਸਦਕਾ ਪਰਾਲੀ ਸਾੜਨ ਕਾਰਨ ਹੋਣ ਵਾਲੇ ਅਜਿਹੇ ਪ੍ਰਭਾਵਾਂ ਤੋਂ ਕੁਝ ਕਿਸਾਨ ਜਾਗਰੂਕ ਹੋ ਚੁਕੇ ਹਨ ਅਤੇ ਇਸ ਪ੍ਰਕਿਰਿਆ ਨੂੰ ਰੋਕਣ ਲਈ ਵੀ ਆਪਣਾ ਯੋਗਦਾਨ ਪਾ ਰਹੇ ਹਨ। ਕਿਸਾਨਾਂ ਦੀ ਜਾਗਰੂਕਤਾ ਅਤੇ ਖੇਤੀ ਮਾਹਿਰਾਂ ਦੀ ਸੇਧ ਨਾਲ ਕਈ ਪਿੰਡ ਪਰਾਲੀ ਸਾੜਨਾ ਛਡ ਚੁਕੇ ਹਨ। ਇਹੋ ਜਿਹੀ ਹੀ ਇਕ ਮਿਸਾਲ ਪੇਸ਼ ਕਰਦਾ ਪਿੰਡ ਹੈ 'ਗਾਲਿਬ ਖੁਰਦ'।

punjab agriculture universitypunjab agriculture university

ਜ਼ਿਲ੍ਹਾ ਲੁਧਿਆਣਾ ਦਾ ਇਹ ਪਿੰਡ ਉਦਮੀ ਕਿਸਾਨਾਂ ਦੀ ਬਦੌਲਤ ਅਤੇ ਖੇਤੀ ਮਾਹਿਰਾਂ ਦੇ ਯਤਨਾਂ ਸਦਕਾ ਪਰਾਲੀ ਸਾੜਨ ਦੀ ਪ੍ਰਕਿਰਿਆ ਤੋਂ ਮੁਕਤ ਹੋ ਚੁਕਿਆ ਹੈ। ਇਸ ਪਿੰਡ ਦੇ ਜ਼ਿਆਦਾਤਰ ਕਿਸਾਨ, ਜੋ ਕਿ ਪਹਿਲਾਂ ਪਰਾਲੀ ਨੂੰ ਅਗ ਲਗਾਉਂਦੇ ਸਨ, ਹੁਣ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਉਪਰੰਤ 'ਕਟਰ-ਕਮ-ਸਪਰੈਡਰ' ਜਾਂ 'ਚੌਪਰ' ਨਾਲ ਰਹਿੰਦ ਖੂੰਹਦ ਨੂੰ ਖੇਤ ਵਿਚ ਇਕ ਸਾਰ ਖਿਲਾਰ ਕੇ ਪੀ.ਏ.ਯੂ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਖੇਤ ਵਿਚ ਪਰਾਲੀ ਨੂੰ ਬਗੈਰ ਵਾਹੇ ਕਰਦੇ ਹਨ।

ਇਸ ਸਮੇਂ ਪਿੰਡ ਵਿਚ ਅੱਠ ਹੈਪੀ ਸੀਡਰ ਮਸ਼ੀਨਾਂ ਹਨ ਜੋ ਲਾਗਲੇ ਪਿੰਡਾਂ ਵਿਚ ਵੀ ਬਿਜਾਈ ਲਈ ਵਰਤੀਆਂ ਜਾਦੀਆਂ ਹਨ। ਪਿੰਡ ਦਾ ਕਿਸਾਨ ਜਸਪ੍ਰੀਤ ਸਿੰਘ ਦਸਦਾ ਹੈ ਕਿ ਉਸਨੇ  ਸਾਲ 2017 ਤੋਂ ਲੈ ਕੇ ਹੁਣ ਤਕ ਪਰਾਲੀ ਨੂੰ ਬਿਲਕੁਲ ਵੀ ਅਗ ਨਹੀ ਲਗਾਈ।ਸਾਲ 2017 ਵਿਚ ਉਸਨੇ ਪੀ.ਏ.ਯੂ ਨਾਲ ਆਪਣਾ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਦੀ ਸਲਾਹ ਨਾਲ ਹੀ ਹੈਪੀ ਸੀਡਰ ਦੀ ਵਰਤੋ ਸ਼ੁਰੂ ਕੀਤੀ ਜਿਸ ਨਾਲ ਕਣਕ ਦੀ ਫਸਲ ਦੇ ਝਾੜ ਵਿਚ ਵੀ ਵਾਧਾ ਹੋਇਆ।

FarmerFarmer

ਉਸਦੇ ਮੁਤਾਬਿਕ ਹੈਪੀ ਸੀਡਰ ਨਾਲ ਬਿਜਾਈ ਕੀਤੀ ਫਸਲ ਦਾ ਝਾੜ ਵਧੇਰੇ ਹੁੰਦਾ ਹੈ, ਦਾਣੇ ਮੋਟੇ, ਕੁਆਲਿਟੀ ਬਹੁਤ ਵਧੀਆ ਅਤੇ ਸਭ ਤੋਂ ਵਡੀ ਗਲ, ਗੁਲੀ-ਡੰਡੇ ਦੀ ਸਮਸਿਆ ਤੋਂ ਨਿਜਾਤ ਮਿਲਦੀ ਹੈ।ਇਸ ਮੁਹਿੰਮ ਨਾਲ ਜੁੜਨ ਤੋਂ ਬਾਅਦ ਉਸਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਰ ਵੀ ਕਈ ਮਾਹਿਰਾਂ ਨਾਲ ਤਾਲਮੇਲ ਕਾਇਮ ਹੋਇਆ ਹੈ ਜਿਸ ਕਾਰਨ ਉਹਨਾਂ ਵਲੋ ਦਿਤੀਆਂ ਸੇਧਾਂ ਨਾਲ ਉਸਦੀ ਕਿਰਸਾਨੀ ਨੂੰ ਨਵੀਂ ਸੇਧ ਮਿਲ ਹੈ।

ਪਿੰਡ ਦੇ ਇਕ ਹੋਰ ਕਿਸਾਨ ਰਵਿੰਦਰ ਸਿੰਘ ਦਾ ਕਹਿਣਾ ਹੈ ਕਿਹਾ ਲਾਂ ਕਿ ਸ਼ੁਰੂ ਵਿਚ ਹੈਪੀ ਸੀਡਰ ਦੀ ਵਰਤੋਂ ਕਰਨ ਵਿੱਚ ਕਈ ਤਰਾਂ ਦੀਆਂ ਸਮਿੱਸਆਵਾਂ ਆਈਆਂ ਪਰ ਵਾਤਾਵਰਨ ਨਾਲ ਮੋਹ ਹੋਣ ਕਾਰਨ ਉਸਨੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਨੂੰ ਜਾਰੀ ਰਖਿਆ। ਉਸਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ ਉਸਨੂੰ ਪੀ.ਏ.ਯੂ ਦੇ ਮਾਹਿਰਾਂ ਵਲੋਂ ਵੀ ਯੋਗਦਾਨ ਮਿਲਦਾ ਰਿਹਾ ਹੈ,

ਜਿਸ ਕਾਰਨ 2019 ਵਿਚ ਉਸਦੇ ਕਣਕ ਦੇ ਝਾੜ ਔਸਤਨ 23 ਕੁਇੰਟਲ ਪ੍ਰਤੀ ਏਕੜ ਰਿਹਾ ਜੋ ਕਿ ਸਾਲ 2018 ਨਾਲੋਂ 3 ਕੁਇੰਟਲ ਵਧ ਸੀ। ਪਿੰਡ ਵਾਲਿਆਂ ਅਨੁਸਾਰ, ਇਹ ਸਭ ਪਿੰਡ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿਖਿਆ ਵਿਭਾਗ ਵਲੋਂ ਨਾਬਾਰਡ ਨਾਲ ਮਿਲ ਕੇ ਪਰਾਲੀ ਪ੍ਰਬੰਧਨ ਲਈ ਚਲਾਈ ਜਾ ਰਹੀ ਮੁਹਿੰਮ ਸਦਕਾ ਸੰਭਵ ਹੋਈਆ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement